PreetNama
ਖੇਡ-ਜਗਤ/Sports News

Sourav Ganguly Health Update: ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੂੰ ਕਰਨਾ ਹੋਵੇਗਾ ਆਪਣੀ ਪਸੰਦੀਦਾ ਬਰਿਆਨੀ ਦਾ ਤਿਆਗ

ਟੀਮ ਇੰਡੀਆ ਦੇ ਸਾਬਕਾ ਕਪਤਾਨ ਤੇ ਮੌਜੂਦਾ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦਾ ਬਰਿਆਨੀ ਨਾਲ ਪਿਆਰ ਜਗ-ਜ਼ਾਹਿਰ ਹੈ। ਫਿਲਹਾਲ ਦਾਦਾ ਨੂੰ ਆਪਣੇ ਇਸ ਬੇਹੱਦ ਪਸੰਦੀਦਾ ਲਜੀਜ਼ ਪਕਵਾਨ ਦਾ ਤਿਆਗ ਕਰਨਾ ਹੋਵੇਗਾ। ਸੌਰਵ ਨੂੰ ਹੁਣ ਸਿਹਤ ਸਬੰਧੀ ਬਹੁਤ ਸਾਰੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ, ਜਿਸ ’ਚ ਖਾਣ-ਪੀਣ ਮੱੁਖ ਰੂਪ ਨਾਲ ਸ਼ਾਮਿਲ ਹੈ। ਡਾਕਟਰਾਂ ਨੇ ਸਮੇਂ ਸਿਰ ਉਸ ਨੂੰ ਘਰ ਦਾ ਬਣਿਆ ਹਲਕਾ ਖਾਣਾ ਖਾਣ ਦੀ ਸਲਾਹ ਦਿੱਤੀ ਹੈ। ਫਿਲਹਾਲ ਦੱੁਧ ਵਾਲੀ ਚਾਹ ਪੀਣ ਤੋਂ ਵੀ ਮਨ੍ਹਾ ਕੀਤਾ ਹੈ। ਬਹੁਤ ਜ਼ਿਆਦਾ ਤੇਲ-ਮਸਾਲਿਆਂ ਵਾਲੀਆਂ ਚੀਜ਼ਾਂ ਖਾਣ ਦੀ ਵੀ ਸਖ਼ਤ ਮਨਾਹੀ ਹੈ। ਅਜਿਹੇ ’ਚ ਸੌਰਵ ਨੂੰ ਕੁਝ ਸਮੇਂ ਤਕ ਬਰਿਆਨੀ ਤੋਂ ਪੂਰੀ ਤਰ੍ਹਾਂ ਦੂਰ ਰਹਿਣਾ ਪੈ ਸਕਦਾ ਹੈ।
ਪਰਿਵਾਰਕ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸੌਰਵ ਦੇ ਖਾਣ-ਪੀਣ ਦੀ ਜ਼ਿੰਮੇਵਾਰੀ ਹੁਣ ਪਤਨੀ ਡੋਨਾ ਗਾਂਗੁਲੀ ਸੰਭਾਲੇਗੀ। ਡੋਨਾ ਨੇ ਸੌਰਵ ਨੂੰ ਕਿਹਾ ਹੈ ਕਿ ਹੁਣ ਉਨ੍ਹਾਂ ਨੂੰ ਸਿਹਤ ’ਤੇ ਖ਼ਾਸ ਧਿਆਨ ਦੇਣਾ ਹੋਵੇਗਾ। ਸੌਰਵ ਨੂੰ ਅਗਲੇ ਕੁਝ ਦਿਨਾਂ ਤਕ ਪੂਰੀ ਤਰ੍ਹਾਂ ਆਰਾਮ ਕਰਨ ਨੂੰ ਕਿਹਾ ਗਿਆ ਹੈ। ਸੌਰਵ ਨੂੰ ਅਗਲੇ ਕੁਝ ਹਫ਼ਤਿਆਂ ਜਾਂ ਮਹੀਨਿਆਂ ’ਚ ਇਕ ਹੋਰ ਏਂਜੀਓਪਲਾਸਟੀ ’ਚੋਂ ਲੰਘਣਾ ਹੈ, ਹੁਣ ਤਕ ਡਾਕਟਰ ਖ਼ੁਰਾਕ ’ਚ ਕੋਈ ਬੇਨਿਯਮੀ ਨਹੀਂ ਚਾਹੰੁਦੇ ਹਨ। ਅਜਿਹਾ ਨਹੀਂ ਹੈ ਕਿ ਸੌਰਵ ਹੁਣ ਬਰਿਆਨੀ ਖਾ ਨਹੀਂ ਸਕਣਗੇ, ਹਾਲਾਂਕਿ ਪਹਿਲਾਂ ਉਹ ਜਿਸ ਤਰ੍ਹਾਂ ਹਫ਼ਤੇ ’ਚ ਕਈ ਵਾਰ ਖਾਂਦੇ ਸਨ ਪਰ ਉਸ ਤਰ੍ਹਾਂ ਨਹੀਂ ਖਾ ਸਕਣਗੇ ਤੇ ਉਨ੍ਹਾਂ ਨੂੰ ਇਸ ਦੀ ਮਾਤਰਾ ਵੀ ਸੀਮਤ ਕਰਨੀ ਪਵੇਗੀ।
ਦਿਲ ਦਾ ਦੌਰਾ ਪੈਣ ਤੋਂ ਬਾਅਦ ਸੌਰਵ ਖ਼ੁਦ ਵੀ ਆਪਣੀ ਸਿਹਤ ਨੂੰ ਲੈ ਕੇ ਕਾਫ਼ੀ ਚੌਕਸ ਹੋ ਗਏ ਹਨ ਤੇ ਡਾਕਟਰਾਂ ਵੱਲੋਂ ਮਿਲੇ ਨਿਰਦੇਸ਼ਾਂ ਦਾ ਵੀ ਪਾਲਣ ਕਰ ਰਹੇ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਕੰਮ ਦਾ ਦਬਾਅ ਲੈਣ ਤੋਂ ਵੀ ਮਨ੍ਹਾ ਕੀਤਾ ਹੈ ਕਿਉਂਕਿ ਇਸ ਦਾ ਸਿੱਧੇ ਤੌਰ ’ਤੇ ਦਿਲ ਉਤੇ ਅਸਰ ਪੈਂਦਾ ਹੈ। ਸੌਰਵ ਅਗਲੇ ਕੁਝ ਸਮੇਂ ਤਕ ਬੀਸੀਸੀਆਈ ਦੇ ਕੰਮਕਾਜ ਤੋਂ ਵੀ ਖ਼ੁਦ ਨੂੰ ਦੂਰ ਰੱਖਣਗੇ।

Related posts

ਟੀ-20: ਭਾਰਤ ਨੇ ਇੰਗਲੈਂਡ ਨੂੰ 15 ਦੌੜਾਂ ਨਾਲ ਹਰਾਇਆ

On Punjab

ਭਾਰਤੀ ਪਿਸਟਲ ਟੀਮ ਦੇ ਵਿਦੇਸ਼ ਕੋਚ ਪਾਵੇਲ ਸਮਿਰਨੋਵ 21 ਮਈ ਨੂੰ ਟੀਮ ਨਾਲ ਜੁੜਨਗੇ

On Punjab

Ind vs Aus 1st T20I: ਭਾਰਤ ਨੇ ਜਿੱਤਿਆ ਪਹਿਲਾ ਮੁਕਾਬਲਾ, ਆਸਟਰੇਲੀਆ ਨੂੰ 11 ਦੌੜਾਂ ਨਾਲ ਹਰਾਇਆ

On Punjab