71.44 F
New York, US
September 11, 2026
PreetNama
ਫਿਲਮ-ਸੰਸਾਰ/Filmy

WWE ਰੈਸਲਰ ਜੌਨ ਸਿਨਾ ਨੇ ਸ਼ੇਅਰ ਕੀਤੀ ਐਸ਼ਵਰਿਆ ਦੀ ਫੋਟੋ, ਆਖਰ ਕਿਉਂ?

ਹਾਲ ਹੀ ‘ਚ ਐਸ਼ਵਰਿਆ ਤੇ ਉਸ ਦੀ ਬੇਟੀ ਆਰਾਧਿਆ ਨੂੰ ਬੁਖ਼ਾਰ ਤੇ ਗਲੇ ਵਿੱਚ ਦਰਦ ਹੋਣ ਕਰਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਬਚਨ ਪਰਿਵਾਰ ਦੇ ਜਲਦੀ ਠੀਕ ਹੋਣ ਲਈ ਦੁਆਵਾਂ ਹੋਣ ਲੱਗੀਆਂ।

WWE ਦੇ ਰੈਸਲਰ ਤੇ ਅਦਾਕਾਰ ਜੌਨ ਸਿਨਾ, ਜੋ ਬਾਲੀਵੁੱਡ ਤੋਂ ਬਹੁਤ ਪ੍ਰਭਾਵਿਤ ਹਨ ਤੇ ਅਕਸਰ ਬਾਲੀਵੁੱਡ ਸੈਲੇਬ੍ਰਿਟੀਜ਼ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ, ਉਨ੍ਹਾਂ ਨੇ ਹਾਲ ਹੀ ਵਿੱਚ ਐਸ਼ਵਰਿਆ ਰਾਏ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਬਿਨਾਂ ਕਿਸੇ ਕੈਪਸ਼ਨ ਦੇ ਪੋਸਟ ਕੀਤੀ।

ਜੌਨ ਸਿਨਾ ਨੇ ਐਸ਼ਵਰਿਆ ਦੀ ਕਾਨਸ ਫਿਲਮ ਫੈਸਟੀਵਲ ਵੇਲੇ ਦੀ ਇੱਕ ਤਸਵੀਰ ਪੋਸਟ ਕੀਤੀ ਹੈ। ਜੌਨ ਆਪਣੀਆਂ ਤਸਵੀਰਾਂ ਲਈ ਕਦੇ ਕੋਈ ਕੈਪਸ਼ਨ ਨਹੀਂ ਦਿੰਦੇ ਤੇ ਅਕਸਰ ਉਨ੍ਹਾਂ ਲੋਕਾਂ ਦੀਆ ਫੋਟੋਆਂ ਸ਼ੇਅਰ ਕਰਦੇ ਹਨ ਜਿਨ੍ਹਾਂ ਦੀਆਂ ਗੱਲਾਂ ਹਾਲ ਹੀ ‘ਚ ਖਬਰਾਂ ਵਿੱਚ ਹੋਣ।

ਕੁਝ ਦਿਨ ਪਹਿਲਾ ਹੀ ਜੌਨ ਸਿਨਾ ਨੇ ਅਮਿਤਾਭ ਤੇ ਅਭਿਸ਼ੇਕ ਦੇ ਕੋਰੋਨਾ ਪੌਜੇਟਿਵ ਆਉਣ ਤੋਂ ਬਾਅਦ ਦੋਵਾਂ ਦੀ ਇਕ ਤਸਵੀਰ ਵੀ ਬਿਨਾਂ ਕੈਪਸ਼ਨ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕੀਤੀ ਸੀ।

Related posts

ਤੜਪ’ ਦੇ ਨਾਲ ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈੱਟੀ ਦਾ ਬਾਲੀਵੁੱਡ ਡੈਬਿਊ, 2000 ਤੋਂ ਵੱਧ ਸਕਰੀਨਾਂ ’ਤੇ ਫਿਲਮ ਰਿਲੀਜ਼

On Punjab

ਪੂਨਮ ਪਾਂਡੇ ਨੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ‘ਤੇ ਕੀਤਾ ਕੇਸ

On Punjab

ਸਾਊਦੀ ਮੰਤਰੀ ਨੇ ਸੰਯੁਕਤ ਰਾਸ਼ਟਰ ਦੀ ‘ਜਮਾਲ ਖਸ਼ੋਗੀ ਰਿਪੋਰਟ’ ‘ਚ ਦੋਸ਼ ਨੂੰ ਦੱਸਿਆ ਬੇਬੁਨਿਆਦ

On Punjab