PreetNama
ਫਿਲਮ-ਸੰਸਾਰ/Filmy

Akshay Kumar ਨੇ ਘੋੜੀ ’ਤੇ ਬੈਠ ਕੇ ਕੀਤਾ ਨਾਗਿਨ ਡਾਂਸ, ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ

ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਆਪਣੇ ਐਕਸ਼ਨ ਲਈ ਜਾਣੇ ਜਾਂਦੇ ਹਨ, ਪਰ ਪਿਛਲੇ ਸਾਲ ਆਈ ਉਨ੍ਹਾਂ ਦੀ ਫਿਲਮ ‘ਗੁੱਡ ਨਿੳੂਜ਼’ ’ਚ ਅਲੱਗ ਰੂਪ ਦੇਖਣ ਨੂੰ ਮਿਲਿਆ ਸੀ, ਜੋ ਦਰਸ਼ਕਾਂ ਨੂੰ ਖ਼ੂਬ ਪਸੰਦ ਆਇਆ ਅਤੇ ਹੁਣ ਫਿਲਮ ਦੀ ਰਿਲੀਜ਼ ਨੂੰ ਇਕ ਸਾਲ ਪੂਰਾ ਹੋਣ ’ਤੇ ਅਕਸ਼ੈ ਕੁਮਾਰ ਨੇ ਫਿਲਮ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ’ਚ ਉਹ ਘੋੜੇ ’ਤੇ ਬੈਠ ਕੇ ਨਾਗਿਨ ਡਾਂਸ ਕਰਦੇ ਨਜ਼ਰ ਆ ਰਹੇ ਹਨ। ਅਦਾਕਾਰ ਅਕਸ਼ੈ ਕੁਮਾਰ ਨੇ ਟਵਿੱਟਰ ’ਤੇ ਕਰੀਨਾ ਕਪੂਰ ਖਾਨ ਅਤੇ ਦਿਲਜੀਤ ਦੋਸਾਂਝ ਨੂੰ ਟੈਗ ਕਰਦੇ ਹੋਏ ਵੀਡੀਓ ਸ਼ੇਅਰ ਕਰ ਕੇ ਲਿਖਿਆ, ਜੇਕਰ ਮੈਂ ਇਸ ਸਾਲ ਦਾ ਵਰਨਣ ਕਰਾਂ ਤਾਂ ਬਿਲਕੁੱਲ ਅਜਿਹਾ ਹੋਵੇਗਾ, ਕੁਝ ਉਤਰਾਅ-ਚੜਾਅ ਦੇ ਨਾਲ ਅਲੱਗ-ਅਲੱਗ ਰੂਪ ਲੈਂਦਾ ਰਿਹਾ, ਪਰ ਅਸੀਂ ਖ਼ੁਦ ਇਸਨੂੰ ਸੰਭਾਲਣ ’ਚ ਕਾਮਯਾਬ ਰਹੇ।’

ਆਸ਼ਾ ਕਰਦਾ ਹਾਂ ਕਿ ਆਉਣ ਵਾਲਾ ਸਾਲ ਆਪਣੇ ਨਾਲ ਬਹੁਤ ਸਾਰੀਆਂ ਗੁੱਡ ਨਿੳੂਜ਼ ਲੈ ਕੇ ਆਵੇਗਾ।ਫਿਲਮ ਗੁੱਡ ਨਿੳੂਜ਼ ’ਚ ਅਕਸ਼ੈ ਕੁਮਾਰ, ਕਰੀਨਾ ਕਪੂਰ ਖ਼ਾਨ, ਦਿਲਜੀਤ ਦੋਸਾਂਝ, ਕਿਯਾਰਾ ਆਡਵਾਣੀ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੀ ਕਹਾਣੀ ਇਕ ਆਈਵੀਐੱਫ ਕੇਸ ਗਲ਼ਤ ਹੋ ਜਾਣ ’ਤੇ ਆਧਰਿਤ ਹੈ। ਕਰੀਨਾ ਅਤੇ ਕਿਯਾਰਾ ਦੋਵਾਂ ਨੇ ਇਸ ਫਿਲਮ ’ਚ ਗਰਭਵਤੀ ਔਰਤਾਂ ਦੀ ਭੂਮਿਕਾ ਨਿਭਾਈ। ਦੱਸ ਦੇਈਏ ਕਿ ਅਕਸ਼ੈ ਦੇ ਇਸ ਵੀਡੀਓ ਨੂੰ ਲੋਕ ਸੋਸ਼ਲ ਮੀਡੀਆ ’ਤੇ ਖ਼ੂਬ ਪਸੰਦ ਕਰ ਰਹੇ ਹਨ।ਅਕਸ਼ੈ ਇਸ ਸਮੇਂ ਆਨੰਦ ਐੱਲ ਰਾਏ ਦੀ ਫਿਲਮ ‘ਅਤਰੰਗੀ ਰੇ’ ਦੀ ਸ਼ੂਟਿੰਗ ’ਚ ਬਿਜ਼ੀ ਹਨ, ਜਿਸਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋਇਆ ਸੀ। ਵੀਡੀਓ ’ਚ ਸਾਰਾ ਅਲੀ ਖ਼ਾਨ ਅਕਸ਼ੈ ਕੁਮਾਰ ਦਾ ਇੰਟ੍ਰੋਡਕਸ਼ਨ ਦਿੰਦੀ ਨਜ਼ਰ ਆ ਰਹੀ ਸੀ। ਫਿਲਮ ‘ਅਤਰੰਗੀ ਰੇ’ ’ਚ ਅਕਸ਼ੈ ਕੁਮਾਰ ਦੇ ਨਾਲ ਸਾੳੂਥ ਦੇ ਸੁਪਰਸਟਾਰ ਧਨੁਸ਼ ਅਤੇ ਸਾਰਾ ਅਲੀ ਖ਼ਾਨ ਵੀ ਨਜ਼ਰ ਆਉਣਗੇ। ਅਕਸ਼ੈ ਨੇ ਆਪਣੀ ਫਿਲਮ ‘ਬੇਲ ਬਾਟਮ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ, ਜੋ ਅਗਲੇ ਸਾਲ ਰਿਲੀਜ਼ ਹੋਵੇਗੀ।

Related posts

200 ਸਾਲ ਪੁਰਾਣੇ ਘਰ ‘ਚ ਹੋਈ ਸੀ ਇਮਰਾਨ ਹਾਸ਼ਮੀ ਦੀ ਇਸ ਫਿਲਮ ਦੀ ਸ਼ੂਟਿੰਗ, ਅਦਾਕਾਰ ਨੂੰ ਵੀ ਲੱਗਣ ਲਗਾ ਸੀ ਡਰ

On Punjab

ਵਿੱਕੀ ਕੌਸ਼ਲ-ਕੈਟਰੀਨਾ ਕੈਫ ਦੇ ਵਿਆਹ ਵਿਰੁੱਧ ਰਾਜਸਥਾਨ ‘ਚ ਵਕੀਲ ਨੇ ਦਰਜ ਕਰਵਾਈ ਸ਼ਿਕਾਇਤ, ਜਾਣੋ- ਕੀ ਹੈ ਮਾਮਲਾ

On Punjab

Forbes 2020: ਸਲਮਾਨ, ਸ਼ਾਹਰੁਖ ਨਹੀਂ ਸਗੋਂ ਅਕਸ਼ੇ ਕੁਮਾਰ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ‘ਚ ਸ਼ਾਮਲ, ਜਾਣੋ ਕਿੰਨੀ ਹੈ ਕਮਾਈ

On Punjab