32.18 F
New York, US
January 22, 2026
PreetNama
ਫਿਲਮ-ਸੰਸਾਰ/Filmy

ਦਿਲਜੀਤ ਨੇ ਕਿਹਾ ਸੁਸ਼ਾਂਤ ਸਿੰਘ ਦੀ Suicide ਵਾਲੀ ਗੱਲ ਹਜ਼ਮ ਨਹੀਂ ਹੋ ਰਹੀ…

ਚੰਡੀਗੜ੍ਹ: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਉਹ ਸੁਸ਼ਾਂਤ ਸਿੰਘ ਰਾਜਪੂਤ ਨੂੰ ਦੋ ਵਾਰ ਮਿਲੇ ਹਨ ਤੇ ਉਸ ਦੀ ਖੁਦਕੁਸ਼ੀ ਵਾਲੀ ਗੱਲ ਹਜ਼ਮ ਨਹੀਂ ਹੋ ਰਹੀ। ਦਰਅਸਲ, ਇੱਕ ਟਵਿਟਰ ਯੂਜ਼ਰ ਨੇ ਦਿਲਜੀਤ ਨੂੰ ਸੁਸ਼ਾਂਤ ਸਿੰਘ ਮਾਮਲੇ ‘ਚ ਆਵਾਜ਼ ਚੁੱਕਣ ਲਈ ਕਿਹਾ ਸੀ।

ਦਿਲਜੀਤ ਨੇ ਇਸ ਦੇ ਜਵਾਬ ‘ਚ ਕਿਹਾ,
” ਮੈ ਸੁਸ਼ਾਂਤ ਨੂੰ ਦੋ ਵਾਰ ਮਿਲਿਆ ਸੀ, ਖੁਦਕੁਸ਼ੀ ਵਾਲੀ ਗੱਲ ਹਜ਼ਮ ਨਹੀਂ ਹੋ ਰਹੀ, ਜਾਨਦਾਰ ਬੰਦਾ ਸੀ ਉਹ, ਬਾਕੀ ਮੈਂ ਜਾਣਦਾ ਹਾਂ, ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ। ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ। ਸੱਚ ਸਭ ਦੇ ਸਾਹਮਣੇ ਆਏਗਾ। “ਦਿਲਜੀਤ ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਸੁਸ਼ਾਂਤ ਸਿੰਘ ਬਾਰੇ ਗੱਲ ਕਰ ਚੁੱਕੇ ਹਨ। 30 ਜੂਨ ਨੂੰ ਕੀਤੀ ਆਪਣੀ ਇੱਕ ਇੰਸਟਾਗਰਾਮ ਪੋਸਟ ‘ਚ ਦਿਲਜੀਤ ਨੇ ਸੁਸ਼ਾਂਤ ਨੂੰ ਇੱਕ ‘ਜਾਨਦਾਰ ਬੰਦਾ’ ਕਹਿ ਕੇ ਬੁਲਾਇਆ ਸੀ।

Related posts

ਜਾਣੋ ਕਿਵੇਂ ਬਣੇ ਜਿਗਰ ਇੰਜਨੀਅਰ ਤੋਂ ਸਿੰਗਰ, ਅ੍ਰੰਮਿਤ ਮਾਨ ਨੇ ਕੀਤਾ ਲੌਂਚ

On Punjab

ਅਦਾਕਾਰ ਇਰਫਾਨ ਖਾਨ ਦੀ ਸਿਹਤ ਬਿਗੜੀ, ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਹੋਏ ਦਾਖਲ

On Punjab

ਆਖਰ ਸੋਨੂੰ ਨਿਗਮ ਆਪਣੇ ਬੇਟੇ ਨੂੰ ਭਾਰਤ ‘ਚ ਕਿਉਂ ਨਹੀਂ ਬਣਾਉਣਾ ਚਾਹੁੰਦੇ ਗਾਇਕ? ਪਹਿਲਾਂ ਹੀ ਦੁਬਈ ਭੇਜਿਆ

On Punjab