PreetNama
ਸਮਾਜ/Social

Delhi violence: ਨਾਲੇ ’ਚੋਂ ਮਿਲੀਆਂ 2 ਹੋਰ ਲਾਸ਼ਾਂ, ਮਰਨ ਵਾਲਿਆਂ ਦੀ ਗਿਣਤੀ 35 ਹੋਈ

Delhi violence 2 bodies: ਨਵੀਂ ਦਿੱਲੀ: ਉੱਤਰ-ਪੂਰਬੀ ਦਿੱਲੀ ਵਿੱਚ ਹਿੰਸਾ ਤੋਂ ਬਾਅਦ ਵੀਰਵਾਰ ਨੂੰ ਗਗਨਪੁਰੀ ਦੇ ਇੱਕ ਨਾਲੇ ਵਿੱਚੋਂ 2 ਲਾਸ਼ਾਂ ਮਿਲਣ ਨਾਲ ਸ਼ੱਕ ਹੋਰ ਵੀ ਜ਼ਿਆਦਾ ਡੂੰਘਾ ਹੋ ਗਿਆ ਹੈ । ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਖਜ਼ੂਰੀ ਖਾਸ ਦੇ ਨਾਲੇ ਵਿੱਚੋਂ ਇੱਕ IB ਕਰਮਚਾਰੀ ਅੰਕਿਤ ਸ਼ਰਮਾ ਦੀ ਲਾਸ਼ ਬਰਾਮਦ ਕੀਤੀ ਗਈ ਸੀ । ਦਿੱਲੀ ਵਿੱਚ ਸ਼ੁਰੂ ਹੋਈ ਇਸ ਹਿੰਸਾ ਵਿੱਚ ਹੁਣ ਤੱਕ 35 ਲੋਕਾਂ ਦੀ ਮੌਤ ਹੋ ਗਈ ਹੈ ।

ਜਿਸਦੇ ਚੱਲਦਿਆਂ ਦਿੱਲੀ ਦੇ ਦੰਗਾ ਪ੍ਰਭਾਵਿਤ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਇਸ ਤੋਂ ਇਲਾਵਾ ਬੁੱਧਵਾਰ ਰਾਤ ਵੀ ਹਿੰਸਾ ਦੀਆਂ ਕੁਝ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ । ਦੱਸ ਦੇਈਏ ਕਿ ਦਿੱਲੀ ਵਿੱਚ ਹਿੰਸਾ ਦੇ ਚੱਲਦਿਆਂ ਜਾਫਰਾਬਾਦ, ਮੌਜਪੁਰ, ਚਾਂਦਬਾਗ, ਗੋਕੁਲਪੁਰੀ ਅਤੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਸ਼ਾਂਤੀ ਰਹੀ, ਪਰ ਹਾਲੇ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਹਿੰਸਾ ਦੇ ਮੱਦੇਨਜ਼ਰ ਜ਼ਿਆਦਾਤਰ ਦੁਕਾਨਾਂ ਬੰਦ ਹਨ ਅਤੇ ਉਨ੍ਹਾਂ ਦੇ ਦਰਵਾਜ਼ੇ ’ਤੇ ਹਿੰਸਾ ਦੇ ਨਿਸ਼ਾਨ ਸਾਫ਼ ਦੇਖੇ ਜਾ ਸਕਦੇ ਹਨ । ਦਿੱਲੀ ਵਿੱਚ ਹਿੰਸਾ ਨੂੰ ਰੋਕਣ ਲਈ ਪੁਲਿਸ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਫਲੈਗ ਮਾਰਚ ਕੱਢੇ ਜਾ ਰਹੇ ਹਨ । ਉੱਥੇ ਹੀ, ਉੱਤਰ-ਪੂਰਬੀ ਦਿੱਲੀ ਜੋ ਇਸ ਸਮੇ ਹਿੰਸਾ ਦਾ ਸਾਹਮਣਾ ਕਰ ਰਹੀ ਹੈ, ਦੀ ਪ੍ਰੇਸ਼ਾਨੀ ਹੁਣ ਹੋਰ ਵੱਧਦੀ ਵਿਖਾਈ ਦੇ ਰਹੀ ਹੈ ।

ਦਰਅਸਲ, ਹਿੰਸਾ ਨਾਲ ਕਿਸੇ ਤਰ੍ਹਾਂ ਜਾਨ ਬਚਾ ਰਹੇ ਲੋਕਾਂ ਕੋਲ ਹੁਣ ਖਾਣ-ਪੀਣ ਵਾਲੇ ਸਮਾਨ ਦੀ ਕਮੀ ਹੁੰਦੀ ਜਾ ਰਹੀ ਹੈ । ਹਿੰਸਾ ਕਾਰਨ ਦਿੱਲੀ ਵਿੱਚ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਲੋੜੀਂਦੇ ਸਮਾਨ ਨੂੰ ਲੈਣ ਲਈ ਲੋਕਾਂ ਵਿੱਚ ਹੋੜ ਲੱਗ ਗਈ ਹੈ । ਜਿਸ ਕਾਰਨ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ । ਜੇਕਰ ਦਿੱਲੀ ਵਿੱਚ ਦੁੱਧ ਦੀ ਗੱਲ ਕੀਤੀ ਜਾਵੇ ਤਾਂ ਹਿੰਸਾ ਤੋਂ ਬਾਅਦ ਦੁੱਧ ਦੀਆਂ ਕੀਮਤਾਂ 200 ਰੁਪਏ ਲੀਟਰ ਤੱਕ ਪਹੁੰਚ ਗਈਆਂ ਹਨ ।

Related posts

ਅੰਮ੍ਰਿਤਸਰ ਗ੍ਰਨੇਡ ਲਾਬਿੰਗ ਘਟਨਾ ਅਮਰੀਕਾ ਅਧਾਰਿਤ ਦਹਿਸ਼ਤਗਰਦ ਹੈਪੀ ਪਾਸੀਆ ਦੇ ਦੋ ਗੁਰਗੇ ਕਾਬੂ

On Punjab

ਦਰਿਆ ‘ਚ ਵੱਡਾ ਹਾਦਸਾ, 30 ਲੋਕ ਲਾਪਤਾ

On Punjab

ਮੈਨੂੰ ਮਾਫ ਕਰੀ

Pritpal Kaur