PreetNama
ਸਮਾਜ/Social

ਮਹਾਰਾਸ਼ਟਰ ਦੇ ਔਰੰਗਾਬਾਦ ’ਚ ਭਿਆਨਕ ਰੇਲ ਹਾਦਸਾ, 15 ਪ੍ਰਵਾਸੀ ਮਜ਼ਦੂਰਾਂ ਦੀ ਮੌਤ

15 migrant workers killed : ਲੌਕਡਾਊਨ ਦੌਰਾਨ ਮਹਾਰਾਸ਼ਟਰ ਦੇ ਜਿਲ੍ਹਾ ਔਰੰਗਾਬਾਦ ਵਿਖੇ ਇਕ ਦਰਦਨਾਕ ਰੇਲ ਹਾਦਸਾ ਹੋ ਗਿਆ। ਮਾਲਗੱਡੀ ਦੀ ਲਪੇਟ ਵਿਚ ਆਉਣ ਨਾਲ 15 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਤੇ 5 ਗੰਭੀਰ ਤੌਰ ’ਤੇ ਜਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਜਾਲਨਾ ਤੋਂ ਭੂਸਾਵਾਲ ਵਲ ਇਹ ਮਜ਼ਦੂਰ ਪੈਦਲ ਮੱਧਪ੍ਰਦੇਸ਼ ਵਾਪਸ ਜਾ ਰਹੇ ਸਨ। ਪੈਦਲ ਚੱਲਦੇ ਥੱਕ ਜਾਣ ਕਾਰਨ ਇਹ ਪਟੜੀਆਂ ’ਤੇ ਹੀ ਸੌਂ ਗਏ। ਸਵੇਰੇ 5.15 ਵਜੇ ਇਹ ਸਾਰੇ ਮਜ਼ਦੂਰ ਰੇਲਗੱਡੀ ਹੇਠਾਂ ਆ ਗਏ।

ਸਾਊਥ ਸੈਂਟਰਲ ਰੇਲਵੇ ਦੇ ਸੀ. ਪੀ. ਆਰ. ਓ. ਨੇ ਦੱਸਿਆ ਕਿ ਔਰੰਗਾਬਾਦ ਦੇ ਕਮਾਰਡ ਦੇ ਨੇੜੇ ਇਹ ਹਾਦਸਾ ਹੋਇਆ। ਆਰ. ਪੀ. ਐੱਫ ਅਤੇ ਸਥਾਨਕ ਪੁਲਿਸ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਾਂਚ ਕਰ ਰਹੇ ਹਨ। ਕਮਾਰਡ ਪੁਲਿਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਮਜ਼ਦੂਰ ਜਾਲਾਨਾ ਤੋਂ ਭੂਸਾਵਲ ਵਲ ਜਾ ਰਹੇ ਸਨ। ਸਾਰਿਆਂ ਨੂੰ ਮੱਧ ਪ੍ਰਦੇਸ਼ ਜਾਣਾ ਸੀ। ਉਨ੍ਹਾਂ ਕਿਹਾ ਕਿ ਸਾਰੇ ਰੇਲਵੇ ਟਰੈਕ ਦੇ ਕਿਨਾਰੇ-ਕਿਨਾਰੇ ਚੱਲ ਹੇ ਸਨ। ਇਸ ਦੌਰਾਨ ਥਕਾਵਟ ਹੋਣ ਨਾਲ ਉਹ ਰੇਲ ਟਰੈਕ ’ਤੇ ਹੀ ਸੌਂ ਗਏ। ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਨੇ ਮਾਰਚ ਮਹੀਨੇ ਦੇ ਆਖਰੀ ਦਿਨਾਂ ਵਿਚ ਲੌਕਡਾਊਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਲੱਖਾਂ ਦੀ ਗਿਣਤੀ ’ਚ ਪ੍ਰਵਾਸੀ ਮਜ਼ਦੂਰ ਵੱਖ-ਵੱਖ ਰਾਜਾਂ ਵਿਚ ਫਸ ਗਏ ਸਨ। ਇਸ ਤੋਂ ਕਈ ਮਜ਼ਦੂਰ ਪੈਦਲ ਹੀ ਘਰਾਂ ਲਈ ਨਿਕਲ ਗਏ। ਹਾਲਿਂਕ ਤੀਜੇ ਪੜਾਅ ਦਾ ਲੌਕਡਾਊਨ ਐਲਾਨੇ ਜਾਣ ਤੋਂ ਬਾਅਦ ਕੇਂਦਰ ਸਰਕਾਰ ਨੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਪਹੁੰਚਾਉਣ ਲਈ ਰੇਲਗੱਡੀਆਂ ਦਾ ਸੰਚਾਲਨ ਸ਼ੁਰੂ ਕੀਤਾ ਹੈ। ਰੇਲਵੇ ਹੁਣ ਤਕ 1 ਲੱਖ ਤੋਂ ਵੀ ਜਿਆਦਾ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਤਕ ਪਹੁੰਚਾ ਚੁੱਕੀ ਹੈ।

Related posts

ਕੋਰੋਨਾ ਵਿਰੁੱਧ ਲੜਾਈ ‘ਚ ਅੱਗੇ ਆਏ SC-HC ਦੇ ਅਧਿਕਾਰੀ, ਕੀਤਾ ਇਹ ਐਲਾਨ

On Punjab

ਪਾਕਿ ’ਚ ਈਂਧਨ ਸਬਸਿਡੀ ਖ਼ਤਮ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਉੱਚਾਈ ’ਤੇ, ਲੋਕਾਂ ਦਾ ਬੁਰਾ ਹਾਲ

On Punjab

ਫਿਲੀਪੀਂਸ ਦੀ ਕ੍ਰਿਸਮਿਸ ਪਾਰਟੀ ‘ਚ ਕੋਕੋਨਟ ਵਾਈਨ ਨੇ ਲਈ 11 ਦੀ ਜਾਨ

On Punjab