49.48 F
New York, US
October 28, 2026
PreetNama
ਫਿਲਮ-ਸੰਸਾਰ/Filmy

ਲਾਕਡਾਊਨ ਦੇ ਕਾਰਨ ਤੋਂ US ਵਿੱਚ ਫਸੀ ਇਹ ਅਦਾਕਾਰਾ, ਪਿਤਾ ਨੂੰ ਨਹੀਂ ਦੇ ਪਾਈ ਅੰਤਿਮ ਵਿਦਾਈ

Sana Saeed father funeral: ਕੁਛ ਕੁਛ ਹੋਤਾ ਹੈ ਫੇਮ ਅੰਜਲੀ ਉਰਫ ਸਨਾ ਸਈਦ ਯੂਐਸ ਵਿੱਚ ਕੋਰੋਨਾ ਲਾਕਡਾਊਨ ਦੇ ਕਾਰਨ ਤੋਂ ਫਸੀ ਹੋਈ ਹੈਇਸ ਵਿੱਚ 22 ਮਾਰਚ ਨੂੰ ਜਿਸ ਦਿਨ ਭਾਰਤ ਵਿੱਚ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਸੀ, ਅਦਾਕਾਰਾ ਦੇ ਪਤਾ ਅਬਦੁੱਲ ਅਹਿਦ ਸਈਦ ਦੀ ਮੌਤ ਹੋ ਗਈ। ਸਭ ਤੋਂ ਦੁੱਖ ਦੀ ਗੱਲ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਸਨਾ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਤੱਕ ਨਹੀਂ ਦੇ ਪਾਈ।

ਮੀਡੀਆ ਨਾਲ ਗੱਲਬਾਤ ਦੌਰਾਨ ਸਨਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਡਾਈਬਿਟੀਜ ਦੇ ਮਰੀਜ ਸਨ। ਉਨ੍ਹਾਂ ਦੀ ਮੌਤ ਮਲਟੀਪਲ ਆਰਗੇਨ ਫੇਲਿਅਰ ਦੇ ਕਾਰਨ ਤੋਂ ਹੋਈ।ਸਨਾ ਨੇ ਦੱਸਿਆ ਕਿ ਉਹ ਲਾਸ ਏਂਜਿਲਸ ਵਿੱਚ ਇਕ ਈਵੈਂਟ ਵਿੱਚ ਪਰਫਾਰਮ ਕਰਨ ਗਈ ਸੀ।ਉਨ੍ਹਾਂ ਨੂੰ ਜਦੋਂ ਆਪਣੀ ਮੌਤ ਦੀ ਖਬਰ ਦਾ ਪਤਾ ਚਲਿਆ ਉਸ ਸਮੇਂ ਉੱਥੇ ਸਵੇਰੇ ਦੇ ਸੱਤ ਵਜ ਰਹੇ ਸਨ ਅਤੇ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਡਰ ਫੈਲ ਚੁੱਕਿਆ ਸੀ।ਸਨਾ ਨੇ ਕਿਹਾ ਕਿ ਮੇਰੇ ਪਿਤਾ ਡਾਈਬਿਟੀਜ ਦੇ ਮਰੀਜ ਸਨ ਜਿਸ ਕਾਰਨ ਮਲਟੀਪਲ ਆਰਗੇਨ ਫੇਲਿਅਰ ਤੋਂ ਉਨ੍ਹਾਂ ਦੀ ਮੌਤ ਹੋ ਗਈ। ਜਦੋਂ ਮੈਨੂੰ ਇਹ ਖਬਰ ਮਿਲੀ ਤਾਂ ਉਸ ਸਮੇਂ ਲਾਸ ਏਂਜੇਂਲਿਸ ਵਿੱਚ ਸਵੇਰੇ ਦੇ ਸੱਤ ਵੱਜ ਰਹੇ ਸਨ।ਮੈਂ ਘਰ ਆਉਣਾ ਚਾਹੁੰਦੀ ਸੀ , ਮੇਰੀ ਮਾਂ ਅਤੇ ਭੈਣਾਂ ਦੇ ਗਲੇ ਲੱਗ ਕੇ ਰੋਣਾ ਚਾਹੁੰਦੀ ਸੀ, ਜਿਹੜੇ ਹਾਲਾਤਾਂ ਵਿੱਚ ਮੈਂ ਆਪਣੇ ਪਿਤਾ ਨੂੰ ਖੋਇਆ ਉਹ ਸਹੀ ਨਹੀਂ ਸੀ ਪਰ ਮੇਰਾ ਦਿਲ ਜਾਣਦਾ ਹੈ ਕਿ ਜਿਹੜੇ ਦਰਦ ਤੋਂ ਮੇਰੇ ਪਿਤਾ ਗੁਜਰ ਰਹੇ ਸਨ ਉਹ ਹੁਣ ਵਧੀਆ ਥਾਂ ਤੇ ਹੋਣਗੇ।

ਸਨਾ ਨੇ ਅੱਗੇ ਕਿਹਾ ਕਿ ਮੇਰੇ ਪਰਿਵਾਰ ਨੇ ਪਾਪਾ ਦਾ ਅੰਤਿਮ ਸਸਕਾਰ ਉਸ ਦਿਨ ਕਰਨ ਦੀ ਸੋਚੀ ਅਤੇ ਸਾਡੇ ਕੋਲ ਕੇਵਲ ਤਿੰਨ ਘੰਟੇ ਸਨ।ਰਸਤੇ ਵਿੱਚ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਪਰ ਡੈੱਥ ਸਰਟੀਫਿਕੇਟਦੇਖ ਕੇ ਜਾਣ ਦਿੱਤਾ ਮੈਂ ਉਸ ਸਮੇਂ ਫਿਜਿਕਲੀ ਉੱਥੇ ਨਹੀਂ ਸੀ ਪਰ ਮੇਰੀਆਂ ਮੈਨੂੰ ਘਟਨਾ ਦੀ ਸਾਰੀ ਜਾਣਕਾਰੀ ਦਿੰਦੀਆਂ ਰਹੀਆਂ।

ਤੁਹਾਨੂੰ ਦੱਸ ਦੇਈਏ ਕਿ ਸਨਾ ਅਜੇ ਵੀ ਯੂਐਸ ਇਸ ਕੋਰੋਨਾ ਵਾਇਰਸ ਪੈਂਡੇਮਿਕ ਦੇ ਆਸਾਰ ਘੱਟ ਹੁੰਦੇ ਹੀ ਉਹ ਵਾਪਿਸ ਭਾਰਤ ਆ ਜਾਵੇਗੀ ਫਿਲਹਾਲ ਖੁਦ ਨੂੰ ਬਿਜੀ ਰੱਖਣ ਦੇ ਲਈ ਉਹ ਯੋਗ ਅਤੇ ਇੱਕ ਆਨਲਾਈਨ ਬਿਜਨੈੱਸ ਕੋਰਸ ਵਿੱਚ ਖੁਦ ਨੂੰ ਐਨਰੋਲ ਕੀਤਾ ਹੈ।

ਸਨਾ ਸਈਦ ਨੇ ਫਿਲਮ ਕੁਛ ਕਛ ਹੋਤਾ ਹੈ ਵਿੱਚ ਸ਼ਾਹਰੁਖ ਖਾਨ ਦੀ ਬੇਟੀ ਅੰਜਲੀ ਦਾ ਰੋਲ ਪਲੇਅ ਕੀਤਾ ਸੀ।ਅੰਜਲੀ ਦੇ ਕਿਰਦਾਰ ਨੇ ਉਨ੍ਹਾਂ ਨੂੰ ਘਰ-ਘਰ ਵਿੱਚ ਮਸ਼ਹੂਰ ਕਰ ਦਿੱਤਾ ਸੀ।ਉਹ ਸਟੂਡੈਂਟ ਆਫ ਦ ਯੀਅਰ ਵਿੱਚ ਵੀ ਨਜ਼ਰ ਆ ਚੁੱਕੀ ਹੈ ਇਸ ਫਿਲਮ ਵਿੱਚ ਉਨ੍ਹਾਂ ਨੇ ਹਾਈ ਕਲਾਸ ਐਰੋਗੈਂਟ ਲੜਕੀ ਦਾ ਰੋਲ ਨਿਭਾਇਆ ਸੀ।

Related posts

ਰਵੀਨਾ, ਭਾਰਤੀ ਤੇ ਫ਼ਰਾਹ ਖਿਲਾਫ਼ ਪੰਜਾਬ ‘ਚ ਕੇਸ ਦਰਜ

On Punjab

ਸ਼ਾਹਰੁਖ ਖਾਨ ਨੂੰ ਗੁਜਰਾਤ ਹਾਈਕੋਰਟ ਤੋਂ ਮਿਲੀ ਰਾਹਤ, ‘ਰਈਸ’ ਦੇ ਪ੍ਰਮੋਸ਼ਨ ਦੌਰਾਨ ਹਾਦਸੇ ‘ਚ ਵਿਅਕਤੀ ਦੀ ਹੋਈ ਮੌਤ

On Punjab

Karwa Chauth 2022: ਇਸ ਸਾਲ ਇਹ ਬਾਲੀਵੁੱਡ ਅਦਾਕਾਰਾ ਮਨਾਉਣਗੀਆਂ ਪਹਿਲਾ ਕਰਵਾ ਚੌਥ

On Punjab