76.44 F
New York, US
June 1, 2024
PreetNama
ਫਿਲਮ-ਸੰਸਾਰ/Filmy

ਕੀ ਬਿੱਗ ਬੌਸ 14 ਵਿੱਚ ਨਜ਼ਰ ਆਏਗੀ ਰਾਧੇ ਮਾਂ, ਮੇਕਰਸ ਨੇ ਸ਼ੋਅ ਲਈ ਕੀਤਾ ਅਪ੍ਰੋਚ!

ਮੁੰਬਈ: ਟੈਲੀਵਿਜ਼ਨ ਦੇ ਸਭ ਤੋਂ ਮਸ਼ਹੂਰ ਸ਼ੋਅ ‘ਚੋਂ ਇੱਕ ਬਿੱਗ ਬੌਸ ਆਪਣੇ ਨਵੇਂ ਸੀਜ਼ਨ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਬਿੱਗ ਬੌਸ 14 ਜਲਦੀ ਹੀ ਸ਼ੁਰੂ ਹੋ ਸਕਦਾ ਹੈ। ਇੱਕ ਵਾਰ ਫਿਰ ਸਲਮਾਨ ਖ਼ਾਨ ਸ਼ੋਅ ਨੂੰ ਹੋਸਟ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਸ ਸ਼ੋਅ ਨਾਲ ਜੁੜੀ ਖ਼ਬਰਾਂ ਆ ਰਹੀਆਂ ਹਨ ਕਿ ਨਿਰਮਾਤਾਵਾਂ ਨੇ ਬਿੱਗ ਬੌਸ 14 ਲਈ ਰਾਧੇ ਮਾਂ ਨੂੰ ਅਪ੍ਰੋਚ ਕੀਤਾ ਹੈ। ਇਹ ਜਾਣਕਾਰੀ ‘ਬਿੱਗ ਬੌਸ ਜਾਸੂਸ’ ਨਾਂ ਦੇ ਇੰਸਟਾਗ੍ਰਾਮ ਅਕਾਉਂਟ ਨੇ ਦਿੱਤੀ ਹੈ।

ਹਾਲਾਂਕਿ, ਰਾਧੇ ਮਾਂ ਦੀ ਖ਼ਬਰ ਦੀ ਅਜੇ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਪਰ ਮੀਡੀਆ ਰਿਪੋਰਟਾਂ ਮੁਤਾਬਕ, ਉਹ ਬਿੱਗ ਬੌਸ 14 ਵਿੱਚ ਨਜ਼ਰ ਆ ਸਕਦੀ ਹੈ। ਰਾਧੇ ਮਾਂ ਨੂੰ ਰੂਹਾਨੀ ਗੁਰੂ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਰਾਧੇ ਮਾਂ ਦਾ ਅਸਲ ਨਾਂ ਸੁਖਵਿੰਦਰ ਕੌਰ ਹੈ ਤੇ ਉਹ ਆਪਣੇ ਆਪ ਨੂੰ ਮਾਂ ਦੁਰਗਾ ਦਾ ਰੂਪ ਦੱਸਦੀ ਹੈ। ਉਹ ਅਕਸਰ ਦੇਵੀ ਮਾਂ ਦੇ ਕੀਰਤਨ ਅਤੇ ਜਾਗਰਾਤਿਆਂ ‘ਚ ਸ਼ਰਧਾਲੂਆਂ ਨੂੰ ਦਰਸ਼ਨ ਦੇਣ ਆਉਂਦੀ ਹੈ। ਇਸ ਦੇ ਬਾਵਜੂਦ ਰਾਧੇ ਮਾਂ ਦਾ ਵਿਵਾਦਾਂ ਨਾਲ ਵੀ ਡੂੰਘਾ ਰਿਸ਼ਤਾ ਹੈ।

Related posts

ਅੱਜ ਬਰਸੀ ’ਤੇ ਵਿਸ਼ੇਸ਼ : ਹਮੇਸ਼ਾ ਰਹੇਗਾ ਦਿਲਾਂ ਅੰਦਰ ਸਰਦੂਲ ਸਿਕੰਦਰ

On Punjab

ਅਹਿਮਦਾਬਾਦ ‘ਚ ਲਾਂਚ ਹੋਵੇਗਾ ਅਜੈ ਦੇਵਗਨ ਦਾ ਨਵਾਂ ਮਲਟੀਪਲੈਕਸ, ਇਹ ਮਸ਼ਹੂਰ ਹਸਤੀਆਂ ਵੀ ਹਨ ਸਿਨੇਮਾਘਰਾਂ ਦੇ ਮਾਲਕ

On Punjab

ਪਤੀ ਦੇ ਜਨਮਦਿਨ ‘ਤੇ ਪਹਿਲੀ ਵਾਰ ਮਾਹੀ ਨੇ ਸ਼ੇਅਰ ਕੀਤੀ ਬੇਟੀ ਦੀ ਤਸਵੀਰ

On Punjab