PreetNama
ਸਮਾਜ/Social

ਕਿਸਾਨਾਂ ਨੂੰ ਖਾਲਿਸਤਾਨੀ ਕਰਾਰ ਦੇਣ ‘ਤੇ ਬੋਲੇ ਰਾਹੁਲ ਗਾਂਧੀ, ਮੋਦੀ ਸਰਕਾਰ ‘ਤੇ ਵੱਡਾ ਸਵਾਲ

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਖੇਤੀਬਾੜੀ ਕਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰ ਰਹੇ ਹਨ। ਹੁਣ ਉਨ੍ਹਾਂ ਇੱਕ ਵਾਰ ਫਿਰ ਅੱਜ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਨਜ਼ਰ ਵਿੱਚ ਅੰਦੋਲਨਕਾਰੀ ਕਿਸਾਨ ‘ਖਾਲਿਸਤਾਨੀ’ ਤੇ ਪੂੰਜੀਵਾਦੀ ਸਰਕਾਰ ਦੇ ਸਭ ਤੋਂ ਚੰਗੇ ਦੋਸਤ ਹਨ।
ਉਨ੍ਹਾਂ ਟਵੀਟ ਕੀਤਾ, “ਮੋਦੀ ਸਰਕਾਰ ਦਾ ਵਿਰੋਧ ਕਰਨ ਵਾਲੇ ਵਿਦਿਆਰਥੀ ਦੇਸ਼ ਵਿਰੋਧੀ ਹਨ, ਚਿੰਤਕ ਨਾਗਰਿਕ ਅਰਬਨ ਨਕਸਲਵਾਦੀ ਹਨ, ਪ੍ਰਵਾਸੀ ਮਜ਼ਦੂਰ ਕੋਰੋਨਾ ਫੈਲਾਉਣ ਵਾਲੇ ਹਨ, ਬਲਾਤਕਾਰ ਪੀੜਤ ਕੁਝ ਵੀ ਨਹੀਂ ਹੈ ਤੇ ਅੰਦੋਲਨਕਾਰੀ ਕਿਸਾਨ ਖਾਲਿਸਤਾਨੀ ਹਨ। ਪੂੰਜੀਵਾਦੀ ਉਸ ਦੇ ਸਭ ਤੋਂ ਚੰਗੇ ਦੋਸਤ ਹਨ।”
ਕਾਂਗਰਸ ਨੇ ਕੁਝ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ ਦਿਨਾਂ ਵਿੱਚ 11 ਕਿਸਾਨਾਂ ਦੀ ਮੌਤ ਹੋ ਗਈ ਸੀ ਤੇ ਇਸ ਤੋਂ ਬਾਅਦ ਵੀ ਕੇਂਦਰ ਸਰਕਾਰ ਦਾ ਦਿਲ ਨਹੀਂ ਪਸੀਜ ਰਿਹਾ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 12 ਦਸੰਬਰ ਨੂੰ ਇੱਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ, “ਸਾਡੇ ਕਿਸਾਨ ਭਰਾਵਾਂ ਨੂੰ ਖੇਤੀਬਾੜੀ ਕਾਨੂੰਨਾਂ ਨੂੰ ਹਟਾਉਣ ਲਈ ਹੋਰ ਕਿੰਨਾ ਭੁਗਤਾਨ ਕਰਨਾ ਪਏਗਾ?”

Related posts

ਦੱਖਣੀ ਅਫਰੀਕਾ ’ਚ ਗੁੱਪਤਾ ਭਰਾਵਾਂ ਦੀਆਂ ਮੁਸ਼ਕਿਲਾਂ ਵਧੀਆਂ, ਸਹਾਰਾ ਕੰਪਿਊਟਰਜ਼ ਦੇ ਬੈਂਕ ਖਾਤੇ ਤੋਂ ਕਰੋੜਾਂ ਰੁਪਏ ਦੀ ਰਾਸ਼ੀ ਜ਼ਬਤ

On Punjab

‘ਮੈਂ ਹੈਰਾਨ ਹਾਂ ਇੰਨਾ ਸਮਾਂ ਲੱਗਾ’, ਸੋਨਾਕਸ਼ੀ ਸਿਨਹਾ ਦੇ ਪਲਟਵਾਰ ‘ਤੇ ਆਇਆ ਮੁਕੇਸ਼ ਖੰਨਾ ਦਾ ਮਾਫ਼ੀਨਾਮਾ

On Punjab

ਕਾਂਗਰਸ ਦੀ ਪਟੀਸ਼ਨ ਰੱਦ ਕਰ SC ਨੇ ਕਿਹਾ ਰਾਜਪਾਲ ਦਾ ਫਲੋਰ ਟੈਸਟ ਦਾ ਫੈਸਲਾ ਸੀ ਸਹੀ

On Punjab