PreetNama
ਖਾਸ-ਖਬਰਾਂ/Important News

ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਬਲੌਗਰ ਨਾਲ ਬਣਾਉਣਾ ਚਾਹੁੰਦੇ ਸੀ ਸਰੀਰਕ ਸਬੰਧ

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ, ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਖਿਲਾਫ ਸਨਸਨੀਖੇਜ਼ ਦੋਸ਼ ਲਾਉਣ ਵਾਲੀ ਯੂਐਸ ਦੀ ਬਲੌਗਰ ਸਿੰਥੀਆ ਡੀ ਰਿਚੀ ਬਾਰੇ ਨਵਾਂ ਦਾਅਵਾ ਸਾਹਮਣੇ ਆਇਆ ਹੈ। ਪਾਕਿਸਤਾਨੀ ਟੀਵੀ ਦੇ ਹੋਸਟ ਅਲੀ ਸਲੀਮ ਉਰਫ ਬੇਗਮ ਨਵਾਜ਼ਿਸ਼ ਅਲੀ ਨੇ ਦਾਅਵਾ ਕੀਤਾ ਹੈ ਕਿ ਸਿੰਥੀਆ ਨੇ ਇੱਕ ਵਾਰ ਕਿਹਾ ਸੀ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਉਸ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦੇ ਸੀ।

ਇੱਕ ਪਾਕਿਸਤਾਨੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਅਲੀ ਸਲੀਮ ਨੇ ਦਾਅਵਾ ਕੀਤਾ ਕਿ ਸਿੰਥੀਆ ਨੇ ਰਹਿਮਾਨ ਮਲਿਕ ਵੱਲੋਂ ਉਸ ਨਾਲ ਬਲਾਤਕਾਰ ਬਾਰੇ ਉਸ ਨਾਲ ਕਦੇ ਗੱਲ ਨਹੀਂ ਕੀਤੀ। ਅਲੀ ਨੇ ਕਿਹਾ,
” ‘ਜੇ ਉਹ ਮੇਰੇ ਨਜ਼ਦੀਕ ਹੁੰਦੀ ਤਾਂ ਉਸ ਨੇ ਮੈਨੂੰ ਇਮਰਾਨ ਖਾਨ ਨੂੰ ਸੈਕਸ ਕਰਨ ਦੀ ਪੇਸ਼ਕਸ਼ ਬਾਰੇ ਦੱਸਿਆ ਤਾਂ ਉਹ ਮੈਨੂੰ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਦੁਆਰਾ ਕੀਤੇ ਬਲਾਤਕਾਰ ਬਾਰੇ ਵੀ ਦੱਸ ਸਕਦੀ ਸੀ ਪਰ ਉਸ ਨੇ ਕਦੇ ਨਹੀਂ ਦੱਸਿਆ।’ ”

ਸਰਹੱਦੀ ਤਣਾਅ ਬਾਰੇ ਚੀਨੀ ਅਫਸਰਾਂ ਨਾਲ ਮੀਟਿੰਗ ਮਗਰੋਂ ਭਾਰਤ ਦਾ ਐਲਾਨ

ਸਾਬਕਾ ਗ੍ਰਹਿ ਮੰਤਰੀ ‘ਤੇ ਆਪਣਾ ਰੁਖ ਦਰਸਾਉਂਦੇ ਹੋਏ ਅਲੀ ਨੇ ਕਿਹਾ ਕਿ ਉਸ ਨੂੰ ਰਹਿਮਾਨ ਮਲਿਕ ਪ੍ਰਤੀ ਕੋਈ ਹਮਦਰਦੀ ਨਹੀਂ ਹੈ ਕਿਉਂਕਿ ਉਹ ਬੇਨਜ਼ੀਰ ਭੁੱਟੋ ਦੀ ਸੁਰੱਖਿਆ ਲਈ ਉਨ੍ਹਾਂ ਦੀ ਹੱਤਿਆ ਤੋਂ ਪਹਿਲਾਂ ਦੀ ਸ਼ਾਮ ਉਹ ਮੁੱਖ ਵਿਅਕਤੀ ਸੀ ਤੇ ਸੁਰੱਖਿਆ ਪ੍ਰਦਾਨ ਕਰਨ ‘ਚ ਉਸ ਦੀ ਨਾਕਾਮਯਾਬੀ ਦੀ ਜਾਂਚ ਕਰਨ ਦੀ ਬਜਾਏ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਉਨ੍ਹਾਂ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ। ਉਸ ਨੇ ਕਿਹਾ,
” “ਹਾਲਾਂਕਿ, ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਸਿੰਥੀਆ ਨੇ ਮੇਰੇ ਨਾਲ ਰਹਿਮਾਨ ਮਲਿਕ ਨਾਲ ਬਲਾਤਕਾਰ ਬਾਰੇ ਕਦੇ ਗੱਲ ਨਹੀਂ ਕੀਤੀ।” ”

Related posts

ਅਮਰੀਕਾ ’ਚ ਇਕ ਦਿਨ ’ਚ ਕੋਰੋਨਾ ਨਾਲ 1000 ਤੋਂ ਜ਼ਿਆਦਾ ਲੋਕਾਂ ਦੀ ਮੌਤ, ਮਾਰਚ ਤੋਂ ਬਾਅਦ ਪਹਿਲੀ ਵਾਰ ਹੋਈਆਂ ਏਨੀਆਂ ਮੌਤਾਂ

On Punjab

ਬਰਾਕ ਓਬਾਮਾ ਨੇ ਨੇਤਨਯਾਹੂ ਨੂੰ ਦਿੱਤੀ ਧਮਕੀ, ਕਿਹਾ- ‘…ਇਹ ਕਾਰਵਾਈਆਂ ਨੁਕਸਾਨ ਪਹੁੰਚਾਉਣਗੀਆਂ’

On Punjab

ਅਮਰੀਕਾ ‘ਚ ਟ੍ਰੇਲਰ ਖੱਡ ‘ਚ ਡਿੱਗਣ ਨਾਲ ਨੌਜਾਵਨ ਦੀ ਮੌਤ, ਪਿੰਡ ‘ਚ ਸੋਗ ਦੀ ਲਹਿਰ

On Punjab