PreetNama
ਖਾਸ-ਖਬਰਾਂ/Important News

ਵੱਡਾ ਖੁਲਾਸਾ! ਭਾਰਤ ‘ਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਬਣਾ ਰਿਹਾ ਅਮਰੀਕਾ

ਵਾਸ਼ਿੰਗਟਨ: ਅਮਰੀਕਾ ਦੀ ਭਾਰਤ ‘ਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ ਇਨ੍ਹਾਂ ਹਥਿਆਰਾਂ ਵਿੱਚ ਹਥਿਆਰਬੰਦ ਡ੍ਰੋਨ ਵੀ ਸ਼ਾਮਲ ਹਨ, ਜੋ ਇੱਕ ਹਜ਼ਾਰ ਪੌਂਡ ਤੋਂ ਵੱਧ ਬੰਬ ਤੇ ਮਿਜ਼ਾਈਲਾਂ ਲੈ ਜਾ ਸਕਦੇ ਹਨ। ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤ ਤੇ ਚੀਨ ਦੇ ਫੌਜੀਆਂ ਦਰਮਿਆਨ ਹੋਈ ਹਿੰਸਕ ਝੜਪਾਂ ਤੋਂ ਬਾਅਦ ਇਹ ਕਦਮ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ।

15 ਜੂਨ ਨੂੰ ਹੋਈ ਝੜਪ ‘ਚ ਭਾਰਤੀਵਿਦੇਸ਼ੀ ਨੀਤੀ ਮੈਗਜ਼ੀਨ ਨੇ ਅਮਰੀਕੀ ਅਧਿਕਾਰੀਆਂ ਅਤੇ ਸੰਸਦ ਦੇ ਸਹਿਯੋਗੀਆਂ ਨਾਲ ਇੰਟਰਵਿਊ ‘ਤੇ ਅਧਾਰਤ ਇਕ ਰਿਪੋਰਟ ‘ਚ ਕਿਹਾ,”ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਨੀਤੀ ਭਾਰਤ ਤੇ ਚੀਨ ਦੀ ਸਰਹੱਦ ‘ਤੇ ਹਿੰਸਕ ਝੜਪਾਂ ਦੇ ਮੱਦੇਨਜ਼ਰ ਭਾਰਤ ‘ਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਵਾਸ਼ਿੰਗਟਨ ਤੇ ਬੀਜਿੰਗ ਵਿਚਾਲੇ ਤਣਾਅ ਦਾ ਇਕ ਹੋਰ ਮੁੱਦਾ ਰਿਹਾ ਹੈ।
ਫੌਜ ਦੇ 20 ਜਵਾਨ ਸ਼ਹੀਦ ਹੋਏ ਸੀ। ਚੀਨੀ ਸੈਨਿਕ ਵੀ ਮਾਰੇ ਗਏ, ਪਰ ਉਨ੍ਹਾਂ ਅਧਿਕਾਰਤ ਤੌਰ ‘ਤੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ, ਅਮਰੀਕੀ ਖੁਫੀਆ ਏਜੰਸੀ ਦੀ ਇੱਕ ਰਿਪੋਰਟ ਅਨੁਸਾਰ ਇਸ ਝੜਪ ਵਿੱਚ 35 ਚੀਨੀ ਸੈਨਿਕ ਮਾਰੇ ਗਏ ਸੀ
ਮੈਗਜ਼ੀਨ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਭਾਰਤ ਨੂੰ ਨਵੇਂ ਹਥਿਆਰ ਵੇਚਣ ਦੀ ਯੋਜਨਾ ਤਿਆਰ ਕੀਤੀ ਹੈ, ਜਿਸ ਵਿੱਚ ਉੱਚ ਪੱਧਰੀ ਹਥਿਆਰ ਪ੍ਰਣਾਲੀ ਅਤੇ ਹਥਿਆਰਬੰਦ ਡਰੋਨ ਵਰਗੀਆਂ ਉੱਚ ਪੱਧਰੀ ਟੈਕਨਾਲੋਜੀ ਸ਼ਾਮਲ ਹੈ। ਟਰੰਪ ਨੇ ਅਧਿਕਾਰਤ ਤੌਰ ‘ਤੇ ਉਨ੍ਹਾਂ ਨਿਯਮਾਂ ‘ਚ ਸੋਧ ਕੀਤੀ ਹੈ ਜਿਨ੍ਹਾਂ ‘ਚ ਭਾਰਤ ਵਰਗੇ ਵਿਦੇਸ਼ੀ ਭਾਈਵਾਲਾਂ ਨੂੰ ਮਿਲਟਰੀ ਪੱਧਰ ਦੇ ਡ੍ਰੋਨ ਦੀ ਵਿਕਰੀ ‘ਤੇ ਰੋਕ ਹੈ।

Related posts

ਸਾਬਕਾ ਪ੍ਰਧਾਨ ਮੰਤਰੀ ਦੀ ਅੰਤਿਮ ਅਰਦਾਸ: ਡਾ. ਮਨਮੋਹਨ ਸਿੰਘ ਦੀ ਰਿਹਾਇਸ਼ ’ਤੇ ਅਖੰਡ ਪਾਠ ਦੇ ਭੋਗ ਪਾਏ

On Punjab

ਅੰਤਰਰਾਸ਼ਟਰੀ ਪਾਕਿਸਤਾਨ ਵਿੱਚ ਮੈਟ੍ਰਿਕ ਫੇਲ ਪਾਇਲਟ ਉਡਾ ਰਹੇ ਨੇ ਜਹਾਜ਼

On Punjab

ਜਸਪ੍ਰੀਤ ਬੁਮਰਾਹ ਸਾਲ ਦੇ ਸਰਬੋਤਮ ਟੈਸਟ ਕ੍ਰਿਕਟਰ ਦੇ ਪੁਰਸਕਾਰ ਲਈ ਨਾਮਜ਼ਦ

On Punjab