PreetNama
ਖਾਸ-ਖਬਰਾਂ/Important News

ਸਾਬਕਾ ਪ੍ਰਧਾਨ ਮੰਤਰੀ ਜੌਹਨ ਟਰਨਰ ਨਹੀਂ ਰਹੇ

ਟੋਰਾਂਟੋ, 20 ਸਤੰਬਰ (ਪੋਸਟ ਬਿਊਰੋ) : ਕੈਨੇਡਾ ਦੇ 17ਵੇਂ ਪ੍ਰਧਾਨ ਮੰਤਰੀ ਜੌਹਨ ਟਰਨਰ ਦਾ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ|
ਟਰਨਰ ਨੇ 30 ਜੂਨ, 1984 ਤੋਂ 17 ਸਤੰਬਰ,1984 ਤੱਕ ਲਿਬਰਲ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ| ਇਹ ਕੈਨੇਡਾ ਦੇ ਇਤਿਹਾਸ ਵਿੱਚ ਸੱਭ ਤੋਂ ਛੋਟਾ ਕਾਰਜਕਾਲ ਮੰਨਿਆ ਗਿਆ ਹੈ| ਉਸੇ ਸਾਲ ਟਰਨਰ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਬ੍ਰਾਇਨ ਮਲਰੋਨੀ ਹੱਥੋਂ ਚੋਣ ਹਾਰ ਗਏ| ਟਰਨਰ ਪਹਿਲੀ ਵਾਰੀ 1962 ਵਿੱਚ ਹਾਊਸ ਆਫ ਕਾਮਨਜ਼ ਵਿੱਚ ਚੁਣੇ ਗਏ|
ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਪਿਏਰੇ ਟਰੂਡੋ ਦੇ ਕਾਕਸ ਵਿੱਚ ਕਈ ਮਿਆਰੀ ਅਹੁਦਿਆਂ ਉੱਤੇ ਕੰਮ ਕੀਤਾ| ਉਹ ਨਿਆਂ ਤੇ ਫਾਇਨਾਂਸ ਮੰਤਰੀ ਵੀ ਰਹੇ|

Related posts

ਭਾਰਤ ਦੀ ਘੁਰਕੀ ਮਗਰੋਂ ਚੀਨ ਨਰਮ, ਹੁਣ ਸਬੰਧ ਮਜ਼ਬੂਤ ਕਰਨ ਲਈ ਕਾਹਲਾ

On Punjab

ਭਾਰਤ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿਚ

On Punjab

ਬਰਾਤੀਆਂ ਨਾਲ ਭਰੀ ਬੱਸ ਦੀ ਟਰੱਕ ਨਾਲ ਟੱਕਰ, ਤਿੰਨ ਦੀ ਮੌਤ

On Punjab