PreetNama
ਸਮਾਜ/Social

ਚੀਨ ਤੋਂ ਮੋਟਾ ਕਰਜ਼ ਲੈ ਰਹੀ ਮੋਦੀ ਸਰਕਾਰ, ਲੋਕਾਂ ਨੂੰ ਕਹਿ ਰਹੀ ਸਾਮਾਨ ਦਾ ਬਾਈਕਾਟ ਕਰੋ! ‘ਆਪ’ ਨੇ ਬੋਲਿਆ ਹਮਲਾ

ਨਵੀਂ ਦਿੱਲੀ: ਲੱਦਾਖ ਦੇ ਗਲਵਾਨ ਵਿੱਚ ਭਾਰਤੀ ਤੇ ਚੀਨੀ ਫੌਜੀਆਂ ਵਿਚਾਲੇ ਹੋਈ ਟਕਰਾਅ ਮਗਰੋਂ ਦੇਸ਼ ਵਿੱਚ ਚੀਨ ਖਿਲਾਫ ਲੋਕਾਂ ‘ਚ ਰੋਸ ਹੈ। ਚੀਨੀ ਸਾਮਾਨ ਦੇ ਬਾਈਕਾਟ ਦੀ ਮੰਗ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲਗਾਤਾਰ ਉੱਠ ਰਹੀ ਹੈ। ਇਸ ਸਭ ਦੇ ਵਿਚਕਾਰ, ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਲੋਕਾਂ ਨੂੰ ਚੀਨੀ ਚੀਜ਼ਾਂ ਦਾ ਬਾਈਕਾਟ ਕਰਨ ਦੀ ਅਪੀਲ ਕਰ ਰਹੀ ਹੈ, ਪਰ ਉਹ ਖੁਦ ਬੈਂਕ ਆਫ ਚੀਨ ਤੋਂ 5,700 ਕਰੋੜ ਰੁਪਏ ਦਾ ਕਰਜ਼ਾ ਲੈ ਰਹੀ ਹੈ।

ਵੇਖੋ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦਾ ਟਵੀਟ:

ਸੈਨਿਕਾਂ ਦੇ ਮੁੱਦੇ ਨੂੰ ਚੁੱਕਦਿਆਂ ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਚੀਨ ਅੱਗੇ ਝੁਕ ਰਹੀ ਹੈ। ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, “ਸਰਹੱਦ ‘ਤੇ ਸੈਨਿਕ ਸ਼ਹੀਦ ਹੋ ਰਹੇ ਹਨ ਤੇ ਭਾਜਪਾ ਸਰਕਾਰ ਗੋਡੇ ਟੇਕਣ ਦੀ ਯੋਜਨਾ ਤਹਿਤ ਕੰਮ ਕਰ ਰਹੀ ਹੈ।”

AIIB ਨੇ 5700 ਕਰੋੜ ਦਾ ਕਰਜ਼ਾ ਦਿੱਤਾ:

ਦਰਅਸਲ, ਐਲਏਸੀ ਨੂੰ ਲੈ ਕੇ ਟਕਰਾਅ ਦੇ ਵਿਚਕਾਰ ਕੇਂਦਰੀ ਵਿੱਤ ਮੰਤਰਾਲੇ ਨੇ 19 ਜੂਨ ਨੂੰ ਕਿਹਾ ਸੀ ਕਿ ਬੀਜਿੰਗ ਸਥਿਤ ਏਸ਼ੀਅਨ ਬੁਨਿਆਦੀ ਢਾਂਚਾ ਨਿਵੇਸ਼ ਬੈਂਕ (ਏਆਈਆਈਬੀ) ਕੋਰੋਨਾਵਾਇਰਸ ਨਾਲ ਲੜਨ ਲਈ ਲਗਪਗ 5700 ਕਰੋੜ ਰੁਪਏ ਦੀ ਮਦਦ ਦੇਵੇਗਾ।

Related posts

ਮੁੱਖ ਮੰਤਰੀ ਵੱਲੋਂ ਮੁੰਬਈ ’ਚ ਉਦਯੋਗਪਤੀਆਂ ਨਾਲ ਮੁਲਾਕਾਤ

On Punjab

ਜਰਮਨ ਦੇ ਕਈ ਸੂਬਿਆਂ ‘ਚ ਜ਼ਬਰਦਸਤ ਤੂਫ਼ਾਨ ਤੇ ਹੜ੍ਹ ਦੇ ਨਾਲ 81 ਲੋਕਾਂ ਦੀ ਮੌਤ

On Punjab

ਚੀਨ ਦੀ ਡੀਪਸੀਕ ਏ.ਆਈ. ਉਤੇ ਉਈਗਰ ਸੈਂਸਰਸ਼ਿਪ ਤੇ ਸਰਕਾਰੀ ਪ੍ਰਚਾਰ ਸਬੰਧੀ ਉਠੇ ਸਵਾਲ

On Punjab