PreetNama
ਖਾਸ-ਖਬਰਾਂ/Important News

ਟਰੰਪ ਨੇ ਬ੍ਰਾਜ਼ੀਲ ਨੂੰ ਦੱਸਿਆ ਕੋਰੋਨਾ ਦਾ ਨਵਾਂ ਹੌਟ-ਸਪੌਟ, ਯਾਤਰਾ ‘ਤੇ ਲਾਈ ਰੋਕ

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬ੍ਰਾਜ਼ੀਲ ਦੇ ਕਿਸੇ ਵੀ ਦੌਰੇ ‘ਤੇ ਪਾਬੰਦੀ ਲਗਾਈ ਹੈ। ਟਰੰਪ ਨੇ ਬ੍ਰਾਜ਼ੀਲ ਨੂੰ ਕੋਰੋਨਾ ਦਾ ਨਵਾਂ ਹੌਟ-ਸਪੌਟ ਦੱਸਦਿਆਂ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਬ੍ਰਾਜ਼ੀਲ ‘ਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਸੰਖਿਆ 3 ਲੱਖ ਤੋਂ ਪਾਰ ਪਹੁੰਚ ਗਈ ਹੈ। ਹੁਣ ਤੱਕ 22 ਹਜ਼ਾਰ ਪੰਜ ਸੌ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। 24 ਅਪ੍ਰੈਲ ਨੂੰ ਬ੍ਰਾਜ਼ੀਲ ‘ਚ ਕੋਰੋਨਾ ਦੇ 50 ਹਜ਼ਾਰ ਕੇਸ ਹੋਏ, 3 ਮਈ ਨੂੰ ਇਹ ਗਿਣਤੀ 1 ਲੱਖ ਨੂੰ ਪਾਰ ਕਰ ਗਈ। ਇਸ ਤੋਂ ਬਾਅਦ 14 ਮਈ ਨੂੰ ਇਹ ਅੰਕੜਾ 2 ਲੱਖ ਨੂੰ ਪਾਰ ਕਰ ਗਿਆ ਅਤੇ ਫਿਰ 21 ਮਈ ਨੂੰ ਇਹ ਅੰਕੜਾ ਤਿੰਨ ਲੱਖ ਨੂੰ ਪਾਰ ਕਰ ਗਿਆ।

ਕੋਵਿਡ -19 ਦੇ ਕੇਸ ਯੂਐਸ ‘ਚ ਘਟ ਰਹੇ ਹਨ- ਟਰੰਪ

ਯੂਐਸ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਟਵੀਟ ਕੀਤਾ ਕਿ ਦੇਸ਼ ‘ਚ ਕੋਵਿਡ -19 ਸੰਕਰਮਣ ਅਤੇ ਇਸ ਨਾਲ ਹੋਈਆਂ ਮੌਤਾਂ ਦੇ ਕੇਸ ਘਟ ਰਹੇ ਹਨ। ਟਰੰਪ ਦਾ ਇਹ ਟਵੀਟ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ‘ਚ ਕੋਰੋਨਾਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਇਕ ਲੱਖ ਤੱਕ ਪਹੁੰਚਣ ਜਾ ਰਹੀ ਹੈ।

Related posts

ਕੈਨੇਡਾ ‘ਚ ਹੁਣ ਭਾਰਤੀ 2 ਸਾਲ ਤਕ ਨਹੀਂ ਕਰ ਸਕਣਗੇ ਇਹ ਕੰਮ, ਟਰੂਡੋ ਸਰਕਾਰ ਨੇ ਦਿੱਤਾ ਵੱਡਾ ਝਟਕਾ

On Punjab

ਜੰਮੂ: ਪਿੰਡ ’ਚ ਰਹੱਸਮਈ 16 ਮੌਤਾਂ ਤੋਂ ਅਧਿਕਾਰੀ ਹੈਰਾਨ

On Punjab

ਟਰੰਪ ਆਪਣੀ ਵਿਦਾਈ ਤੋਂ ਪਹਿਲਾਂ ਇਜ਼ਰਾਈਲ ਦੀ ਇਕ ਹੋਰ ਮੁਸਲਮਾਨ ਦੇਸ਼ ਨਾਲ ਕਰਵਾ ਸਕਦੇ ਹਨ ਸੁਲ੍ਹਾ

On Punjab