PreetNama
ਫਿਲਮ-ਸੰਸਾਰ/Filmy

ਇੱਕ ਵਾਰ ਫੇਰ ਛਾ ਗਿਆ ਪੱਗ ਵਾਲਾ ਮੁੰਡਾ ਦਿਲਜੀਤ ਦੋਸਾਂਝ, ਨੈਟਫਲਿਕਸ ਲਈ ਸਾਈਨ ਕੀਤੀ ਫ਼ਿਲਮ

ਚੰਡੀਗੜ੍ਹ: ਦਿਲਜੀਤ ਦੋਸਾਂਝ ਦੀ ਪਹੁੰਚ ਹੁਣ ਸਿਰਫ ਪੰਜਾਬੀ ਇੰਡਸਟਰੀ ਤਕ ਹੀ ਨਹੀਂ ਰਹਿ ਗਈ। ਬਾਲੀਵੁੱਡ ਫ਼ਿਲਮਾਂ ਕਰਨ ਤੋਂ ਬਾਅਦ ਹੁਣ ਦਿਲਜੀਤ Netflix Originals ‘ਤੇ ਵੀ ਨਜ਼ਰ ਆਉਣ ਲਈ ਤਿਆਰ ਹੈ। ਜੀ ਹਾਂ, ਦਿਲਜੀਤ ਦੋਸਾਂਝ ਨੇ OTT ਪਲੇਟਫਾਰਮ ਨੈਟਫਲਿਕਸ ‘ਤੇ ਫ਼ਿਲਮ ਸਾਈਨ ਕੀਤੀ ਹੈ। ਇਸ ਬਾਰੇ ਦਿਲਜੀਤ ਨੇ ਖੁਦ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਤੇ ਦੱਸਿਆ।

ਦੱਸ ਦਈਏ ਕਿ ਬੀਤੇ ਦਿਨੀ ਦਿਲਜੀਤ ਨੇ ਆਪਣੇ ਫੈਨਜ਼ ਦੇ ਸਵਾਲ ਦੇ ਜਵਾਬ ਇੰਸਟਾਗ੍ਰਾਮ ‘ਤੇ ਲਾਈਵ ਹੋ ਦਿੱਤੇ। ਇਸ ਦੌਰਾਨ ਇੱਕ ਫ਼ੈਨ ਨੇ ਦਿਲਜੀਤ ਦੋਸਾਂਝ ਤੋਂ ਪੁੱਛਿਆ ਗਿਆ ਕਿ ਕਿਹੜਾ ਸ਼ੋਅ Netflix ‘ਤੇ ਵੇਖਣਾ ਚਾਹੀਦਾ ਹੈ, ਦਿਲਜੀਤ ਨੇ ਇਸ ਸਵਾਲ ਦਾ ਜਵਾਬ ਤਾਂ ਨਹੀਂ ਦਿੱਤਾ, ਪਰ ਆਪਣੇ ਅਗਲੇ ਪ੍ਰੋਜੈਕਟ ਦਾ ਖੁਲਾਸਾ ਜ਼ਰੂਰ ਕਰ ਦਿੱਤਾ।

ਦਿਲਜੀਤ ਨੇ ਕਿਹਾ ਕਿ ਲੌਕਡਾਊਨ ਕਰਕੇ ਇੱਕ ਫ਼ਿਲਮ ਦੀ ਸ਼ੂਟਿੰਗ ਰੁਕ ਗਈ, ਸਭ ਕੁਛ ਠੀਕ ਹੋ ਜਾਏ ਤਾਂ ਇਸ ਪ੍ਰੋਜੈਕਟ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਹੋ ਜਾਏਗੀ। ਦਿਲਜੀਤ ਦੇ ਇਸ ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਫੈਨਜ਼ ਦੇ ਕਈ ਸਾਰੇ ਸਵਾਲ ਦਾ ਜਵਾਬ ਦਿੱਤਾ। ਦਿਲਜੀਤ ਦੀ ਅਗਲੀ ਪੰਜਾਬੀ ਫ਼ਿਲਮ ਜੋੜੀ ਬਾਰੇ ਵੀ ਇੱਕ ਫ਼ੈਨ ਨੇ ਸਵਾਲ ਕੀਤਾ ਤਾਂ ਉਸ ਨੇ ਕਿਹਾ ਕਿ ਇਸ ਸਾਲ ਤੱਕ ਤਾਂ ਫ਼ਿਲਮ ਰਿਲੀਜ਼ ਹੋ ਜਾਏਗੀ।

ਇਸ ਦੇ ਨਾਲ ਹੀ ਦੱਸ ਦਈਏ ਕਿ ਦਿਲਜੀਤ ਦਾ ਪਰਿਵਾਰ ਕੈਲੀਫੋਰਨੀਆ ਵਿੱਚ ਹੈ ਅਤੇ ਉਹ ਐਮਰਜੰਸੀ ਫਲਾਈਟ ਰਾਹੀਂ ਆਪਣੇ ਪਰਿਵਾਰ ਕੋਲ ਕੈਲੀਫੋਰਨੀਆ ਚਲੇ ਗਏ ਸੀ। ਜਿਸ ਦੀ ਕੁਝ ਤਸਵੀਰਾਂ ਤੇ ਵੀਡੀਓਜ਼ ਦਿਲਜੀਤ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ

Related posts

ਬਾਲੀਵੁਡ ਦੀ ਮਸ਼ਹੂਰ ਗਾਇਕਾ ਕਣਿਕਾ ਕਪੂਰ ਨੂੰ ਹੋਇਆ ਕੋਰੋਨਾ ਵਾਇਰਸ

On Punjab

Sad News : ਤਾਰਕ ਮਹਿਤਾ ਸ਼ੋਅ ਦੇ ਮਸ਼ਹੂਰ ਐਕਟਰ ਨੇ ਦੁਨੀਆ ਨੂੰ ਕਿਹਾ ਅਲਵਿਦਾ…

On Punjab

Raj Kaushal Death News : ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦੇਹਾਂਤ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

On Punjab