PreetNama
ਸਿਹਤ/Health

ਭਾਰਤ ‘ਤੇ ਵੱਡਾ ਖ਼ਤਰਾ, ਰੋਜ਼ਾਨਾ ਆਉਣਗੇ 2.87 ਲੱਖ ਕੋਰੋਨਾ ਕੇਸ!

ਨਵੀਂ ਦਿੱਲੀ: ਭਾਰਤ ‘ਚ 2021 ਦੀ ਸਰਦੀਆਂ ਤਕ ਕੋਰੋਨਾ ਇਨਫੈਕਸ਼ਨ ਦੇ ਕੇਸ ਹਰ ਦਿਨ ਵੱਡੀ ਛਲਾਂਗ ਲਾ ਸਕਦੇ ਹਨ। ਇੱਕ ਅਧਿਐਨ ਨੇ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਹਨ। ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐਮਆਈਟੀ) ਦੇ ਖੋਜਕਰਤਾਵਾਂ ਨੇ ਭਾਰਤ ਵਿੱਚ ਕੋਰੋਨਾ ਦੀ ਲਾਗ ਦਾ ਰੋਜ਼ਾਨਾ ਅੰਕੜਾ 2.87 ਲੱਖ ਹੋਣ ਦੀ ਭਵਿੱਖਬਾਣੀ ਕੀਤੀ ਹੈ।

ਐਮਆਈਟੀ(MIT) ਅਧਿਐਨ ‘ਚ ਹੈਰਾਨ ਕਰਨ ਵਾਲਾ ਅਨੁਮਾਨ:

ਐਮਆਈਟੀ ਦੇ ਤਿੰਨ ਖੋਜਕਰਤਾਵਾਂ ਨੇ ਕਿਹਾ ਕਿ ਕੋਰੋਨਾ ਦੇ 2.87 ਲੱਖ ਨਵੇਂ ਕੇਸ ਭਾਰਤ ਵਿੱਚ ਸਾਹਮਣੇ ਆਉਣਗੇ ਜੇ ਕੋਰੋਨਾਵਾਇਰਸ ਦੀ ਕੋਈ ਵੈਕਸੀਨ ਜਾਂ ਦਵਾਈ ਨਹੀਂ ਮਿਲਦੀ। ਇਸ ਦੌਰਾਨ ਜੇ ਇਲਾਜ ਦਾ ਕੋਈ ਢੁਕਵਾਂ ਢੰਗ ਨਹੀਂ, ਤਾਂ ਦੁਨੀਆ ਵਿੱਚ ਕੋਰੋਨਾ ਦੀ ਲਾਗ ਦੇ 24.9 ਕਰੋੜ ਨਵੇਂ ਕੇਸ ਹੋਣ ਦੀ ਸੰਭਾਵਨਾ ਹੈ। ਜਦਕਿ ਮਰਨ ਵਾਲਿਆਂ ਦੀ ਗਿਣਤੀ ਪ੍ਰਤੀ ਦਿਨ 18 ਲੱਖ ਤੱਕ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ 10 ਦੇਸ਼ਾਂ ‘ਚ ਕੋਰੋਨਾ ਦੀ ਲਾਗ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ, ਜਿਥੇ 2021 ਦੀ ਸਰਦੀਆਂ ਤਕ ਰਿਕਾਰਡ ਪੱਧਰ ‘ਤੇ ਵਾਧਾ ਦਰਜ ਕੀਤਾ ਜਾ ਸਕਦਾ ਹੈ। ਇਸ ਸੂਚੀ ਵਿੱਚ ਭਾਰਤ, ਅਮਰੀਕਾ, ਦੱਖਣੀ ਅਫਰੀਕਾ, ਇਰਾਨ, ਨਾਈਜੀਰੀਆ, ਤੁਰਕੀ, ਫਰਾਂਸ ਤੇ ਜਰਮਨੀ ਸ਼ਾਮਲ ਹੈ।
ਅਨੁਮਾਨਿਤ ਕੋਰੋਨਾ ਇਨਫੈਕਸ਼ਨ ਕੇਸ:

ਖੋਜਕਰਤਾਵਾਂ ਨੇ ਵੱਖ ਵੱਖ ਦੇਸ਼ਾਂ ਦੇ ਅਨੁਮਾਨਿਤ ਅੰਕੜੇ ਪੇਸ਼ ਕੀਤੇ ਹਨ ਜਿਥੇ 2021 ਦੀ ਸਰਦੀਆਂ ਵਿੱਚ ਕੋਰੋਨਾ ਵਿਸ਼ਾਣੂ ਦੇ ਵਧੇਰੇ ਕੇਸ ਹੋਣ ਦੀ ਸੰਭਾਵਨਾ ਹੈ। ਉਸ ਅਨੁਸਾਰ ਹਰ ਦਿਨ ਅਮਰੀਕਾ ‘ਚ 95 ਹਜ਼ਾਰ ਦੀ ਤੇਜ਼ੀ ਦੇਖਣ ਨੂੰ ਮਿਲੇਗੀ। ਦੱਖਣੀ ਅਫਰੀਕਾ ‘ਚ 21 ਹਜ਼ਾਰ ਪ੍ਰਤੀ ਦਿਨ, ਈਰਾਨ ‘ਚ 17 ਹਜ਼ਾਰ ਪ੍ਰਤੀ ਦਿਨ, ਇੰਡੋਨੇਸ਼ੀਆ ‘ਚ 13 ਹਜ਼ਾਰ ਪ੍ਰਤੀ ਦਿਨ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆ ਸਕਦੇ ਹਨ।ਉਸ ਨੇ ਇਹ ਵੀ ਦੱਸਿਆ ਕਿ ਲਾਗ ਦੀ ਦਰ 12 ਗੁਣਾ ਵਧੇਰੇ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਕੋਵਿਡ -19 ਨੇ ਮਹਾਂਮਾਰੀ ਦੇ ਬਾਰੇ ਵਿੱਚ ਸਾਰੇ ਦੇਸ਼ਾਂ ਲਈ ਅਨੁਮਾਨ ਦਾ ਇੱਕ ਨਮੂਨਾ ਬਣਾਇਆ ਹੈ ਜਿਸ ਨੂੰ ਉਸ ਨੇ SEIR (Susceptible, Exposed, Infectious, Recovered) ਨਾਂ ਦਿੱਤਾ।

Related posts

ਸਾਵਧਾਨ! ਮਿਲਾਵਟ ਨਾਲ ਜਾ ਸਕਦੀ ਹੈ ਜਾਨ

On Punjab

Smog ਤੋਂ ਬਚਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

On Punjab

ਕਈ ਤਰੀਕਿਆਂ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ E-Cigarette, ਲੱਗਿਆ BAN

On Punjab