PreetNama
ਸਮਾਜ/Social

ਨੀਰਵ ਮੋਦੀ ਦਾ ਨਵਾਂ ਪੈਂਤਰਾ, ਮਾਨਸਿਕ ਸਿਹਤ ਤੋਂ ਬਾਅਦ ਹੁਣ ਬਣਾਇਆ ਚੂਹਿਆਂ ਦਾ ਬਹਾਨਾ

Nirav Modi new approach: ਲੰਡਨ: ਬੈਂਕਾਂ ਦੇ ਨਾਲ ਧੋਖਾਧੜੀ ਮਾਮਲੇ ਵਿੱਚ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਵਾਲਗੀ ‘ਤੇ ਲੰਡਨ ਦੀ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ। ਨੀਰਵ ਮੋਦੀ ਦੇ ਵਕੀਲ ਨੇ ਪਹਿਲਾਂ ਉਸ ਦੀ ਮਾਨਸਿਕ ਸਿਹਤ ਦਾ ਬਹਾਨਾ ਬਣਾਉਂਦੇ ਹੋਏ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਮਾਨਸਿਕ ਰੋਗਾਂ ਦੇ ਡਾਕਟਰ ਨਾ ਹੋਣ ਦੀ ਦਲੀਲ ਦਿੱਤੀ ਸੀ । ਜਿਸ ਤੋਂ ਬਾਅਦ ਹੁਣ ਨਵਾਂ ਪੈਤਰਾ ਅਪਣਾਉਂਦੇ ਹੋਏ ਨੀਰਵ ਦੇ ਵਕੀਲ ਨੇ ਆਰਥਰ ਰੋਡ ਜੇਲ੍ਹ ਦੇ ਚੂਹਿਆਂ ਨਾਲ ਪ੍ਰਭਾਵਿਤ ਹੋਣ ਦੀ ਦਲੀਲ ਦਿੱਤੀ ਹੈ।

ਸੁਣਵਾਈ ਦੌਰਾਨ ਨੀਰਵ ਮੋਦੀ ਦੇ ਵਕੀਲ ਨੇ ਕੋਰਟ ਵਿੱਚ ਕਿਹਾ ਕਿ ਮੁੰਬਈ ਦੀ ਆਰਥਰ ਜੇਲ੍ਹ ਵਿੱਚ ਚੂਹੇ ਤੇ ਕੀੜੇ ਜ਼ਿਆਦਾ ਹਨ । ਕੈਦੀਆਂ ਦੇ ਲਈ ਕੋਈ ਨਿੱਜਤਾ ਨਹੀਂ ਹੈ। ਨੀਰਵ ਦੇ ਵਕੀਲ ਨੇ ਇਹ ਵੀ ਦਲੀਲ ਦਿੱਤੀ ਕਿ ਉਸ ਨੂੰ ਆਰਥਰ ਰੋਡ ਜੇਲ੍ਹ ਵਿੱਚ ਰੱਖਿਆ ਗਿਆ ਤਾਂ ਉਸ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਵੇਗਾ। ਵਕੀਲ ਨੇ ਦਲੀਲ ਦਿੱਤੀ ਕਿ ਜੇਲ੍ਹ ਭਵਨ ਵਿੱਚ ਨਾਲੀਆਂ ਹਨ ਤੇ ਨੇੜੇ ਝੁੱਗੀ ਬਸਤੀ ਵੀ ਹੈ, ਜਿੱਥੇ ਬਹੁਤ ਰੌਲਾ ਹੁੰਦਾ ਹੈ। ਭਾਰਤੀ ਏਜੰਸੀਆਂ ਵਲੋਂ ਕਿਹਾ ਗਿਆ ਹੈ ਕਿ ਨੀਰਵ ਮੋਦੀ ਨੂੰ ਹਵਾਲਗੀ ਤੋਂ ਬਾਅਦ ਆਰਥਰ ਜੇਲ੍ਹ ਦੀ ਬੈਰਕ ਨੰਬਰ 12 ਵਿੱਚ ਰੱਖਿਆ ਜਾਵੇਗਾ।

ਇਸ ਨੂੰ ਵਿਸ਼ੇਸ਼ ਰੂਪ ਨਾਲ ਆਰਥਿਕ ਅਪਰਾਧ ਨਾਲ ਜੁੜੇ ਅਪਰਾਧੀਆਂ ਲਈ ਬਣਾਇਆ ਗਿਆ ਹੈ। ਭਾਰਤੀ ਏਜੰਸੀਆਂ ਵਲੋਂ ਆਰਥਰ ਰੋਡ ਜੇਲ੍ਹ ਦੀ ਇੱਕ ਵੀਡੀਓ ਵੀ ਅਦਾਲਤ ਵਿੱਚ ਪੇਸ਼ ਕੀਤੀ ਗਈ ਸੀ, ਜਿਸ ਵਿੱਚ ਚੂਹੇ ਨਜ਼ਰ ਨਹੀਂ ਆ ਰਹੇ। ਇਸ ਤੋਂ ਇਲਾਵਾ ਬੈਰਕ ਦੇ ਕੋਲ ਕੋਈ ਖੁੱਲ੍ਹਿਆ ਹੋਇਆ ਨਾਲਾ ਵੀ ਨਹੀਂ ਹੈ। ਬੈਰਕ ਵਿੱਚ ਹਰੇਕ ਕੈਦੀ ਦੇ ਲਈ ਭਰਪੂਰ ਸਥਾਨ ਵੀ ਹੈ।

ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੇ ਕ੍ਰਾਊਨ ਪ੍ਰਾਸੀਕਿਊਸ਼ਨ ਸਰਵਿਸ ਨੂੰ ਆਰਥਰ ਰੋਡ ਜੇਲ੍ਹ ਨੂੰ ਲੈ ਕੇ ਤਾਜ਼ਾ ਰਿਪੋਰਟ ਦੇਣ ਲਈ ਕਿਹਾ ਹੈ। ਆਰਥਰ ਰੋਡ ਜੇਲ੍ਹ ਦੀ ਇਸ ਰਿਪੋਰਟ ਨੂੰ ਸਤੰਬਰ ਵਿੱਚ ਸੁਣਵਾਈ ਦੌਰਾਨ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਕੀਲ ਨੇ ਕਿਹਾ ਸੀ ਕਿ ਨੀਰਵ ਮੋਦੀ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ। ਨੀਰਵ ਮੋਦੀ ਦੇ ਵਕੀਲ ਨੇ ਹਵਾਲਗੀ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਮਾਨਸਿਕ ਰੋਗਾਂ ਦੇ ਡਾਕਟਰ ਨਹੀਂ ਹਨ। ਦੱਸ ਦਈਏ ਕਿ ਨੀਰਵ ਮੋਦੀ ਬੈਂਕਾਂ ਤੋਂ ਹਜ਼ਾਰਾਂ ਕਰੋੜ ਦੀ ਧੋਖਾਧੜੀ ਦੇ ਮਾਮਲੇ ਵਿੱਚ ਲੋੜੀਂਦੇ ਹਨ। ਉਹਨਾਂ ਦੀ ਬ੍ਰਿਟੇਨ ਤੋਂ ਹਵਾਲਗੀ ਮਾਮਲੇ ਵਿੱਚ ਲੰਡਨ ਦੀ ਕੋਰਟ ਵਿਚ ਸੁਣਵਾਈ ਚੱਲ ਰਹੀ ਹੈ।

Related posts

ਇਜ਼ਰਾਈਲ ਤੇ ਹਮਾਸ ਵੱਲੋਂ ਬੰਦੀਆਂ ਦਾ ਤਬਾਦਲਾ

On Punjab

Stock Market: ਸ਼ੁਰੂਆਤੀ ਕਾਰੋਬਾਰ ਵਿਚ ਵਾਧੇ ਨਾਲ ਖੁੱਲ੍ਹੇ Sensex ਅਤੇ Nifty

On Punjab

ਚੰਡੀਗੜ੍ਹ ਘੁੰਮਣ ਆਈ 19 ਸਾਲਾ ਕੁੜੀ ‘ਤੇ ਡਿੱਗੀ ਅਸਮਾਨੀ ਬਿਜਲੀ, ਮੌਤ

On Punjab