PreetNama
ਰਾਜਨੀਤੀ/Politics

ਮੁੱਖ ਮੰਤਰੀ ਅਸ਼ੋਕ ਗਹਿਲੋਤ ਰਾਜਸਥਾਨ ਵਿਧਾਨ ਸਭਾ ਵਿੱਚ ਸਾਬਤ ਕੀਤਾ ਬਹੁਮਤ

ਜੈਪੁਰ: ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਵਿਸ਼ਵਾਸ ਮਤਾ ਆਸਾਨੀ ਨਾਲ ਪਾਸ ਕਰ ਲਿਆ ਹੈ। ਇਸ ਨਾਲ ਸਦਨ ਦੀ ਬੈਠਕ 21 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਨੇ ਸਰਕਾਰ ਵਲੋਂ ਪ੍ਰਸਤਾਵ ਪੇਸ਼ ਕੀਤਾ। ਪ੍ਰਸਤਾਵ ‘ਤੇ ਬਹਿਸ ਸ਼ੁਰੂ ਕਰਦਿਆਂ ਧਾਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਮੱਧ ਪ੍ਰਦੇਸ਼ ਅਤੇ ਗੋਆ ਵਿਚ ਚੁਣੀਆਂ ਗਈਆਂ ਸਰਕਾਰਾਂ ਨੂੰ ਢਾਹ ਦਿੱਤਾ ਗਿਆ।
ਧਾਰੀਵਾਲ ਨੇ ਕਿਹਾ ਕਿ ਪੈਸੇ ਦੀ ਤਾਕਤ ਅਤੇ ਸ਼ਕਤੀ ਨਾਲ ਸਰਕਾਰਾਂ ਨੂੰ ਢਹਿਣ ਦੀ ਇਹ ਸਾਜ਼ਿਸ਼ ਰਾਜਸਥਾਨ ਵਿੱਚ ਸਫਲ ਨਹੀਂ ਹੋ ਸਕੀ। ਇਸ ਪ੍ਰਸਤਾਵ ‘ਤੇ ਸਦਨ ਵਿਚ ਲੰਮੀ ਬਹਿਸ ਹੋਈ।

Related posts

ਧਨਖੜ ਖ਼ਿਲਾਫ਼ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਰਾਜ ਸਭਾ ਦੇ ਉਪ ਚੇਅਰਮੈਨ ਵੱਲੋਂ ਖ਼ਾਰਜ

On Punjab

ਪਹਿਲਗਾਮ ਅਤਿਵਾਦੀ ਹਮਲੇ ਦੇ ਵਿਰੋਧ ਵਜੋਂ ਹੁਸ਼ਿਆਰਪੁਰ, ਕਪੂਰਥਲਾ ਵਿਚ ਬਾਜ਼ਾਰ ਬੰਦ

On Punjab

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਦੇ ਭਾਣਜੇ ਦੀ ਜ਼ਮਾਨਤ ‘ਤੇ ਰੋਕ, ਹੁਣ 27 ਅਪ੍ਰੈਲ ਨੂੰ ਹੋਵੇਗੀ ਸੁਣਵਾਈ

On Punjab