PreetNama
ਸਿਹਤ/Health

N-95 ਮਾਸਕ ਦੀ ਵਰਤੋਂ ਤੇ ਸਿਹਤ ਮੰਤਰਾਲੇ ਦੀ ਚੇਤਾਵਨੀ, ਹੋ ਸਕਦਾ ਖ਼ਤਰਨਾਕ

ਸਿਹਤ ਮੰਤਰਾਲੇ ਦੇ ਸਿਹਤ ਸੇਵਾਵਾਂ ਦੇ ਡਾਇਰੈਕਟਰ-ਜਨਰਲ ਨੇ N-95 ਮਾਸਕ ਦੇ ਇਸਤਮਾਲ ਵਿਰੁੱਧ ਚੇਤਾਵਨੀ ਦਿੱਤੀ ਹੈ। ਖਾਸਕਰ ਉਹ ਮਾਸਕ ਜਿਨ੍ਹਾਂ ‘ਚ ਸਾਹ ਲੈਣ ਵਾਲਾ ਵਾਲਵ ਬਣਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਕ ਕੋਵਿਡ ਨੂੰ ਰੋਕਣ ਵਿੱਚ ਨਾਕਾਮ ਸਾਬਤ ਹੋ ਸਕਦਾ ਹੈ।
ਡਾਇਰੈਕਟਰ-ਜਨਰਲ, ਰਾਜੀਵ ਗਰਗ ਨੇ ਰਾਜਾਂ ਨੂੰ ਭੇਜੇ ਇੱਕ ਪੱਤਰ ਵਿੱਚ ਲਿਖਿਆ, ਵਾਲਵ ਵਾਲੇ N-95 ਮਾਸਕ ਦੀ ਵਰਤੋਂ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ‘ਚ ਨੁਕਸਾਨਦਾਇਕ ਹੈ ਕਿਉਂਕਿ ਇਹ ਵਾਇਰਸ ਨੂੰ ਮਾਸਕ ਤੋਂ ਬਾਹਰ ਜਾਣ ਤੋਂ ਨਹੀਂ ਰੋਕਦਾ।

ਉਨ੍ਹਾਂ ਕਿਹਾ ਕਿ ਰਾਜਾਂ ਅਤੇ ਯੂਟੀ ਦੇ ਲੋਕਾਂ ਨੂੰ N-95 ਮਾਸਕ ਦੀ ਬਜਾਏ ਘਰ ਬਣਾਏ ਜਾਂ ਕੱਪੜੇ ਦੇ ਬਣੇ ਮਾਸਕ ਇਸਤਮਾਲ ਕਰਨੇ ਚਾਹੀਦੇ ਹਨ। ਇਹ ਐਡਵਾਈਜ਼ਰੀ ਕੋਰੋਨਾਵਾਇਰਸ ਦੇ ਵੱਧ ਰਹੇ ਪ੍ਰਸਾਰ ਦੇ ਮੱਦੇਨਜ਼ਰ ਦਿੱਤੀ ਗਈ ਹੈ।

ਵਾਲਵ ਮਾਸਕ ਆਮ ਤੌਰ ‘ਤੇ ਉਦਯੋਗਿਕ ਸੈਟਿੰਗਾਂ ਵਿੱਚ ਵਰਤੇ ਜਾਂਦੇ ਹਨ, ਜਿੱਥੇ ਉਪਭੋਗਤਾ ਨੂੰ ਵਾਤਾਵਰਣ ਤੋਂ ਸੁਰੱਖਿਆ ਦੀ ਜ਼ਰੂਰਤ ਹੁੰਦੀ ਹੈ। ਜਦੋਂਕਿ ਮਾਸਕ ਹਵਾ ਨੂੰ ਫਿਲਟਰ ਕਰਦਾ ਹੈ, ਜਿਸ ਨਾਲ ਮਾਸਕ ਇਸਤਮਾਲ ਕਰਨ ਵਾਲਾ ਸਾਹ ਲੈਂਦਾ ਹੈ, ਵਾਲਵ ਵਾਤਾਵਰਣ ਵਿੱਚ ਸਾਹ ਨੂੰ ਬਾਹਰ ਛੱਡਣ ਵਿੱਚ ਮਦਦ ਕਰਦੇ ਹਨ।

Related posts

ਖੱਬੇ ਪਾਸੇ ਲੇਟ ਕੇ ਸੌਣ ਨਾਲ ਮਿਲਦੇ ਹਨ ਇਹ ਫਾਇਦੇAug 19, 2019 9:53 Am

On Punjab

ਕਬਜ਼ ਤੋਂ ਪਰੇਸ਼ਾਨ ਲੋਕ ਨਾ ਕਰਨ ਇਨ੍ਹਾਂ ਚੀਜ਼ਾਂ ਦਾ ਸੇਵਨ

On Punjab

Dates in Cold Weather: ਠੰਢ ‘ਚ ਜ਼ਰੂਰ ਖਾਓ ਦੋ ਖਜੂਰਾਂ, ਜਾਣੋ ਕੀ ਹਨ ਫਾਇਦੇ

On Punjab