PreetNama
ਫਿਲਮ-ਸੰਸਾਰ/Filmy

‘ਟਾਈਗਰ 3’ ‘ਚ ਫਿਰ ਦਿਖੇਗੀ ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਜੋੜੀ, ਅਗਲੇ ਸਾਲ ਸ਼ੁਰੂ ਹੋਵੇਗੀ ਸ਼ੂਟਿੰਗ

ਅਦਾਕਾਰ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਬਾਲੀਵੁੱਡ ਦੀ ਸਭ ਤੋਂ ਪਸੰਦੀਦਾ ਜੋੜਿਆਂ ‘ਚੋਂ ਇਕ ਹੈ। ਦੋਹਾਂ ਨੇ ‘ਏਕ ਥਾ ਟਾਈਗਰ’, ‘ਟਾਈਗਰ ਜ਼ਿੰਦਾ ਹੈ’, ‘ਯੁਵਰਾਜ’, ‘ਮੈਨੇ ਪਿਆਰ ਕਿਓਂ ਕਿਆ’ ਸਮੇਤ ਕਈ ਫਿਲਮਾਂ ‘ਚ ਕੰਮ ਕੀਤਾ ਸੀ। ਦੋਵਾਂ ਦੀ ਆਨਸਕ੍ਰੀਨ ਕੈਮਿਸਟਰੀ ਨੂੰ ਵੀ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਆਖਰੀ ਵਾਰ ਦੋਵੇਂ ਪਿਛਲੇ ਸਾਲ ਰਿਲੀਜ਼ ਹੋਈ ਫਿਲਮ ‘ਭਾਰਤ’ ‘ਚ ਨਜ਼ਰ ਆਏ ਸਨ। ਹੁਣ ਖਬਰ ਆਈ ਹੈ ਕਿ ਦੋਵੇਂ ਇਕ ਵਾਰ ਫਿਰ ‘ਟਾਈਗਰ 3’ ‘ਚ ਇਕੱਠੇ ਵੱਡੇ ਪਰਦੇ ‘ਤੇ ਨਜ਼ਰ ਆਉਣਗੇ ਜੋ ਕਿ ਟਾਈਗਰ ਫਰੈਂਚਾਈਜ਼ ਦਾ ਤੀਜਾ ਹਿੱਸਾ ਹੈ।

ਇਕ ਇੰਟਰਟੈਨਮੈਂਟ ਪੋਰਟਲ ਅਨੁਸਾਰ ਸਲਮਾਨ ਖਾਨ ਇਸ ਫਿਲਮ ਨੂੰ ਕਰਨ ਲਈ ਤਿਆਰ ਹੋ ਗਏ ਹਨ। ਇਹ ਐਕਸ਼ਨ ਨਾਲ ਭਰੀ ਫਿਲਮ ਹੋਵੇਗੀ। ਫਿਲਮ ਦੀ ਸ਼ੂਟਿੰਗ ਅਗਲੇ ਸਾਲ ਦੇ ਸ਼ੁਰੂ ‘ਚ ਸ਼ੁਰੂ ਹੋਵੇਗੀ। ਇੱਕ ਸੂਤਰ ਨੇ ਪਿੰਕਵਿਲਾ ਨੂੰ ਦੱਸਿਆ, “ਸਲਮਾਨ ਖਾਨ ਫਿਲਮ ਵਿੱਚ ਕੰਮ ਕਰਨ ਲਈ ਸਹਿਮਤ ਹੋ ਗਏ ਹਨ। ਫਿਲਮ ਵਿੱਚ ਉਨ੍ਹਾਂ ਦੇ ਆਪੋਜ਼ਿਟ ਕੈਟਰੀਨਾ ਕੈਫ ਹੋਵੇਗੀ ਅਤੇ ਇਸ ਵਿੱਚ ਕਾਫ਼ੀ ਐਕਸ਼ਨ ਹੋਏਗਾ। ਅਗਲੇ ਸਾਲ ਦੇ ਸ਼ੁਰੂ ਵਿੱਚ ਇਸ ਦੀ ਸ਼ੂਟਿੰਗ ਸ਼ੁਰੂ ਹੋਵੇਗੀ। ਸਲਮਾਨ ਅਤੇ ਕੈਟਰੀਨਾ ਦੀ ਜੋੜੀ ਆਨਸਕਰੀਨ ਸਭ ਤੋਂ ਸਫਲ ਹੈ। ਦੋਵਾਂ ਨੇ ਬਹੁਤ ਸਾਰੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਹੁਣ ‘ਟਾਈਗਰ 3’ ਵਿੱਚ ਵੱਡੇ ਪਰਦੇ ‘ਤੇ ਦਿਖਾਈ ਦੇਣਗੀਆਂ।”ਇਕ ਹੋਰ ਸਰੋਤ ਨੇ ਖੁਲਾਸਾ ਕੀਤਾ ਕਿ ਮਨੀਸ਼ ਸ਼ਰਮਾ ਇਸ ਦਾ ਨਿਰਦੇਸ਼ਨ ਕਰਨਗੇ। ਆਦਿੱਤਿਆ ਚੋਪੜਾ ਚਾਹੁੰਦੇ ਸੀ ਕਿ ਕੋਈ ਨਵਾਂ ‘ਟਾਈਗਰ 3’ ਡਾਇਰੈਕਟ ਕਰੇ। ਸੂਤਰ ਨੇ ਕਿਹਾ, ਮਨੀਸ਼ ਸ਼ਰਮਾ ਟਾਈਗਰ ਨੂੰ ਨਿਰਦੇਸ਼ਤ ਕਰੇਗਾ। ਆਦਿਤਿਆ ਚੋਪੜਾ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਟਾਈਗਰ ਦੀ ਫ੍ਰੈਂਚਾਇਜ਼ੀ ਨੂੰ ਅੱਗੇ ਲੈ ਜਾਣਗੇ ਅਤੇ ਸਲਮਾਨ ਖਾਨ ਨੇ ਮਨੀਸ਼ ਨਾਲ ਸਹਿਮਤੀ ਜਤਾਈ ਹੈ।

Related posts

ਹੁਣ ਦਿਲਜੀਤ ਹੋ ਗਏ ਕ੍ਰਿਤੀ ਸੈਨਨ ਦੇ ਦੀਵਾਨੇ, ਪਾਰਟੀ ਮੂਡ ‘ਚ ਆਏ ਨਜ਼ਰ

On Punjab

Bharti singh drugs case: ਭਾਰਤੀ ਤੇ ਹਰਸ਼ ਦੀਆਂ ਵਧੀਆਂ ਮੁਸ਼ਕਿਲਾਂ, ਜ਼ਮਾਨਤ ਖ਼ਿਲਾਫ਼ ਐਨਡੀਪੀਐਸ ਅਦਾਲਤ ‘ਚ ਪਹੁੰਚੀ ਐਨਸੀਬੀ

On Punjab

Kaushik LM Passes Away : ਫਿਲਮ ਕ੍ਰਿਟਿਕ ਕੌਸ਼ਿਕ ਐਲਐਮ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ, ਕੀਰਤੀ ਸੁਰੇਸ਼ ਅਤੇ ਵੈਂਕਟ ਪ੍ਰਭੂ ਨੇ ਦੁੱਖ ਪ੍ਰਗਟ ਕੀਤਾ

On Punjab