PreetNama
ਰਾਜਨੀਤੀ/Politics

ਕਿਸਾਨਾਂ ਨਾਲ ਡਟੇ ਕੇਜਰੀਵਾਲ, ਦਿੱਲੀ ਪੁਲਿਸ ਦੀ ਸਟੇਡੀਅਮਾਂ ਨੂੰ ਜੇਲ੍ਹਾਂ ਬਣਾਉਣ ਦੀ ਮੰਗ ਰੱਦ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਤੇ ਚੜ੍ਹਾਈ ਕਰਨ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨ ਹਰਿਆਣਾ-ਦਿੱਲੀ ਬਾਡਰ ਤੱਕ ਪਹੁੰਚ ਗਏ ਹਨ। ਕਿਸਾਨਾਂ ਨੂੰ ਰੋਕਣ ਦੇ ਲਈ ਵੱਡੀ ਗਿਣਤੀ ‘ਚ ਪੁਲਿਸ ਬਲ ਦੀ ਤਾਇਨਾਤੀ ਵੀ ਕੀਤੀ ਗਈ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਪੁਲਿਸ ਵੱਲੋਂ ਰਾਜਧਾਨੀ ਦੇ ਸਟੇਡੀਅਮਾਂ ਨੂੰ ਅਸਥਾਈ ਜੇਲ੍ਹਾਂ ‘ਚ ਬਦਲਣ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ।

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਜਾਇਜ਼ ਹੈ। ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਨੂੰ ਤੁਰੰਤ ਸੁਣਨੀਆਂ ਚਾਹੀਦੀਆਂ ਹਨ। ਕੇਜਰੀਵਾਲ ਨੇ ਕਿਹਾ ਕਿਸਾਨਾਂ ਨੂੰ ਜੇਲ੍ਹ ‘ਚ ਸੁੱਟਣਾ ਇਸ ਗੱਲ ਦਾ ਹੱਲ ਨਹੀਂ। ਕਿਸਾਨਾਂ ਦਾ ਅੰਦੋਲਨ ਹਿੰਸਕ ਨਹੀਂ ਹੈ। ਸ਼ਾਂਤਮਈ ਅੰਦੋਲਨ ਕਰਨਾ ਹਰ ਭਾਰਤੀ ਦਾ ਅਧਿਕਾਰ ਹੈ।

Related posts

ਪਟਿਆਲਾ: ਬੱਸ ਦਰੱਖਤ ਨਾਲ ਟਕਰਾਉਣ ਕਾਰਨ 15 ਜ਼ਖ਼ਮੀ

On Punjab

ਟਰਾਂਸਫ਼ਾਰਮਰ ਤੋਂ ਅੱਗ ਲੱਗਣ ਕਾਰਨ 200 ਘਰ ਸੜੇ, ਇੱਕ ਵਿਅਕਤੀ ਝੁਲਸਿਆ

On Punjab

ਦਿੱਲੀ ਸਰਕਾਰ ਨੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਕੇਂਦਰ ਤੋਂ ਮੰਗੇ 5 ਹਜ਼ਾਰ ਕਰੋੜ: ਸਿਸੋਦੀਆ

On Punjab