PreetNama
ਫਿਲਮ-ਸੰਸਾਰ/Filmy

West Bengal Election 2021 : ਸਿਮੀ ਗਰੇਵਾਲ ਨੇ ਮਮਤਾ ਬੈਨਰਜੀ ਦੀ ਅਮਰੀਕੀ ਰਾਸ਼ਟਰਪਤੀ ਨਾਲ ਕੀਤੀ ਤੁਲਨਾ, ਕਹੀ ਇਹ ਵੱਡੀ ਗੱਲ

ਇਸ ਵਾਰ ਦੀਆਂ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਕਾਫੀ ਦਿਲਚਸਪ ਰਹੀਆਂ। ਚੋਣ ਪ੍ਰਚਾਰ ‘ਚ ਭਾਜਪਾ ਸੂਬੇ ਦੀ ਸੱਤਾਧਾਰੀ ਪਾਰਟੀ ਟੀਐੱਮਸੀ (ਤ੍ਰਿਣਮੂਲ ਕਾਂਗਰਸ) ਨੂੰ ਕੜੀ ਟੱਕਰ ਦਿੰਦੀ ਨਜ਼ਰ ਆ ਰਹੀ ਸੀ, ਉੱਥੇ ਹੀ ਚੋਣ ਨਤੀਜੇ ਨੇ ਪੂਰਾ ਗਣਿਤ ਖ਼ਰਾਬ ਕਰ ਦਿੱਤਾ। ਬੰਗਾਲ ‘ਚ ਇਕ ਵਾਰ ਫਿਰ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦੀ ਵਾਪਸੀ ਹੋ ਰਹੀ ਹੈ। ਉੱਥੇ ਹੀ ਸੂਬੇ ਦੀ ਜਨਤਾ ਨੇ ਭਾਜਪਾ ਸਮੇਤ ਹੋਰ ਪਾਰਟੀਆਂ ਨੂੰ ਮੁੱਢ ਤੋਂ ਨਕਾਰ ਦਿੱਤਾ ਹੈ।ਉੱਥੇ ਹੀ ਟੀਐੱਮਸੀ ਦੀ ਇਸ ਅਣਕਿਆਸੀ ਜਿੱਤ ਸਬੰਧੀ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਆਪਣੀ ਪ੍ਰਤੀਕਿਰਿਆ ਦੇ ਰਹੀਆਂ ਸਨ। ਨਾਲ ਹੀ ਪਾਰਟੀ ਪ੍ਰਮੁੱਖ ਮਮਤਾ ਬੈਨਰਜੀ ਨੂੰ ਜਿੱਤ ਦੀ ਵਧਾਈ ਦੇ ਰਹੀਆਂ ਹਨ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਸਿਮੀ ਗਰੇਵਾਲ ਨੇ ਵੀ ਪੱਛਮੀ ਬੰਗਾਲ ਦੇ ਚੋਣ ਨਤੀਜੇ ਸਬੰਧੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਏਨਾ ਹੀ ਨਹੀਂ ਉਨ੍ਹਾਂ ਮਮਤਾ ਬੈਨਰਜੀ ਦੀ ਜਿੱਤ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਜਿੱਤ ਨਾਲ ਜੋੜਿਆ ਹੈ। ਅਸਲ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਮਤਾ ਬੈਨਰਜੀ ਦੇ ਪੈਰ ਫ੍ਰੈਕਚਰ ਹੋ ਗਿਆ ਸੀ ਜਿਸ ਕਾਰਨ ਉਨ੍ਹਾਂ ਆਪਣਾ ਚੋਣ ਪ੍ਰਚਾਰ ਵ੍ਹੀਲਚੇਅਰ ‘ਤੇ ਵੀ ਕੀਤਾ ਸੀ। ਅਜਿਹਾ ਹੀ ਕੁਝ ਰਾਸ਼ਟਰਪਤੀ ਜੋਅ ਬਾਇਡਨ ਨਾਲ ਉਨ੍ਹਾਂ ਦੇ ਚੋਣ ਪ੍ਰਚਾਰ ਦੌਰਾਨ ਹੋਇਆ ਸੀ। ਹਾਲਾਂਕਿ ਉਨ੍ਹਾਂ ਰਾਸ਼ਟਰਪਤੀ ਚੋਣ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਸੀ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ‘ਚ ਮਮਤਾ ਬੈਨਰਜੀ ਦੀ ਜਿੱਤ ਨੂੰ ਸਿਮੀ ਗਰੇਵਾਲ ਨੇ ਜੋਅ ਬਾਇਡਨ ਦੀ ਜਿੱਤ ਨਾਲ ਜੋੜਇਆ ਹੈ। ਨਾਲ ਹੀ ਫ੍ਰੈਕਚਰ ਸਬੰਧੀ ਵੱਡੀ ਗੱਲ ਬੋਲੀ ਹੈ।

ਉਨ੍ਹਾਂ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ, ‘ਉਨ੍ਹਾਂ ਕੈਂਪੇਨ ਦੌਰਾਨ ਆਪਣਾ ਪੈਰ ਫ੍ਰੈਕਚਰ ਕਰ ਲਿਆ ਸੀ। ਜੋ ਬਾਇਡਨ ਨੂੰ ਵੀ ਕੈਂਪੇਨ ਸਮੇਂ ਇੱਥੇ ਹੀ ਸੱਟ ਲੱਗੀ ਸੀ- ਦੋਵੇਂ ਜਿੱਤ ਗਏ!’

Related posts

Brahmastra Trailer Social Media Reaction:4 ਸਾਲ ਬਾਅਦ ਰਣਬੀਰ ਦੀ ਜ਼ਬਰਦਸਤ ਵਾਪਸੀ ਨੇ ਮਚਾਈ ਦਹਿਸ਼ਤ, ਟ੍ਰੇਲਰ ਦੇਖ ਕੇ ਲੋਕਾਂ ਨੇ ਕਿਹਾ ‘ਬਲਾਕਬਸਟਰ’

On Punjab

Himanshi Khurana ਨਾਲ ਵਿਆਹ ਦੇ ਸਵਾਲ ’ਤੇ ਆਸਿਮ ਰਿਆਜ਼ ਬੋਲੇ – ‘ਹਾਲੇ ਅਸੀਂ ਬਹੁਤ ਕੰਮ ਕਰਨਾ ਹੈ’

On Punjab

International Emmy Awards 2021 : ਸੁਸ਼ਮਿਤਾ ਸੇਨ ਦੀ ਆਰਿਆ, ਨਵਾਜ਼ੂਦੀਨ ਸਿੱਦੀਕੀ ਤੇ ਵੀਰ ਦਾਸ ਨਹੀਂ ਜਿੱਤ ਸਕੇ ਐਵਾਰਡ

On Punjab