PreetNama
ਫਿਲਮ-ਸੰਸਾਰ/Filmy

ਸ਼ਹਿਨਾਜ਼ ਗਿੱਲ ਦੇ 5 ਮਿਲੀਅਨ ਫੋਲੌਅਰਜ਼, ਪਰ ਬੋਲੀ, ਮੈਨੂੰ ਇਹ ਪਸੰਦ ਨਹੀਂ, ਜਾਣੋ ਕਿਉਂ

ਮੁੰਬਈ: ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ 13 ‘ਚ ਕਾਫੀ ਸੁਰਖੀਆਂ ਬਟੋਰੀਆਂ ਸੀ। ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਮਗਰੋਂ ਵੀ ਉਹ ਸੋਸ਼ਲ ਮੀਡੀਆ ‘ਤੇ ਲਗਾਤਾਰ ਛਾਈ ਰਹੀ ਹੈ। ਪੰਜਾਬ ਦੀ ਕੈਟਰੀਨਾ ਕੈਫ ਵਜੋਂ ਮਸ਼ਹੂਰ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਫੈਨਸ ਵੀ ਉਸ ਨੂੰ ਬਹੁਤ ਪਿਆਰ ਕਰਦੇ ਹਨ। ਲੋਕਾਂ ਦੇ ਬੇਸ਼ੁਮਾਰ ਪਿਆਰ ਕਰਕੇ ਸ਼ਹਿਨਾਜ਼ ਨੂੰ ਇੰਸਟਾਗ੍ਰਾਮ ‘ਤੇ 5 ਮਿਲੀਅਨ ਫੌਲੋਅਰਜ਼ ਮਿਲ ਚੁੱਕੇ ਹਨ, ਜਿਸ ਲਈ ਸ਼ਹਿਨਾਜ਼ ਗਿੱਲ ਬਹੁਤ ਖੁਸ਼ ਹੈ।

ਸ਼ਹਿਨਾਜ਼ ਦੀ ਖੁਸ਼ੀ ਨੂੰ ਹੋਰ ਵਧਾਉਣ ਲਈ ਫੈਨਸ ਨੇ ਉਸ ਨੂੰ ਬਹੁਤ ਸਾਰੇ ਤੋਹਫ਼ੇ ਭੇਜੇ, ਜਿਸ ਦੀਆਂ ਫੋਟੋਆਂ ਉਸ ਨੇ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤੀਆਂ। ਸ਼ਹਿਨਾਜ਼ ਗਿੱਲ ਨੇ ਫੈਨਸ ਵੱਲੋਂ ਭੇਜੇ ਤੋਹਫ਼ੇ ਤੇ ਕੇਕ ਮਿਲਣ ‘ਤੇ ਖੁਸ਼ੀ ਜ਼ਾਹਰ ਕੀਤੀ, ਇਸ ਦੇ ਨਾਲ ਹੀ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਫੈਨਸ ਲਈ ਇੱਕ ਖਾਸ ਅਪੀਲ ਵੀ ਕੀਤੀ।ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਨੇ ਪੰਜਾਬੀ ਫਿਲਮ ਇੰਡਸਟਰੀ ਵਿਚ ਬਹੁਤ ਨਾਂ ਕਮਾਇਆ ਹੈ ਪਰ ਬਿੱਗ ਬੌਸ 13 ਵਿੱਚ ਆਉਣ ਤੋਂ ਬਾਅਦ ਜ਼ਹਿਨਾਜ਼ ਗਿੱਲ ਦੀ ਫੈਨ ਫੋਲੋਇੰਗ ਹੋਰ ਵਧ ਗਈ। ਉਸ ਨੇ ਹਾਲ ਹੀ ਵਿੱਚ ਜੱਸੀ ਗਿੱਲ ਨਾਲ ਗਾਣਾ ‘ਕਹੀ ਗਈ ਸੌਰੀ’ ਕੀਤਾ ਹੈ ਜੋ ਰਿਲੀਜ਼ ਹੋ ਗਿਆ ਹੈ। ਹੁਣ ਜਲਦੀ ਹੀ ਸ਼ਹਿਨਾਜ਼, ਟੋਨੀ ਕੱਕੜ ਨਾਲ ਸੌਂਗ ‘ਕੁਰਤਾ ਪਜਾਮਾ’ ‘ਚ ਵੀ ਨਜ਼ਰ ਆਵੇਗੀ।

Related posts

ਪ੍ਰਿਅੰਕਾ ਚੋਪੜਾ ਨੂੰ ਮਿਲਿਆ ਇਹ ਖਾਸ ਐਵਾਰਡ,ਸਾਹਮਣੇ ਆਈਆ ਤਸਵੀਰਾਂ

On Punjab

55 ਸਾਲ ਦੀ ਉਮਰ ‘ਚ ਈਸ਼ਾਨ ਖੱਟਰ ਦੇ ਪਿਤਾ ਬਣੇ ਡੈਡੀ, ਵੇਖੋ ਤਸਵੀ

On Punjab

Kangana Ranaut ਦੇ ਟਵੀਟ ‘ਤੇ ਹੰਗਾਮੇ ਤੋਂ ਬਾਅਦ ਟਵਿੱਟਰ ਅਕਾਊਂਟ ‘ਤੇ ਆਰਜ਼ੀ ਪਾਬੰਦੀ, ਬੋਲੀ- ਤੇਰਾ ਜਿਊਣਾ ਮੁਸ਼ਕਲ ਕਰ ਦਿਆਂਗੀ

On Punjab