PreetNama
ਫਿਲਮ-ਸੰਸਾਰ/Filmy

22 ਸਾਲ ਬਾਅਦ ਰੇਲ ‘ਤੇ ਚੜੀ Malaika Arora, ਵੀਡੀਓ ਖੂਬ ਵਾਇਰਲ

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਆਪਣੀ ਫਿਟਨੈਸ ਨੂੰ ਲੈਕੇ ਜਾਣੀ ਜਾਂਦੀ ਹੈ। ਮਲਾਇਕਾ ਅਰੋੜਾ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈਕੇ ਅਕਸਰ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਹਾਲ ਹੀ ‘ਚ ਮਲਾਇਕਾ ਅਰੋੜਾ ਦਾ ਇਕ ਡਾਂਸ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ 22 ਸਾਲ ਤੋਂ ਬਾਅਦ ਇਕ ਵਾਰ ਫਿਰ ਟ੍ਰੇਨ ‘ਤੇ ਚੜ੍ਹ ਕੇ ‘ਛਈਆਂ-ਛਈਆਂ’ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।

ਸਟੇਜ ‘ਤੇ ਆਪਣੇ ਹੁਸਨ ਦਾ ਜਲਵਾ ਦਾ ਬਿਖੇਰਦੇ ਹੋਇਆਂ ਮਲਾਇਕਾ ਨੇ ਸਭ ਨੂੰ ਆਪਣਾ ਦੀਵਾਨਾ ਬਣਾ ਦਿੱਤਾ। ਇਹ ਵੀਡੀਓ ਟੀਵੀ ਸ਼ੋਅ ਇੰਡੀਆਜ ਬੈਸਟ ਡਾਂਸਰ ਦੇ ਫਿਨਾਲੇ ਦਾ ਹੈ। ਅਦਾਕਾਰਾ ਨੇ ਵਾਈਟ ਕਲਰ ਦੀ ਡਰੈਸ ਪਹਿਨੀ ਹੋਈ ਹੈ ਜਿਸ ‘ਚ ਉਹ ਬੇਹੱਦ ਖੂਬਸੂਰਤ ਦਿਖਾਈ ਦਿੱਤੀ। ਮਲਾਇਕਾ ਨੇ ਇੰਜਣ ਦੇ ਫਰੰਟ ‘ਤੇ ਖੜੇ ਹੋਕੇ ਡਾਂਸ ਦੇ ਨਾਲ ਇਕ ਧਮਾਕੇਦਾਰ ਐਂਟਰੀ ਮਾਰੀ ਸੀ। ਇਸ ਵੀਡੀਓ ‘ਤੇ ਉਨ੍ਹਾਂ ਦੇ ਫੈਂਸ ਖੂਬ ਕਮੈਂਟ ਤੇ ਲਾਈਕ ਕਰ ਰਹੇ ਹਨ।ਮਲਾਇਕਾ ਦੇ ਇਸ ਵੀਡੀਓ ਨੂੰ ਹੁਣ ਤਕ 34 ਹਜ਼ਾਰ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਇਸ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਧਮਾਲ ਮਚਾਇਆ ਹੋਇਆ ਹੈ। ਮਲਾਇਕਾ ਆਏ ਦਿਨ ਸੋਸ਼ਲ ਮੀਡੀਆ ਜ਼ਰੀਏ ਆਪਣੀ ਫਿੱਟਨੈਸ ਨੂੰ ਲੈਕੇ ਜਾਂ ਆਪਣੇ ਸਟਾਇਲ ਨਾਲ ਸਭ ਦਾ ਧਿਆਨ ਖਿੱਚਦੀ ਦਿਖਾਈ ਦਿੰਦੀ ਹੈ। ਮਲਾਇਕਾ ਅਰੋੜਾ ਟੀਵੀ ਸ਼ੋਅ ਇੰਡੀਆਜ਼ ਬੈਸਟ ਡਾਂਸਰ ‘ਚ ਬਤੌਰ ਜੱਜ ਦਿਖਾਈ ਦਿੱਤੀ ਸੀ। ਸ਼ੋਅ ‘ਚ ਕਈ ਵਾਰ ਮਲਾਇਕਾ ਆਪਣੇ ਸਟਾਇਲ ਤੇ ਡਾਂਸ ਨੂੰ ਲੈਕੇ ਸੁਰਖੀਆਂ ‘ਚ ਬਣੀ ਰਹੀ।

Related posts

ਅਕਸ਼ੇ ਤੋਂ ਕਰੀਨਾ ਤੱਕ, ਜਾਣੋ ਕਿੱਥੇ ਨਵਾਂ ਸਾਲ ਮਨਾਉਣਗੇ ਸਿਤਾਰੇ

On Punjab

ਧਰਮਿੰਦਰ ਵੱਲੋਂ ਸੰਨੀ ਦਿਓਲ ਨੂੰ ਭਗਵੰਤ ਮਾਨ ਤੋਂ ਕੁਝ ਸਿੱਖਣ ਦੀ ਸਲਾਹ

On Punjab

Bollywood ਦੀ ਇਹ ਵਿਵਾਦਤ ਅਦਾਕਾਰਾ ਮੁੜ ਗ੍ਰਿਫ਼ਤਾਰ, ਪੜ੍ਹੋ ਹੁਣ ਕਿਹੜਾ ਕਾਰਨਾਮਾ ਕੀਤਾ

On Punjab