PreetNama
ਖਾਸ-ਖਬਰਾਂ/Important News

ਨਾਸਾ ਤੋਂ ਆਈਆਂ ਤਾਜ਼ਾ ਤਸਵੀਰਾਂ, ‘ਚੰਦਰਯਾਨ-2’ ਨੂੰ ਲੈਕੇ ਭਾਰਤ ਨੂੰ ਮੁੜ ਜਾਗੀ ਉਮੀਦ

: ਚੰਦਰਯਾਨ-2 ਮਿਸ਼ਨ ‘ਤੇ ਰੋਵਰ ਨੂੰ ਲੈਕੇ ਰਵਾਨਾ ਹੋਏ ਵਿਕਰਮ ਦੀ ਸੌਫਟ ਲੈਂਡਿੰਗ ਦੇ ਯਤਨ ਅਸਫ਼ਲ ਰਹਿਣ ਮਗਰੋਂ 10 ਮਹੀਨੇ ਬਾਅਦ ਨਾਸਾ ਦੀਆਂ ਤਾਜ਼ਾ ਤਸਵੀਰਾਂ ਨੇ ISRO ਦੀ ਉਮੀਦ ਮੁੜ ਤੋਂ ਜਗਾ ਦਿੱਤੀ ਹੈ। ਦਰਅਸਲ ਇਹ ਉਮੀਦ ਨਾਸਾ ਵੱਲੋਂ ਆਈਆਂ ਤਾਜ਼ਾ ਤਸਵੀਰਾਂ ਤੋਂ ਬਾਅਦ ਜਾਗੀ ਹੈ।

ਪਿਛਲੇ ਸਾਲ ਨਾਸਾ ਦੀਆਂ ਤਸਵੀਰਾਂ ਦਾ ਇਸਤੇਮਾਲ ਕਰਕੇ ਵਿਕਰਮ ਦੇ ਮਲਬੇ ਦੀ ਪਛਾਣ ਕਰਨ ਵਾਲੇ ਚੇਨੱਈ ਦੇ ਵਿਗਿਆਨੀ ਸ਼ਨਮੁਗ ਸੁਬ੍ਰਮਨੀਅਨ ਨੇ ਭਾਰਤੀ ਪੁਲਾੜ ਏਜੰਸੀ ਨੂੰ ਈਮੇਲ ਭੇਜ ਕੇ ਦਾਅਵਾ ਕੀਤਾ ਕਿ ਮਈ ‘ਚ ਨਾਸਾ ਵੱਲੋਂ ਭੇਜੀਆਂ ਗਈਆਂ ਤਸਵੀਰਾਂ ਨਾਲ ਪ੍ਰਗਿਆਨ ਦੇ ਕੁਝ ਮੀਟਰ ਅੱਗੇ ਵਧਣ ਦੇ ਸੰਕੇਤ ਮਿਲੇ ਹਨ।

ISRO ਮੁਖੀ ਕੇ.ਸਿਵਨ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਾਨੂੰ ਇਸ ਬਾਰੇ ਨਾਸਾ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਪਰ ਜਿਸ ਵਿਅਕਤੀ ਨੇ ਵਿਕਰਮ ਦੇ ਮਲਬੇ ਦੀ ਪਛਾਣ ਕੀਤੀ ਸੀ ਉਸ ਨੇ ਇਸ ਬਾਰੇ ਸਾਨੂੰ ਈਮੇਲ ਕੀਤੀ ਹੈ। ਸਾਡੇ ਮਾਹਿਰ ਇਸ ਮਾਮਲੇ ਨੂੰ ਦੇਖ ਰਹੇ ਹਨ। ਫਿਲਹਾਲ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ।ਸ਼ਨਮੁਗ ਨੇ ਦੱਸਿਆ ਕਿ ਚਾਰ ਜਨਵਰੀ ਦੀ ਤਸਵੀਰ ਤੋਂ ਪਤਾ ਲੱਗਦਾ ਹੈ ਕਿ ਪ੍ਰਗਿਆਨ ਅਖੰਡ ਬਚਿਆ ਹੋਇਆ ਹੈ ਤੇ ਇਹ ਲੈਂਡਰ ਤੋਂ ਕੁਝ ਮੀਟਰ ਅੱਗੇ ਵਧਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਰੋਵਰ ਐਕਟਿਵ ਕਿਵੇਂ ਹੋਇਆ? ਉਨ੍ਹਾਂ ਉਮੀਦ ਜਤਾਈ ਕਿ ISRO ਇਸ ਦੀ ਪੁਸ਼ਟੀ ਜਲਦ ਕਰੇਗਾ।

Related posts

Coronavirus News: Queens hospital worker, mother of twins, dies from COVID-19

Pritpal Kaur

ਕੈਪਟਨ ਅਮਰਿੰਦਰ ਨੇ ਸੁਖਬੀਰ ਬਾਦਲ ‘ਤੇ ਹਮਲੇ ਦੀ ਕੀਤੀ ਨਿੰਦਾ · ਕਿਹਾ, ਪੰਜਾਬ ਅੱਤਵਾਦ ਦੇ ਇੱਕ ਹੋਰ ਕਾਲੇ ਦੌਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ

On Punjab

ਆਈਐੱਸਐੱਸਐੱਫ ਵਿਸ਼ਵ ਕੱਪ: ਸਿਫ਼ਤ ਕੌਰ ਸਮਰਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ

On Punjab