PreetNama
ਸਮਾਜ/Social

ਚੀਨ : ਸ਼ਿਨਜਿਆਂਗ ਸੂਬੇ ‘ਚ 6.0 ਤੀਬਰਤਾ ਦਾ ਭੂਚਾਲ

China Xinjiang Earthquake ਚੀਨ ਦੇ ਸ਼ਿਨਜਿਆਂਗ ਸੂਬੇ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ| ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਮੁਤਾਬਕ ਭੂਚਾਲ ਦੀ ਤੀਬਰਤਾ 6.0 ਦੱਸੀ ਜਾ ਰਹੀ ਹੈ|ਭੂਚਾਲ ਸਥਾਨਕ ਸਮੇਂ ਅਨੁਸਾਰ ਰਾਤ 9:27 ਤੇ ਆਇਆ ਅਤੇ ਇਸ ਦਾ ਕੇਂਦਰ ਪ੍ਰਾਚੀਨ ਰੇਸ਼ਮ ਮਾਰਗ ਦੇ ਸ਼ਹਿਰ ਕਾਸ਼ਗਰ ਤੋਂ 100 ਕਿਲੋਮੀਟਰ ਉਤਰ ਪੂਰਬ ਵੱਲ ਸੀ| (USGS) ਦੇ ਮੁਤਾਬਕ ਭੂਚਾਲ ਨਾਲ ਇਲਾਕੇ ਵਿੱਚ ਮਿੱਟੀ ਤੇ ਲਕੜੀ ਨਾਲ ਬਣੀਆਂ ਇਮਾਰਤਾਂ ਨੂੰ ਨੁਕਸਾਨ ਹੋ ਸਕਦਾ ਹੈ| ਭੂਚਾਲ ਦਾ ਕੇਂਦਰ ਜਿੱਥੇ ਸੀ, ਉਥੇ ਪਹਾੜ ਤੇ ਰੇਗਿਸਤਾਨ ਹਨ ਅਤੇ ਜਨਸੰਖਿਆ ਬਹੁਤ ਘੱਟ ਹੈ|

ਦੱਸ ਦੇਈਏ ਚੀਨ ਵਿੱਚ ਨਿਯਮਤ ਭੂਚਾਲ ਆਉਂਦੇ ਰਹਿੰਦੇ ਹਨ| ਫਰਵਰੀ 2003 ਵਿੱਚ ਵੀ 6.8 ਤੀਬਰਤਾ ਦਾ ਭੂਚਾਲ ਸ਼ਿਨਜਿਆਂਗ ਸੂਬੇ ਵਿੱਚ ਆਇਆ ਸੀ, ਜਿਸ ਵਿੱਚ 268 ਲੋਕਾਂ ਦੀ ਮੌਤ ਹੋਈ ਸੀ ਅਤੇ ਕਾਫੀ ਨੁਕਸਾਨ ਵੀ ਹੋਇਆ ਸੀ| ਉਥੇ ਹੀ ਜਨਵਰੀ ਦੇ ਪਹਿਲੇ ਹਫਤੇ ਜਪਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ| ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਜਪਾਨ ਦੇ ਪੂਰਬੀ ਤੱਟ ਦੇ ਨੇੜੇ 5.6 ਤੀਬਰਤਾ ਦਾ ਭੂਚਾਲ ਆਇਆ ਸੀ|

Related posts

ਜੰਗ ਦੀ ਬਲੀ ਸਿਰਫ ਪੰਜਾਬ ——ਕੋੜਾ ਸੱਚ 

Pritpal Kaur

ਫੌਜੀ ਜਵਾਨਾਂ ਨਾਲ ਮੁਕਾਬਲੇ ਦੌਰਾਨ ਅੱਠ ਨਕਸਲੀ ਢੇਰ

On Punjab

ਪਛੱਤਰ ਕਾ ਛੋਰਾ’ ‘ਚ ਰਣਦੀਪ ਹੁੱਡਾ ਤੇ ਨੀਨਾ ਗੁਪਤਾ ਦੀ ਦਿਖੇਗੀ ਗਜਬ ਕੈਮਿਸਟ੍ਰੀ, ਰਿਲੀਜ਼ ਹੋਇਆ ਫ਼ਿਲਮ ਦਾ ਪੋਸਟਰ

On Punjab