PreetNama
ਸਮਾਜ/Social

ਕੰਜਕਾਂ

ਕੰਜਕਾਂ

ੳੁਦਾਸ ਨਾ ਹੋ ਧੀ ਧੀਅਾਣੀੲੇ,
ਤੈਨੂੰ ਭਾਰ ਮੰਨਣ ਵਾਲੇ ,
ਤੇਰੇ ਬਿਨਾਂ ਨਾ ਘਰ ਵਸਾੳੁਂਦੇ ਨੇ।
ਕੰਜਕਾਂ ਦੇ ਰੂਪ ਚ ਪੂਜ ਕੇ,
ਤੇਰਾ ਮਾਣ ਵਧਾੳੁਂਦੇ ਨੇ।

ਕਦੇ ਅਾਖਦੇ ਪਰਾੲੇ ਘਰ ਜਾਣਾ,
ਕਦੇ ਅਾਖਣ ਬੇਗਾਨੇ ਘਰੋਂ ਅਾੲੀ,
ਤੇਰੀ ਸ਼ਕਤੀ ਤੋਂ ਅਾਖਰ ਘਬਰੳਦੇ ਨੇ।

ਕੰਜਕਾਂ ਦੇ ਰੂਪ ਚ ਪੂਜ ਕੇ,
ਤੇਰਾ ਮਾਣ ਵਧਾੳੁਦੇ ਨੇ।

ਸਭ ਜਾਣਦੇ ਤੇਰੀ ਕੁਰਬਾਨੀ,
ਤੂੰ ਹਵਾ ਸੰਤਾਪ ਦੀ ਜੋ ਮਾਣੀ
ੳੁਸੇ ਸੰਤਾਪ ਦੀ ਹਵਾ ਵਿੱਚੋਂ ਤੇਰੇ ਅਪਣੇ,
ਠੰਢੇ ਬੁੱਲੇ ਅਾਪ ਹੰਢਾੳੁਂਦੇ ਨੇ।

ਕੰਜਕਾਂ ਦੇ ਰੂਪ ਚ ਪੂਜ ਕੇ ,
ਤੇਰਾ ਮਾਣ ਵਧਾੳੁਂਦੇ ਨੇ।

ਬਚਪਨ ਦੀਅਾਂ ,
ਚੂੰਨੀਅਾਂ ਤੇ ਪਕਵਾਨ,
ਮੈਨੂੰ ਅਜ ਵੀ ਚੇਤੇ ਅੳੁਂਦੇ ਨੇ ,

ਕੰਜਕਾਂ ਦੇ ਰੂਪ ਚ ਪੂਜ ਕੇ ,
ਤੇਰਾ ਮਾਣ ਵਧੳੁਂਦੇ ਨੇ।

 

ਜਸਪੀ੍ਤ ਕੌਰ ਮਾਂਗਟ

 

Related posts

ਵਿਦੇਸ਼ ਤੋਂ ਭਾਰਤ ਆਉਣ ਵਾਲਿਆਂ ਲਈ ਆਈਸੋਲੇਸ਼ਨ ਦੀ ਸ਼ਰਤ ਖ਼ਤਮ

On Punjab

ਸਿੱਖ ਕੌਮੀ ਮਾਰਗ ਲਈ ਇਤਿਹਾਸਕ ਗੁਰਦੁਆਰਾ ਢਾਹੁਣ ਲਈ ਤਿਆਰ

On Punjab

ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ’ਤੇ ਬਰਫ਼ਬਾਰੀ

On Punjab