PreetNama
ਫਿਲਮ-ਸੰਸਾਰ/Filmy

ਕਿਸਾਨ ਅੰਦੋਲਨ ‘ਚ ‘Luxury’ ਸੁਵਿਧਾਵਾਂ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਗਿੱਪੀ ਗਰੇਵਾਲ ਨੇ ਇੰਝ ਦਿੱਤਾ ਜਵਾਬ

ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਪਿਛਲੇ 18 ਦਿਨਾਂ ਤੋਂ ਜਾਰੀ ਹੈ। ਕਿਸਾਨਾਂ ਨੂੰ ਇਸ ਅੰਦੋਲਨ ਦੌਰਾਨ ਵੱਖ-ਵੱਖ ਵਰਗਾਂ ਦਾ ਸਮਰਥਨ ਵੀ ਮਿਲ ਰਿਹਾ ਹੈ। ਪੰਜਾਬੀ ਗਾਇਕ ਇਸ ਅੰਦੋਲਨ ਦੀ ਸ਼ੁਰੂਆਤ ਵਿੱਚ ਹੀ ਕਿਸਾਨਾਂ ਦੇ ਹੱਕ ‘ਚ ਡੱਟ ਗਏ ਸੀ। ਦਲਜੀਤ ਦੌਸਾਂਝ, ਰਣਜੀਤ ਬਾਵਾ, ਐਮੀ ਵਿਰਕ ਤੇ ਹੋਰ ਕਲਾਕਾਰਾਂ ਮਗਰੋਂ ਦੇਸੀ ਰੌਕਸਟਾਰ ਗਿੱਪੀ ਗਿੱਲੀ ਵੀ ਕਿਸਾਨਾਂ ਦੇ ਦਿੱਲੀ ਧਰਨੇ ‘ਚ ਸ਼ਾਮਲ ਹੋਇਆ।

ਵੀਰਵਾਰ ਨੂੰ ਸਿੰਗਰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਤੋਂ ਇੱਕ ਵੀਡੀਓ ਸਾਂਝਾ ਕੀਤੀ ਜਿਸ ਦਾ ਕੈਪਸ਼ਨ ਸੀ “Delhi Farmer
ਕਲਿੱਪ ਦੇ ਪਹਿਲੇ ਅੱਧ ਵਿਚ, ਗਿੱਪੀ ਨੂੰ ਖਾਲਸਾ ਏਡ ਦੇ ਵਲੰਟੀਅਰ ਨਾਲ ਗੱਲਬਾਤ ਕਰਦੇ ਵੇਖਿਆ ਗਿਆ, ਜਿਸ ‘ਚ ਸੋਸ਼ਲ ਮੀਡੀਆ ‘ਤੇ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ “ਲਗਜ਼ਰੀ” ਬਾਰੇ’ ਮਿਲੀ ਪ੍ਰਤੀਕ੍ਰਿਆ ਬਾਰੇ ਦੱਸਿਆ।

ਵਲੰਟੀਅਰ ਨੇ ਖੁਲਾਸਾ ਕੀਤਾ ਕਿ ਕਈ ਆਦਮੀ ਪਿੰਡ ਤੋਂ ਜਿਮ ਲੈ ਕੇ ਆਏ ਹਨ। ਕਬੱਡੀ ਖਿਡਾਰੀ ਵਾਸ਼ਿੰਗ ਮਸ਼ੀਨ ਲੈ ਕੇ ਆਏ ਹਨ। ਖਾਲਸਾ ਏਡ ਨੇ ਲੱਤਾਂ ਮਾਲਸ਼ ਕਰਨ ਵਾਲੀਆਂ ਮਸ਼ੀਨਾਂ ਲਗਾਈਆਂ ਹਨ। ਇਸ ਦੇ ਨਾਲ ਹੀ ਗੀਜ਼ਰ ਤੇ ਸ਼ੈਲਟਰ ਹੋਮ ਵੀ ਪ੍ਰਦਾਨ ਕੀਤੇ ਗਏ ਹਨ।
Tags:

Related posts

ਨੀਰੂ ਬਾਜਵਾ ਨੇ ਸ਼ੇਅਰ ਕੀਤੀ ਆਪਣੇ ਪਿਤਾ ਦੀ ਤਸਵੀਰ,ਇਸ ਤਰ੍ਹਾਂ ਕੀਤਾ B’Day ਵਿਸ਼

On Punjab

Divya Bharti Birth Anniversary : ਲਾਡਲਾ-ਮੋਹਰਾ ਵਰਗੀਆਂ ਹਿੱਟ ਫਿਲਮਾਂ ‘ਚ ਸੀ ਦਿਵਿਆ ਭਾਰਤੀ, ਦੇਹਾਂਤ ਤੋਂ ਬਾਅਦ ਹੋਰ ਅਭਿਨੇਤਰੀਆਂ ਨੂੰ ਮਿਲੀਆਂ ਇਹ ਫਿਲਮਾਂ

On Punjab

ਲੁੱਕਡਾਉਨ ‘ਚ ਪ੍ਰਿਅੰਕਾ ਚੋਪੜਾ ਦਾ ਸਮਰ ਲੁੱਕ, ਨਜ਼ਰ ਆਇਆ ਵੱਖਰਾ ਅਵਤਾਰ

On Punjab