PreetNama
ਖਾਸ-ਖਬਰਾਂ/Important News

ਸਰਹੱਦ ਤੋਂ ਵੱਡੀ ਖਬਰ! ਆਖਰ ਪਿਛਾਂਹ ਹਟੀ ਚੀਨੀ ਫੌਜ

ਨਵੀਂ ਦਿੱਲੀ: ਭਾਰਤ ਤੇ ਚੀਨ ‘ਚ ਚੱਲ ਰਹੇ ਸਰਹੱਦੀ ਤਣਾਅ ਦਰਮਿਆਨ ਵੱਡੀ ਖ਼ਬਰ ਹੈ ਕਿ ਗਲਵਾਨ ਘਾਟੀ ‘ਚ ਚੀਨ ਨੇ ਆਪਣੇ ਟੈਂਟ ਡੇਢ ਤੋਂ ਦੋ ਕਿਲੋਮੀਟਰ ਪਿੱਛੇ ਕਰ ਲਏ ਹਨ। ਚੀਨ ਨੇ ਪੈਟਰੋਲਿੰਗ ਪੁਆਇੰਟ 14 ਤੋਂ ਟੈਂਟ ਪਿਛਾਂਹ ਕੀਤੇ ਹਨ। ਇਸੇ ਜਗ੍ਹਾ ‘ਤੇ 15 ਜੂਨ ਨੂੰ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹਿੰਕ ਝੜਪ ਹੋਈ ਸੀ।

ਚੀਨ ਨੇ ਇਹ ਟੈਂਟ ਡਿਸਐਂਗੇਂਜ਼ਮੈਂਟ ‘ਤੇ ਸਹਿਮਤੀ ਜਤਾਈ ਤੇ ਫੌਜ ਮੌਜੂਦਾ ਸਥਾਨ ਤੋਂ ਪਿੱਛੇ ਹਟ ਗਈ। ਇਸ ਡਿਸਐਂਗੇਂਜ਼ਮੈਂਟ ਨਾਲ ਹੀ ਭਾਰਤੀ ਤੇ ਚੀਨੀ ਫੌਜ ਵਿਚਾਲ LAC ‘ਤੇ ਬਫ਼ਰ ਜ਼ੋਨ ਯਾਨੀ ਮੱਧਵਰਤੀ ਖੇਤਰ ਬਣ ਗਿਆ ਹੈ।

ਇਸ ਮਾਮਲੇ ‘ਚ ਰੱਖਿਆ ਮਾਹਿਰ ਕੇਕੇ ਸਿਨ੍ਹਾ ਨੇ ਕਿਹਾ “ਅਸੀਂ ਚੀਨ ਨੂੰ ਕਿਹਾ ਸੀ ਕਿ ਗਲਵਾਨ ਘਾਟੀ ‘ਤੇ ਸਾਡਾ ਅਧਿਕਾਰ ਹੈ, ਤੁਸੀਂ ਇੱਥੋਂ ਆਪਣੀ ਫੌਜ ਹਟਾ ਲਓ ਪਰ ਉਹ ਨਹੀਂ ਮੰਨੇ।” ਫਿਰ ਭਾਰਤ ਤੇ ਚੀਨੀ ਫੌਜਾਂ ‘ਚ ਪੰਜ ਕਿਲੋਮੀਟਰ ਪਿੱਛੇ ਹਟਣ ਦੀ ਗੱਲ ਹੋਈ ਸੀ ਪਰ ਚੀਨੀ ਫੌਜ ਫਿਲਹਾਲ ਸਿਰਫ਼ ਡੇਢ ਕਿਲੋਮੀਟਰ ਪਿੱਛੇ ਹਟੀ ਹੈ।

Related posts

ਭਾਰਤ ਨੇ ਮਿਲਾਇਆ ਰੂਸ ਨਾਲ ਹੱਥ, ਅਮਰੀਕਾ ਨੇ ਦਿੱਤੀ ਧਮਕੀ

On Punjab

Russia-Ukraine War : ਯੂਕਰੇਨ ਦੇ ਪਿੰਡ ‘ਚ ਸਕੂਲ ‘ਤੇ ਰੂਸ ਨੇ ਕੀਤੀ ਬੰਬਾਰੀ, 60 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

On Punjab

150 ਫੁੱਟ ਡੂੰਘੇ ਬੋਰਵੈੱਲ ’ਚ ਫਸਿਆ 5 ਸਾਲਾ ਬੱਚਾ, ਬਾਹਰ ਕੱਢਣ ਲਈ ਯਤਨ ਜਾਰੀ

On Punjab