PreetNama
ਸਮਾਜ/Social

ਜੰਮੂ-ਕਸ਼ਮੀਰ ਦੇ ਸ਼ੌਂਪੀਆਂ ‘ਚ ਮਿੰਨੀ ਸਕੱਤਰੇਤ ‘ਤੇ ਅੱਤਵਾਦੀ ਹਮਲਾ

ਜੰਮੂ-ਕਸ਼ਮੀਰ ਦੇ ਸ਼ੌਂਪੀਆ ‘ਚ ਸਥਿਤ ਮਿੰਨੀ ਸਕੱਤਰੇਤ ‘ਤੇ ਅੱਜ ਸਵੇਰ ਅੱਤਵਾਦੀ ਹਮਲਾ ਹੋਇਆ ਹੈ। ਅੱਤਵਾਦੀਆਂ ਨੇ ਮਿੰਨੀ ਸਕੱਤਰੇਤ ਦੇ ਮੁੱਖ ਗੇਟ ‘ਤੇ ਸੀਆਰਪੀਐਫ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਤਾਬੜਤੋੜ ਫਾਇਰਿੰਗ ਕੀਤੀ। ਬਦਲੇ ‘ਚ ਭਾਰਤੀ ਜਵਾਨਾਂ ਨੇ ਵੀ ਤੁਰੰਤ ਜਵਾਬੀ ਕਾਰਵਾਈ ਕੀਤੀ।

ਇਸ ਤੋਂ ਬਾਅਦ ਹਮਲਾਵਰ ਉੱਥੋਂ ਭੱਜ ਨਿੱਕਲੇ ਅਤੇ ਆਸਪਾਸ ਦੇ ਇਲਾਕਿਆਂ ‘ਚ ਲੁਕ ਗਏ। ਇਸ ਤੋਂ ਬਾਅਦ ਵਾਧੂ ਫੋਰਸ ਬੁਲਾਕੇ ਪੂਰੇ ਇਲਾਕੇ ‘ਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਪਰ ਅਜੇ ਤਕ ਕਿਸੇ ਹਮਲਾਵਰ ਨੂੰ ਘੇਰਨ ਦੀ ਖ਼ਬਰ ਨਹੀਂ ਆਈ। ਪਰ ਗੋਲ਼ੀਬਾਰੀ ਕਾਰਨ ਇਲਾਕੇ ‘ਚ ਦਹਿਸ਼ਤ ਫੈਲ ਗਈ ਹੈ।

Related posts

ਸ੍ਰੀ ਆਨੰਦਪੁਰ ਸਾਹਿਬ ਸਰਾਂ ਮਾਮਲਾ: ਗਿਆਨੀ ਮਲਕੀਤ ਸਿੰਘ ਸੇਵਾਵਾਂ ਤੋਂ ਮੁਕਤ, ਚਾਵਲਾ ਦਾ ਅਸਤੀਫ਼ਾ ਪ੍ਰਵਾਨ

On Punjab

ਨਵਜੋਤ ਸਿੰਘ ਨੇ ਆਪਣੀ ਜਾਇਦਾਦ ਬੇਟੇ ਅਤੇ ਵੀਡ ਨੂੰ ਵੰਡੀ

On Punjab

ਨੈਸ਼ਨਲ ਡਿਫੈਂਸ ਕਾਲਜ ਦੇ ਵਫ਼ਦ ਨੇ ਪੰਜਾਬ ਦਾ ਕੀਤਾ ਦੌਰਾ , ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੀਤੀ ਮੁਲਾਕਾਤ

On Punjab