PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਦਸੰਬਰ ‘ਚ ਹੀ ਫੈਲ ਗਿਆ ਸੀ ਕੋਰੋਨਾ, ਚੀਨ ‘ਚ ਬਾਅਦ ‘ਚ ਆਏ ਮਾਮਲੇ

ਬੀਜਿੰਗ: ਅਮਰੀਕਾ ਦੇ ਵਾਰ-ਵਾਰ ਕੋਰੋਨਾ ਵਾਇਰਸ ਮਹਾਮਾਰੀ ਦਾ ਕੇਂਦਰ ਵੁਹਾਨ ਨੂੰ ਦੱਸੇ ਜਾਣ ਦੇ ਬਾਵਜੂਦ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਕਿ ਵਾਇਰਸ ਦੀ ਪੈਦਾਇਸ਼ ਕਿੱਥੋਂ ਹੋਈ। ਹਾਲਾਂਕਿ ਚੀਨ ਦੇ ਵੁਹਾਨ ‘ਚ ਵਾਇਰਸ ਦੇ ਸ਼ੁਰੂਆਤੀ ਮਾਮਲਿਆਂ ਦਾ ਜਿਵੇਂ ਪ੍ਰਕੋਪ ਵਧਿਆ, ਉਵੇਂ ਹੀ ਚੀਨ ‘ਤੇ ਇਲਜ਼ਾਮ ਲਾਉਣ ਦਾ ਦੌਰ ਵੀ ਤੇਜ਼ ਹੁੰਦਾ ਗਿਆ।

ਟਰੰਪ ਪ੍ਰਸ਼ਾਸਨ ਨੇ ਵਾਇਰਸ ਦਾ ਠੀਕਰਾ ਚੀਨ ਦੇ ਸਿਰ ਭਾਂਡਾ ਭੰਨਣ ‘ਚ ਕੋਈ ਕਸਰ ਨਹੀਂ ਛੱਡੀ। ਇਸ ਦਰਮਿਆਨ ਇਕ ਹੋਰ ਰਿਪੋਰਟ ਸਾਹਮਣੇ ਆਈ ਜਿਸ ‘ਚ ਅਮਰੀਕਾ ਦੇ ਯੂਸੀਐਲਏ ਹਸਪਤਾਲ ਤੇ ਕਲੀਨੀਕ ਦੇ ਮੈਡੀਕਲ ਰਿਕਾਰਡ ਦਾ ਹਵਾਲਾ ਦਿੱਤਾ ਗਿਆ। ਰਿਪੋਰਟ ਮੁਤਾਬਕ ਪਿਛਲੇ ਸਾਲ ਦਸੰਬਰ ਮਹੀਨੇ ‘ਚ ਹੀ ਅਮਰੀਕਾ ਦੇ ਲੌਸ ਏਂਜਲਸ ‘ਚ ਵਾਇਰਸ ਦੇ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦਕਿ ਵੁਹਾਨ ‘ਚ ਵਾਇਰਸ ਦੀ ਸ਼ੁਰੂਆਤ ਇਸ ਤੋਂ ਬਾਅਦ ਹੋਣ ਦੀਆਂ ਖਬਰਾਂ ਆਈਆਂ ਸਨ।

ਵਾਸ਼ਿੰਗਟਨ ਯੂਨੀਵਰਸਿਟੀ ‘ਚ ਯੂਸੀਐਲਏ ਤੇ ਹੋਰ ਖੋਜੀਆਂ ਦੇ ਖੰਘ ਦੇ ਇਲਾਜ ਲਈ ਆਏ ਮਰੀਜ਼ਾਂ ਦੇ ਦਸਤਾਵੇਜ਼ਾਂ ਦਾ ਜ਼ਿਕਰ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਨਾਲ ਜੂਝ ਰਹੇ ਮਰੀਜ਼ਾਂ ਦਾ ਇਲਾਜ ਲਈ ਆਉਣਾ 22 ਦਸੰਬਰ ਤੋਂ ਸ਼ੁਰੂ ਹੋਇਆ ਤੇ ਫਰਵਰੀ ਦੇ ਆਖੀਰ ਤਕ ਜਾਰੀ ਰਿਹਾ।

ਉੱਥੇ ਹੀ ਅਮਰੀਕਾ ਦੇ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਦੇ ਅਧਿਕਾਰੀਆਂ ਨੇ ਪਹਿਲੀ ਵਾਰ ਮੰਨਿਆ ਹੈ ਕਿ ਕੋਰੋਨਾ ਵਾਇਰਸ ਜਨਵਰੀ ਦੇ ਮੱਧ ‘ਚ ਅਮਰੀਕਾ ਦੇ ਕੁਝ ਹਿੱਸਿਆਂ ‘ਚ ਪਹੁੰਚ ਗਿਆ ਸੀ। ਇਸ ਨਵੀਂ ਰਿਪੋਰਟ ਨਾਲ ਚੀਨ ਦੇ ਵੁਹਾਨ ‘ਚ ਸਭ ਤੋਂ ਪਹਿਲਾਂ ਵਾਇਰਸ ਦੀ ਇਨਫੈਕਸ਼ਨ ਦੀ ਸ਼ੁਰੂਆਤ ਹੋਣ ਦੀ ਗੱਲ ਕਮਜ਼ੋਰ ਪੈ ਗਈ ਹੈ। ਇੱਕ ਪਾਸੇ ਨਵੰਬਰ ਮਹੀਨੇ ‘ਚ ਚੋਣਾਂ ਹੋਣੀਆਂ ਹਨ ਤੇ ਦੂਜੇ ਪਾਸੇ ਲੱਖਾਂ ਅਮਰੀਕੀ ਨਾਗਰਿਕ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ।

ਅਜਿਹੇ ‘ਚ ਅਮਰੀਕੀ ਸਰਕਾਰ ਦੇ ਕੋਲ ਵਾਰ-ਵਾਰ ਚੀਨ ਨੂੰ ਕੋਸਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਬਚਿਆ। ਟਰੰਪ ਸਰਕਾਰ ਦੇ ਲੀਡਰ ਵਿਗਿਆਨੀਆਂ ਦੀ ਸਲਾਹ ਦੀ ਵੀ ਅਣਦੇਖੀ ਕਰਨ ‘ਚ ਲੱਗੇ ਹਨ। ਇਸ ਤਰ੍ਹਾਂ ਨਾਲ ਆਉਣ ਵਾਲੇ ਦਿਨਾਂ ‘ਚ ਵਾਇਰਸ ਦਾ ਕਹਿਰ ਘੱਟ ਹੋਣ ਦੀ ਬਜਾਇ ਹੋਰ ਵਧੇਗਾ।

Related posts

ਚੰਦਰਯਾਨ-2′ ਲਈ ਅੱਜ ਦਾ ਦਿਨ ਬੇਹੱਦ ਖਾਸ, ਚੰਨ ਦੇ ਆਖਰੀ ਵਰਗ ‘ਚ ਕਰੇਗਾ ਪ੍ਰਵੇਸ਼

On Punjab

ਜੇਫ ਬੇਜੋਸ ਦੀ ਕੰਪਨੀ ‘ਬਲੂ ਓਰਿਜਿਨ’ ਦਾ ਰਾਕੇਟ ਲਾਂਚਿੰਗ ਦੌਰਾਨ ਹੋਇਆ ਦੁਰਘਟਨਾਗ੍ਰਸਤ, ਇਸ ਘਟਨਾ ਦੀ ਹੋ ਰਹੀ ਹੈ ਜਾਂਚ

On Punjab

ਐਕਸ ਅਤੇ ਗ੍ਰੋਕ ਨੂੰ ਐੱਪਲ ਵੱਲੋਂ ਚੋਟੀ ਦੇ ਐਪਸ ਵਿੱਚ ਸ਼ਾਮਲ ਨਾ ਕਰਨ ’ਤੇ ਐਲੋਨ ਮਸਕ ਵੱਲੋਂ ਕੇਸ ਕਰਨ ਦੀ ਯੋਜਨਾ

On Punjab