PreetNama
ਖੇਡ-ਜਗਤ/Sports News

ਅੰਜਲੀ ਦੇ ਫਿੱਟ ਨਾ ਹੋਣ ‘ਤੇ ਵਿਸ਼ਵ ਰਿਲੇ ਤੋਂ ਹਟੀ ਭਾਰਤੀ ਮਹਿਲਾ ਟੀਮ

ਟੋਕੀਓ ਓਲੰਪਿਕ ਖੇਡਾਂ ਦੀਆਂ ਤਿਆਰੀਆਂ ‘ਚ ਲੱਗੀ ਭਾਰਤ ਦੀ ਮਹਿਲਾ ਚਾਰ ਗੁਣਾ 400 ਮੀਟਰ ਰਿਲੇਅ ਟੀਮ ਨੇ ਪੋਲੈਂਡ ਵਿਚ ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਰਿਲੇਅ ਤੋਂ ਆਪਣਾ ਨਾਂ ਵਾਪਸ ਲੈ ਲਿਆ। ਭਾਰਤੀ ਐਥਲੈਟਿਕਸ ਮਹਾਸੰਘ (ਏਐੱਫਆਈ) ਦੇ ਸੂਤਰਾਂ ਨੇ ਮੰਗਲਵਾਰ ਨੂੰ ਕਿਹਾ ਕਿ ਟੀਮ ਫਿੱਟ ਨਹੀਂ ਹੈ। ਟੀਮ ਦੀ ਸਭ ਤੋਂ ਤੇਜ਼ ਦੌੜਾਕ ਅੰਜਲੀ ਦੇਵੀ ਨੂੰ ਮਾਰਚ ਵਿਚ ਸੱਟ ਲੱਗ ਗਈ ਸੀ ਤੇ ਉਹ ਇਸ ਤੋਂ ਠੀਕ ਨਹੀਂ ਹੋ ਸਕੀ ਹੈ। ਤਿੰਨ ਮੁੱਖ ਦੌੜਾਕ ਫਿੱਟ ਨਹੀਂ ਹਨ ਤੇ ਉਨ੍ਹਾਂ ਦਾ ਕੋਈ ਬਦਲ ਵੀ ਨਹੀਂ ਹੈ। ਇਕ ਤੇ ਦੋ ਮਈ ਨੂੰ ਚੋਰਜੋ ਵਿਚ ਹੋਣ ਵਾਲੀ ਵਿਸ਼ਵ ਰਿਲੇਅ, ਟੋਕੀਓ ਓਲੰਪਿਕ ਦੇ ਨਾਲ ਅਮਰੀਕਾ ਦੇ ਓਰੇਗਨ ਵਿਚ 2022 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਇੰਗ ਟੂਰਨਾਮੈਂਟ ਹੈ। ਏਐੱਫਆਈ ਨੇ ਇਸ ਮਹੀਨੇ ਚਾਰ ਗੁਣਾ 400 ਮੀਟਰ ਰਿਲੇਅ ਟੀਮ ਲਈ ਛੇ ਐਥਲੀਟਾਂ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿਚ ਐੱਸਆਰ ਪੂਵੰਮਾ, ਸੁਹਬਾ ਵੈਂਕਟੇਸ਼, ਕਿਰਨ, ਅੰਜਲੀ ਦੇਵੀ, ਆਰ ਰੇਵਤੀ, ਵੀਕੇ ਵਿਸਮੈਯਾ ਤੇ ਜਿਸਨਾ ਮੈਥਿਊ ਸ਼ਾਮਲ ਹਨ। ਏਐੱਫਆਈ ਹਾਲਾਂਕਿ ਮਰਦਾਂ ਦੀ ਚਾਰ ਗੁਣਾ 400 ਮੀਟਰ ਤੇ ਮਹਿਲਾਵਾਂ ਦੀ ਚਾਰ ਗੁਣਾ 100 ਮੀਟਰ ਰਿਲੇਅ ਟੀਮ ਨੂੰ ਪੋਲੈਂਡ ਭੇਜੇਗਾ।

Related posts

ਹਾਲ ਆਫ ਫੇਮ ਟੈਨਿਸ ਖਿਡਾਰੀ ਡੈਨਿਸ ਰਾਲਟਸਨ ਦਾ ਦੇਹਾਂਤ, ਖੇਡਿਆ ਸੀ ਤਿੰਨ ਵਾਰ ਗ੍ਰੈਂਡਸਲੇਮ ਮਿਕਸ ਡਬਲ ਫਾਈਨਲ

On Punjab

FIFA World Cup : ਮੈਚ ਦੌਰਾਨ ਅਮਰੀਕੀ ਪੱਤਰਕਾਰ ਦੀ ਮੌਤ, ਸਮਲਿੰਗੀ ਭਾਈਚਾਰੇ ਦੇ ਸਮਰਥਨ ‘ਚ ਪਾਈ ਸੀ ਰੇਨਬੋ ਸ਼ਰਟ

On Punjab

ਅੱਜ ਨਵੇਂ ਮਿਸ਼ਨ ‘ਤੇ ਹੈ ਟੀਮ ਇੰਡੀਆ, ਜਾਣੋ ਕੀ ਹੈ ਭਾਰਤ ਬਨਾਮ ਨਿਊਜ਼ੀਲੈਂਡ ਸੀਰੀਜ਼ ਦਾ ਸ਼ਡਿਊਲ

On Punjab