PreetNama
ਖਾਸ-ਖਬਰਾਂ/Important News

ਫ਼ੌਜ ਵਾਪਸੀ ਤੋਂ ਬਾਅਦ ਅਫਗਾਨਿਸਤਾਨ ’ਚ ਸੁਰੱਖਿਆ ਤੋਂ ਅਮਰੀਕਾ ਨੇ ਝਾੜਿਆ ਪੱਲਾ

ਸਾਲਾਂ ਤਕ ਅਫਗਾਨਿਸਤਾਨ ਦੀ ਸੁਰੱਖਿਆ ’ਚ ਲੱਗੇ ਰਹੇ ਅਮਰੀਕਾ ਨੇ ਹੁਣ ਫ਼ੌਜ ਵਾਪਸੀ ਤੋਂ ਬਾਅਦ ਦੀ ਸੁਰੱਖਿਆ ਤੋਂ ਆਪਣਾ ਪੱਲਾ ਝਾੜ ਲਿਆ ਹੈ। ਅਮਰੀਕਾ ਨੇ ਕਿਹਾ ਕਿ ਫ਼ੌਜ ਵਾਪਸੀ ਤੋਂ ਬਾਅਦ ਅਫਗਾਨਿਸਤਾਨ ਦੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਲੈ ਸਕਦਾ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਜੈਕ ਸੁਲੀਵਾਨ ਤੋਂ ਫੌਕਸ ਨਿਊਜ਼ ਦੇ ਪ੍ਰੋਗਰਾਮ ’ਚ ਇਹ ਸਵਾਲ ਕੀਤਾ ਗਿਆ ਕਿ 2011 ’ਚ ਜਦੋਂ ਇਰਾਕ ਤੋਂ ਅਮਰੀਕੀ ਫ਼ੌਜ ਵਾਪਸੀ ਤੋਂ ਬਾਅਦ ਇਸਲਾਮਿਕ ਸਟੇਟ (ਆਈਐੱਸ) ਨੇ ਕਬਜਾ ਕਰ ਲਿਆ ਸੀ, ਉਦੋਂ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੋਬਾਰਾ ਫ਼ੌਜ ਭੇਜੀ ਸੀ।

ਅਫਗਾਨਿਸਤਾਨ ’ਚ ਫ਼ੌਜ ਵਾਪਸੀ ਤੋਂ ਬਾਅਦ ਅਜਿਹੇ ਹਾਲਤਾਂ ’ਚ ਅਮਰੀਕੀ ਕੀ ਕਰੇਗਾ। ਐੱਨਐੱਸਏ ਜੈਕ ਸੁਲੀਵਾਨ ਨੇ ਕਿਹਾ ਕਿ ਰਾਸ਼ਟਰਪਤੀ ਜੋ ਬਾਇਡਨ ਦੀ ਦੋਬਾਰਾ ਫ਼ੌਜ ਭੇਜਣ ਦੀ ਕੋਈ ਮੰਸ਼ਾ ਨਹੀਂ ਹੈ। ਕੋਈ ਵੀ ਫ਼ੌਜ ਵਾਪਸੀ ਤੋਂ ਬਾਅਦ ਸੁਰੱਖਿਆ ਦੀ ਗਾਰੰਟੀ ਨਹੀਂ ਲੈ ਸਕਦਾ। ਅਸੀਂ ਅਫਗਾਨਿਸਤਾਨ ਨੂੰ ਸਮਰੱਥ ਬਣਾਉਣ ’ਚ ਪੂਰੇ ਤਰ੍ਹਾਂ ਮਦਦ ਕੀਤੀ ਹੈ।

ਉਨ੍ਹਾਂ ਨੇ ਸੁਰੱਖਿਆ ਬਲਾਂ ਨੂੰ ਤਾਲਤ ਵਧਾਉਣ ਲਈ ਸਰੋਤ ਕਰਵਾਏ ਹਨ। ਉਪਕਰਨ ਦੇ ਕੇ ਸਮਰੱਥਾ ’ਚ ਵਾਧਾ ਕੀਤਾ ਹੈ, ਸਿਖਲਾਈ ਵੀ ਦਿੱਤੀ ਹੈ। ਇਹ ਸਮਾਂ ਹੁਣ ਸੁਰੱਖਿਆ ਬਲਾਂ ਦੀ ਵਾਪਸੀ ਦਾ ਹੈ। ਇੱਥੇ ਦੇ ਲੋਕਾਂ ਨੂੰ ਆਪਣੀ ਸੁਰੱਖਿਆ ਬਾਰੇ ’ਚ ਖੁਦ ਕਦਮ ਵਧਾਉਣੇ ਪੈਣਗੇ। ਅਫਗਾਨੀ ਰਾਸ਼ਟਪਤੀ ਅਸ਼ਰਫ ਗਨੀ ਨੇ ਕਿਹਾ ਹੈ ਕਿ ਅਫਗਾਨਿਸਤਾਨ ਆਪਣੀ ਸੁਰੱਖਿਆ ਕਰਨ ’ਚ ਸਮਰੱਥ ਹੈ।

Related posts

ਸੋਸ਼ਲ ਮੀਡੀਆ ਦੇ ਸ਼ੌਕੀਨ ਸਾਵਧਾਨ! ਵੀਜ਼ੇ ‘ਤੇ ਲਟਕੀ ਤਲਵਾਰ

On Punjab

ਪਰਮਿੰਦਰ ਢੀਂਡਸਾ ਵੱਲੋਂ ਕੋਹਲੀ ਪਰਿਵਾਰ ਨਾਲ ਦੁੱਖ ਸਾਂਝਾ

On Punjab

Qurbani On Bakrid : ਬਕਰੀਦ ‘ਤੇ ਕੁਰਬਾਨੀ ਦੀ ਫੋਟੋ ਜਾਂ ਵੀਡੀਓ ਵਾਇਰਲ ਕਰਨ ਵਾਲਿਆਂ ‘ਤੇ ਹੋਵੇਗਾ ਐਕਸ਼ਨ, ਨਵੀਂ ਗਾਈਡਲਾਈਨਜ਼

On Punjab