PreetNama
ਸਮਾਜ/Social

ਰਿਆਜ਼ ਨਾਇਕੂ ਤੋਂ ਬਾਅਦ ਹੁਣ ਸੁਰੱਖਿਆ ਬਲਾਂ ਦੇ ਨਿਸ਼ਾਨੇ ‘ਤੇ ਟਾਪ 10 ਅੱਤਵਾਦੀ, ਗਾਜ਼ੀ ਵੀ ਸ਼ਾਮਲ

army most wanted militants: ਸ਼੍ਰੀਨਗਰ: ਸੁਰੱਖਿਆ ਬਲਾਂ ਨੇ ਹਿਜ਼ਬੁਲ ਆਪ੍ਰੇਸ਼ਨ ਕਮਾਂਡਰ ਰਿਆਜ਼ ਨਾਇਕੂ ਨੂੰ ਢੇਰ ਕਰਨ ਤੋਂ ਬਾਅਦ ਹੁਣ ਟਾਪ 10 ਅੱਤਵਾਦੀਆਂ ਦੀ ਸੂਚੀ ਤਿਆਰ ਕਰ ਲਈ ਹੈ ਤਾਂ ਜੋ ਉਨ੍ਹਾਂ ਦਾ ਵੀ ਸਫਾਇਆ ਕੀਤਾ ਜਾ ਸਕੇ। ਇਨ੍ਹਾਂ ਟਾਪ 10 ਅੱਤਵਾਦੀਆਂ ਵਿੱਚ ਹਿਜ਼ਬੁਲ ਦੇ ਨਵੇਂ ਆਪ੍ਰੇਸ਼ਨ ਕਮਾਂਡਰ ਸੈਫੁੱਲਾ ਮੀਰ ਉਰਫ ਗਾਜ਼ੀ ਹੈਦਰ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ। ਸੂਤਰਾਂ ਅਨੁਸਾਰ ਟਾਪ ਅੱਤਵਾਦੀਆਂ ਸਭ ਤੋਂ ਜ਼ਿਆਦਾ ਗਿਣਤੀ ਵਿੱਚ ਹਿਜ਼ਬੁਲ ਦੇ ਹੀ ਅੱਤਵਾਦੀਆਂ ਦੀ ਹੈ।

ਸੁਰੱਖਿਆ ਸੰਗਠਨਾਂ ਦੇ ਚੋਟੀ ਦੇ ਸੂਤਰਾਂ ਅਨੁਸਾਰ ਇਹ ਅੱਤਵਾਦੀ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਹੋਏ ਹਨ। ਇਸ ਸਮੇਂ, ਸੁਰੱਖਿਆ ਬਲਾਂ ਦਾ ਉਦੇਸ਼ ਸਾਰੇ ਸਰਗਰਮ ਅੱਤਵਾਦੀ ਨੈਟਵਰਕਾਂ ਦਾ ਸਫਾਇਆ ਕਰਨਾ ਅਤੇ ਉਨ੍ਹਾਂ ਨੂੰ ਰੋਕਣ ਲਈ ਜਵਾਬੀ ਹਮਲੇ ਕਰਨਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੇ ਕਸ਼ਮੀਰ ਵਿੱਚ ਸਰਗਰਮ 10 ਟਾਪ ਅੱਤਵਾਦੀਆਂ ਦੀ ਸੂਚੀ ਤਿਆਰ ਕਰ ਲਈ ਹੈ ਤਾਂ ਕਿ ਉਨ੍ਹਾਂ ਦਾ ਵੀ ਖਾਤਮਾ ਕੀਤਾ ਜਾ ਸਕੇ। ਇਨ੍ਹਾਂ ਅੱਤਵਾਦੀਆਂ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ 4 ਜੈਸ਼-ਏ-ਮੁਹੰਮਦ ਦੇ 3 ਅਤੇ ਹੋਰ ਅੱਤਵਾਦੀ ਸੰਗਠਨਾਂ ਦੇ ਕਮਾਂਡਰ ਸ਼ਾਮਿਲ ਹਨ। ਤਿੰਨ ਦਿਨ ਪਹਿਲਾਂ ਕਸ਼ਮੀਰ ਦੇ ਆਪ੍ਰੇਸ਼ਨਲ ਕਮਾਂਡਰ ਬਣਾਏ ਗਾਜ਼ੀ ਹੈਦਰ ਦਾ ਵੀ ਨਾਮ ਇਸ ਵਿੱਚ ਸ਼ਾਮਿਲ ਹੈ।

ਜਿਨ੍ਹਾਂ ਅੱਤਵਾਦੀਆਂ ਦੇ ਨਾਮ ਟਾਪ 10 ਦੀ ਸੂਚੀ ਚ ਹੈ ਉਸ ਚ ਮੁਹੰਮਦ ਅਸ਼ਰਫ ਉਰਫ ਅਸ਼ਰਫ ਮੌਲਵੀ ਹੈ ਅਤੇ ਸਾਲ 2016 ਹਿਜ਼ਬੁਲ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਜੁਨੈਦ ਸਹਰਾਈ, ਅੱਬਾਸ ਸ਼ੇਖ ਵੀ ਹਿਜ਼ਬੁਲ ਅੱਤਵਾਦੀ ਹਨ, ਉਥੇ ਹੀ ਜੈਸ਼-ਏ-ਮੁਹੰਮਦ ਦਾ ਜ਼ਾਹਿਦ ਜਰਗਰ, ਫੈਜ਼ਲ, ਸਲੀਮ ਪਾਰੇ ਵੀ ਸ਼ਾਮਿਲ ਹੈ ਜਿਨ੍ਹਾਂ ਨੇ ਸਾਲ 2014-15 ਵਿਚ ਅੱਤਵਾਦੀ ਸੰਗਠਨ ਜੁਆਇਨ ਕੀਤੀ ਸੀ। ਇਸ ਸੂਚੀ ਚ ਓਵੈਸ ਮਲਿਕ, ਸ਼ਕੂਰ, ਸ਼ੇਹਰਾਜ਼ ਲੋਨ, ਅਬਦੁਲ ਰਿਹਮਾਨ ਦਾ ਨਾਮ ਹੈ ਜੋ ਪਿਛਲੇ 5 ਤੋਂ 6 ਸਾਲ ਸਾਲਾਂ ਤੋਂ ਸਰਗਰਮ ਹੈ ਅਤੇ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਹਨ।

ਇਸ ਸੂਚੀ ਵਿੱਚ ਮੁਹੰਮਦ ਅਸ਼ਰਫ ਖਾਨ ਉਰਫ ਅਸ਼ਰਫ ਮੌਲਵੀ ਉਰਫ ਮਨਸੂਰ-ਉਲ-ਇਸਲਾਮ ਦੂਜੇ ਸਥਾਨ ‘ਤੇ ਹੈ। ਉਹ 9 ਸਤੰਬਰ 2016 ਨੂੰ ਹਿਜ਼ਬੁਲ ਮੁਜਾਹਿਦੀਨ ਵਿੱਚ ਸ਼ਾਮਿਲ ਹੋਇਆ ਸੀ ਅਤੇ ਉਦੋਂ ਤੋਂ ਘਾਟੀ ਵਿੱਚ ਸਰਗਰਮ ਹੈ। ਜਨੇਦ ਸਹਿਰਾਈ ਇਸ ਸੂਚੀ ਵਿੱਚ ਤੀਜੇ ਨੰਬਰ ‘ਤੇ ਹੈ ਅਤੇ ਹਿਜ਼ਬੁਲ ਮੁਜਾਹਿਦੀਨ ਨਾਲ ਵੀ ਜੁੜਿਆ ਹੋਇਆ ਹੈ। ਫਿਰ ਮੁਹੰਮਦ ਅੱਬਾਸ ਸ਼ੇਖ ਹੈ, ਜੋ ਕਿ ਤਰਬੀ ਮੌਲਵੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ਅਤੇ 3 ਮਾਰਚ 2015 ਤੋਂ ਸਰਗਰਮ ਹੈ। ਜ਼ਹੀਦ ਜਰਗਰ ਸੂਚੀ ਵਿਚ ਪੰਜਵੇਂ ਸਥਾਨ ‘ਤੇ ਹੈ ਅਤੇ ਜੈਸ਼-ਏ-ਮੁਹੰਮਦ ਦਾ ਹਿੱਸਾ ਹੈ। ਇਹ 2014 ਦੇ ਅਖੀਰ ਤੋਂ ਕਿਰਿਆਸ਼ੀਲ ਹੈ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਅੰਡਰਗ੍ਰਾਊਂਡ ਹੈ।

Related posts

Terrorist Killed: ਪਾਕਿਸਤਾਨੀ ਅੱਤਵਾਦੀਆਂ ‘ਚ ਫੈਲਿਆ ਡਰ! ਭਾਰਤ ਦਾ ਤੀਜਾ ਦੁਸ਼ਮਣ ਲੱਗਿਆ ਟਕਾਣੇ, ਦਿਨ-ਦਿਹਾੜੇ ਅੱਤਵਾਦੀ ਨੂਰ ਸ਼ਲੋਬਰ ਮਾਰਿਆ ਗਿਆ

On Punjab

Omicron Variant : ਇਟਲੀ ‘ਚ ਡਿਸਕੋ ਕਲੱਬ, ਪੱਬ ਤੇ ਜਨਤਕ ਥਾਵਾਂ ‘ਤੇ ਤਿਉਹਾਰ ਮਨਾਉਣ ‘ਤੇ ਪਾਬੰਦੀ

On Punjab

ਉਤਰੀ ਜਪਾਨ ਵਿੱਚ 7.0 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ

On Punjab