PreetNama
ਖਬਰਾਂ/News

ਸੀ ਐਚ ਸੀ ਮਮਦੋਟ ਵਿਖੇ ਨੋਵਲ ਕੋਰੋਨਾ ਵਾਇਰਸ ਬਾਰੇ ਆਮ ਲੋਕਾਂ ਨੂੰ ਕੀਤਾ ਗਿਆ ਜਾਗਰੁਕ

ਸਿਹਤ ਵਿਭਾਗ ਵੱਲੋਂ ਡਾ. ਨਵਦੀਪ ਸਿੰਘ ਸਿਵਲ ਸਰਜਨ ਫਿਰੋਜ਼ਪੁਰ ਅਤੇ ਡਾ ਰਜਿੰਦਰ ਮਨਚੰਦਾ ਐਸ ਐਮ ਓ ਮਮਦੋਟ ਦੇ ਦਿਸ਼ਾ ਨਿਰਦੇਸ਼ਾਂ ਤੇ ਸੀ ਐਚ ਸੀ ਮਮਦੋਟ ਵਿੱਖੇ ਡਾ ਰੇਖਾ ਮੈਡੀਕਲ ਅਫਸਰ ਦੀ ਅਗਵਾਈ ਹੇਠ ਨੋਵਲ ਕੋਰੋਨਾ ਵਾਇਰਸ ਬਾਰੇ ਜਾਗਰੁਕ ਕੀਤਾ ਗਿਆ।ਇਸ ਮੌਕੇ ਆਮ ਲੋਕਾਂ ਨੂੰ ਸ਼ੀ੍ਰ ਅੰਕੁਸ਼ ਭੰਡਾਰੀ ਬੀ ਈ ਈ ਵਲੋ ਕੋਰੋਨਾ ਵਾਇਰਸ ਦੇ ਕਾਰਨਾਂ ਲੱਛਣਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ।ਇਸ ਮੌਕੇ ਡਾ ਰੇਖਾ ਮੈਡੀਕਲ ਅਫਸਰ, ਅੰਕੁਸ਼ ਭੰਡਾਰੀ ਬੀ ਈ ਈ, ਅਮਰਜੀਤ ਸਿੰਘ ਐਮ ਪੀ ਐਚ ਡਬਲਯੂ ਮੇਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਜਾਣਲੇਵਾ ਹੈ , ਜਿਸ ਕਰਕੇ ਇਸ ਨਾਲ ਨੱਜਿਠਣ ਲਈ ਜਿਲ੍ਹੇ ਅਧੀਨ ਹਸਪਤਾਲ ਤੇ ਡਵੀਜ਼ਨਲ ਹਸਪਤਾਲਾਂ ਵਿਖੇ ਆਈਸੋਲੇਸ਼ਨ ਵਾਰਡ ਅਤੇ ਕਾਰਨਰ ਸਥਾਪਿਤ ਕਰ ਦਿੱਤੇ ਗਏ ਹਨ।ਉਨਾਂ੍ਹ ਦੱਸਿਆ ਮਮਦੋਟ ਬਲਾਕ ਦੇ ਸਬ ਸੈਟਰਾਂ ਤੇ ਪਿੰਡਾਂ ਵਿੱਚ ਇਸ ਵਾਇਰਸ ਤੋਂ ਬਚਾਅ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਆਮ ਜਨਤਾ ਤੱਕ ਪਹੁੰਚਾਈ ਜਾ ਰਹੀ ਹੈ। ਅੰਕੁਸ਼ ਭੰਡਾਰੀ ਬੀ ਈ ਈ,ਅਮਰਜੀਤ,ਮਹਿੰਦਰਪਾਲ  ਨੇ ਦੱਸਿਆ ਕਿ ਇਹ ਵਾਇਰਸ ਜੋ ਹਵਾ ਰਾਹੀਂ ਫੈਲਦਾ ਹੈ ਅਤੇ ਛੂਤ ਦਾ ਰੋਗ ਹੈ ਜੋ ਕਿ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਹੋ ਸਕਦਾ ਹੈ । ਇਸ ਦੇ ਮੁੱਖ ਲੱਛਣ ਇਹ ਹਨ ਕਿ ਪੀੜਤ ਨੂੰ ਜੁਖਾਮ, ਖਾਂਸੀ, ਗਲ੍ਹਾ ਖਰਾਬ, ਬੁਖਾਰ ਅਤੇ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ । ਇਸ ਤੋਂ ਬਚਾਅ ਲਈ ਓਪਾਅ ਇਹ ਹਨ ਕਿ ਖਾਂਸੀ ਅਤੇ ਨਿੱਛ ਆਉਣ ਤੇ ਆਪਣੇ ਮੂੰਹ ਅਤੇ ਨੱਕ ਨੂੰ ਰੁਮਾਲ ਨਾਲ ਢੱਕ ਲਓ ਤਾਂ ਜੋ ਨਿਸ਼ਾਣੂ ਹਵਾ ਵਿੱਚ ਨਾ ਫੈਲਣ, ਆਪਣੇ ਹੱਥਾਂ ਦੀ ਸਫਾਈ ਰੱਖਣੀ ਬਹੁਤ ਜਰੂਰੀ ਹੈ , ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ, ਜੇਕਰ ਤੁਹਾਨੂੰ ਬੁਖਾਰ ਹੈ ਜਾਂ ਖੰਘ ਅਤੇ ਨਿੱਛਾ ਆਉਂਦੀਆਂ ਹਨ ਤਾਂ ਜਨਤਕ ਥਾਵਾਂ ਤੋਂ ਦੂਰ ਰਹੋ, ਵੱਧ ਤੋਂ ਵੱਧ ਪਾਣੀ ਪੀਓ।ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਬਜਾਏ ਸਾਵਧਾਨੀਆਂ ਵਰਤੋ ਅਤੇ ਫਲੂ ਵਾਲੇ ਵਿਅਕਤੀ ਦੇ ਸਪੰਰਕ ਵਿੱਚ ਨਾ ਆਓ।ਇਸ ਮੌਕੇ ਮੈਡਮ ਹਰਜੀਤ,ਨੰਦ ਲਾਲ ਫਾਰਮੇਸੀ ਅਫਸਰ,ਗੁਰਵਿੰਦਰ ਸਿੰਘ ਹੋਮਿਓਪੈਥਿਕ ਡਿਸਪੈਨਸਰ,ਕਰਨ ਲੈਬ ਟੈਕਨੀਸ਼ਨ ਸਮੇਤ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।

Related posts

ਜਦੋਂ ਸਿੱਖ ਦੀ ਦਸਤਾਰ ਨੇ ਬਚਾਈ ਮਹਿਲਾ ਦੀ ਜਾਨ

On Punjab

Stock Market: ਸ਼ੁਰੂਆਤੀ ਕਾਰੋਬਾਰ ਵਿਚ ਵਾਧੇ ਨਾਲ ਖੁੱਲ੍ਹੇ Sensex ਅਤੇ Nifty

On Punjab

ਸਵ. ਸਰਦਾਰਨੀ ਪ੍ਰਕਾਸ਼ ਕੌਰ ਜੀ ਦੀ ਦੂਜ਼ੀ ਬਰਸੀ 24 ਜਨਵਰੀ 2019 ਦਿਨ ਵੀਰਵਾਰ ਨੂੰ…

Pritpal Kaur