54.63 F
New York, US
October 28, 2026
PreetNama
ਖਾਸ-ਖਬਰਾਂ/Important News

ਅਮਰੀਕਾ ਨੇ ਗਵਾਂਤਾਨਾਮੋ ਬੇ ਸਥਿਤ ਗੁਪਤ ਕੈਦਖ਼ਾਨੇ ‘ਤੇ ਲਾਇਆ ਤਾਲਾ, ਜਾਣੋ- ਇੱਥੇ ਕਿਸ ਨੂੰ ਰੱਖਿਆ ਗਿਆ

 ਅਮਰੀਕਾ ਨੇ ਗਵਾਂਤਾਨਾਮੋ ਬੇ ਜੇਲ੍ਹ ਦੀ ਇਕ ਸੀਕ੍ਰੇਟ ਯੂਨੀਟ (ਕੈਂਪ-7) ਨੂੰ ਬੰਦ ਕਰ ਦਿੱਤਾ ਹੈ। ਇੱਥੇ ਸਜਾ ਕੱਟ ਰਹੇ ਕੈਦੀਆਂ ਨੂੰ ਕਿਊਬਾ ‘ਚ ਇਕ ਹੋਰ ਅਮਰੀਕੀ ਬੇਸ ‘ਤੇ ਸਥਿਤ ਜੇਲ੍ਹ ‘ਚ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ ਅਮਰੀਕੀ ਫ਼ੌਜ ਨੇ ਦਿੱਤੀ ਹੈ। ਦੱਸ ਦੇਈਏ ਕਿ ਕੈਂਪ-7 ਨੂੰ ਬੇਹੱਦ ਹੀ ਗੁਪਤ ਕੈਦਨਾਮਾ ਮੰਨਿਆ ਜਾਂਦਾ ਹੈ। ਕੁਝ ਮੀਡੀਆ ਰਿਪੋਰਟਸ ‘ਚ ਦਾਅਵਾ ਕੀਤਾ ਗਿਆ ਹੈ ਕਿ ਇੱਥੇ ਦੁਨੀਆ ਦੇ ਕੁਝ ਸਭ ਤੋਂ ਖੁੰਖਾਰ ਚਰਮਪੰਥੀਆਂ ਨੂੰ ਰੱਖਿਆ ਗਿਆ ਹੈ।ਅਮਰੀਕਾ ਦੇ ਦੱਖਣੀ ਕਮਾਨ ਇਕ ਬਿਆਨ ‘ਚ ਕਿਹਾ, ‘ਕੈਂਪ-7 ‘ਚ ਬੰਦ ਕੈਦੀਆਂ ਨੂੰ ਇਸ ਕੋਲ ਸਥਿਤ ਇਕ ਹੋਰ ਜੇਲ੍ਹ ‘ਚ ਭੇਜ ਦਿੱਤਾ ਹੈ। ਇਸ ਦੇ ਪਿੱਛੇ ਦਾ ਕਾਰਨ ਆਪਰੇਸ਼ਨਲ ਯੋਗਤਾ ਤੇ ਪ੍ਰਭਾਵਸ਼ੀਲਤਾ ਨੂੰ ਵਧਾਉਣਾ ਹੈ। ਮਿਆਮੀ ਸਥਿਤ ਦੱਖਣੀ ਕਮਾਨ ਨੇ ਇਹ ਨਹੀਂ ਦੱਸਿਆ ਕਿ ਨਵੀਂ ਜੇਲ੍ਹ ‘ਚ ਕਿੰਨੇ ਕੈਦੀਆਂ ਨੂੰ ਰੱਖਿਆ ਗਿਆ ਹੈ। ਇਸ ਕਮਾਨ ਦੀ ਵਿਦੇਸ਼ੀ ਜੇਲ੍ਹ ਕਿਊਬਾ ਦੇ ਦੱਖਣੀ-ਪੂਰਵੀ ਕਿਨਾਰੇ ‘ਤੇ ਸਥਿਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੈਂਪ-7 ‘ਚ 14 ਲੋਕਾਂ ਨੂੰ ਕੈਦ ਕਰ ਕੇ ਰੱਖਿਆ ਗਿਆ ਸੀ।’ ਗਵਾਂਤਾਨਾਮੋ ਜੇਲ੍ਹ ‘ਚ 40 ਕੈਦੀ ਹਨ। ਦੱਸ ਦੇਈਏ ਕਿ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਸੀ ਕਿ ਉਨ੍ਹਾਂ ਦਾ ਇਰਾਦਾ ਗਵਾਂਤਾਨਾਮੋ ਬੇ ਸਥਿਤ ਇਸ ਜੇਲ੍ਹ ਨੂੰ ਬੰਦ ਕਰਨ ਦਾ ਹੈ ਇਸਲਈ ਕੁਝ ਕੈਦੀਆਂ ਨੂੰ ਸੁਣਵਾਈ ਜਾਂ ਜੇਲ੍ਹ ਦੀ ਸਜ਼ਾ ਦੇਣ ਲਈ ਸੰਸਦ ਤੋਂ ਮਨਜ਼ੂਰੀ ਦੀ ਲੋੜ ਹੋਵੇਗੀ।

9/11 ਦੇ ਦੋਸ਼ੀਆਂ ਨੂੰ ਰੱਖਿਆ ਗਿਆ
ਕੈਂਪ-7 ‘ਚ ਪੰਜ ਕੈਦੀਆਂ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ‘ਤੇ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲਿਆਂ ਲਈ ਮਦਦ ਕਰਨ ਦਾ ਦੋਸ਼ ਹੈ।

Related posts

‘ਆਪ’ ਦੇ ਸੰਜੀਵ ਅਰੋੜਾ 10637 ਵੋਟਾਂ ਨਾਲ ਜੇਤੂ

On Punjab

ਅਮਰੀਕੀ ਚੋਣ ਨਤੀਜਿਆਂ ਬਾਰੇ ਵੱਡੀ ਖਬਰ! ਹੁਣ ਇਹ 5 ਸੂਬੇ ਕਰਨਗੇ ਰਾਸ਼ਟਰਪਤੀ ਦਾ ਫ਼ੈਸਲਾ

On Punjab

ਕੈਨੇਡਾ: ਟੈਕਸੀ ਸਵਾਰੀਆਂ ਤੋਂ ਤਿੰਨ ਕਰੋੜ ਠੱਗਣ ਵਾਲੇ ਪੰਜ ਭਾਰਤੀਆਂ ਸਣੇ 11 ਕਾਬੂ

On Punjab