PreetNama
ਫਿਲਮ-ਸੰਸਾਰ/Filmy

ਇਸ ਗੀਤ ਦੀ ਸ਼ੂਟਿੰਗ ਦੌਰਾਨ ਰੁਪਿੰਦਰ ਹਾਂਡਾ ਨਾਲ ਹੋਇਆ ਸੀ ਵੱਡਾ ਹਾਦਸਾ

Rupinder Handa journey : ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਪਾਲੀਵੁਡ ਦੀ ਮਸ਼ਹੂਰ ਸਿੰਗਰ ਰੁਪਿੰਦਰ ਹਾਂਡਾ ਆਪਣੇ ਫੈਨਜ਼ ਨਾਲ ਅਕਸਰ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ। ਰੁਪਿੰਦਰ ਹਾਂਡਾ ਪੰਜਾਬੀ ਇੰਡਸਟਰੀ ‘ਚ ਅਜਿਹਾ ਨਾਂਅ ਹੈ, ਜਿਨ੍ਹਾਂ ਨੇ ਆਪਣੀ ਮਿਹਨਤ ਦੀ ਬਦੌਲਤ ਗਾਇਕੀ ਦੀਆਂ ਬੁਲੰਦੀਆਂ ਨੂੰ ਛੂੰਹਿਆ ਹੈ।

ਇੱਕ ਰਿਐਲਿਟੀ ਸ਼ੋਅ ‘ਚੋਂ ਨਿਕਲੀ ਰੁਪਿੰਦਰ ਹਾਂਡਾ ਦੇ ਘਰ ‘ਚ ਉਸ ਦੇ ਵੱਡੇ ਭਰਾ ਨੂੰ ਗਾਉਣ ਦਾ ਸ਼ੌਂਕ ਸੀ। ਜਿਸ ਕਾਰਨ ਉਨ੍ਹਾਂ ਦੀ ਰੂਚੀ ਵੀ ਗਾਇਕੀ ਵੱਲ ਵਧੀ ਸੀ। ਸਕੂਲ ‘ਚ ਪ੍ਰਿੰਸੀਪਲ ਵੱਲੋਂ ਉਨ੍ਹਾਂ ਨੂੰ ਗਾਉਣ ਲਈ ਪ੍ਰੇਰਨਾ ਮਿਲੀ। ਸਕੂਲ ਪੱਧਰ ‘ਤੇ ਹੋਣ ਵਾਲੇ ਮੁਕਾਬਲਿਆਂ ‘ਚ ਅਕਸਰ ਭਾਗ ਲੈਂਦੇ ਹੁੰਦੇ ਸਨ। ਉਹਨਾਂ ਦਾ ਭਰਾ ਸਕੂਲ ‘ਚ ਹਰ ਵਾਰ ਗਾਇਕੀ ਦੇ ਮੁਕਾਬਲੇ ‘ਚ ਹਮੇਸ਼ਾ ਫਸਟ ਆਉਂਦਾ ਸੀ ਅਤੇ ਰੁਪਿੰਦਰ ਸੈਕਿੰਡ ਪਰ ਰੁਪਿੰਦਰ ਨੇ ਮਨ ‘ਚ ਧਾਰ ਲਿਆ ਸੀ ਕਿ ਉਹ ਫਸਟ ਆ ਕੇ ਵਿਖਾਉਣਗੇ।

ਚਾਰ ਸਾਲ ਬਾਅਦ ਆਖਿਰ ਰੁਪਿੰਦਰ ਆਪਣੇ ਬਚਪਨ ਦੇ ਇਸ ਸਪਨੇ ਨੂੰ ਸਾਕਾਰ ਕਰਨ ‘ਚ ਸਫਲ ਰਹੀ ਸਕੀ ਅਤੇ ਫਸਟ ਆਈ। ਸਿੰਗਰ ਰੁਪਿੰਦਰ ਹਾਂਡਾ ਦਾ ਮੰਨਣਾ ਹੈ ਕਿ ਅੱਜ ਵੀ ਫੀਮੇਲ ਸਿੰਗਰਸ ਤੇ ਮੇਲ ਸਿੰਗਰਸ ਹਾਵੀ ਹਨ ਕਿਉਂਕਿ ਜਦੋਂ ਕਿਤੇ ਸ਼ੋਅ ਬੁੱਕ ਹੋਣ ਦੀ ਗੱਲ ਆਉਂਦੀ ਹੈ ਤਾਂ ਜੇ ਮੁੰਡਾ ਕੋਈ ਗਾਇਕ ਸੱਤ ਲੱਖ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਮਿਲ ਜਾਂਦਾ ਹੈ ਪਰ ਜੇ ਫੀਮੇਲ ਗਾਇਕਾ ਮੰਗਦੀ ਹੈ ਤਾਂ ਅਜਿਹਾ ਨਹੀਂ ਹੁੰਦਾ।

2006 ‘ਚ ਰੁਪਿੰਦਰ ਹਾਂਡਾ ਦੀ ਪਹਿਲੀ ਐਲਬਮ ਆਈ ਸੀ ‘ਮੇਰੇ ਹਾਣੀਆਂ’ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਰੁਪਿੰਦਰ ਹਾਂਡਾ ਆਪਣੇ ਗੀਤਾਂ ‘ਚ ਅਕਸਰ ਤਜ਼ਰਬੇ ਕਰਦੀ ਰਹਿੰਦੀ ਹੈ। ਗੀਤ ‘ਤੇਰੇ ਦਿਲ ਵਿੱਚ ਰਹਿਣਾ’ ਨੂੰ ਸ਼ੂਟ ਕਰਦੇ ਸਮੇਂ ਰੁਪਿੰਦਰ ਡਿੱਗਦੇ–ਡਿੱਗਦੇ ਬਚੀ ਸੀ। ਪਿੰਡ ਦੇ ਗੇੜੇ ‘ਚ ਉਨ੍ਹਾਂ ਦੇ ਸੂਟਾਂ ਦੀ ਕਾਫੀ ਤਾਰੀਫ਼ ਹੋਈ ਸੀ, ਉਨ੍ਹਾਂ ਦਾ ਕਹਿਣਾ ਹੈ ਕਿ ਹਾਲਾਂਕਿ ਇਸ ਗੀਤ ‘ਚ ਉਨ੍ਹਾਂ ਨੇ ਬਹੁਤ ਹੀ ਪੁਰਾਣਾ ਸੂਟ ਪਾਇਆ ਸੀ।

ਬ੍ਰੈਂਡੇਡ ਕੱਪੜਿਆਂ ਦਾ ਰੁਪਿੰਦਰ ਹਾਂਡਾ ਨੂੰ ਜ਼ਿਆਦਾ ਸ਼ੌਂਕ ਨਹੀਂ ਹੈ ਉਨ੍ਹਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਕੱਪੜਿਆਂ ‘ਚ ਤੁਸੀਂ ਖੁਦ ਨੂੰ ਅਰਾਮਦਾਇਕ ਮਹਿਸੂਸ ਕਰਦੇ ਹੋ ਉਹੀ ਪਾਉਣੇ ਚਾਹੀਦੇ ਹਨ। ਗੱਲ ਜੇ ਉਨ੍ਹਾਂ ਦੀ ਪਸੰਦੀਦਾ ਅਦਾਕਾਰਾ ਦੀ ਕੀਤੀ ਜਾਵੇ ਤਾਂ ਨੀਰੂ ਬਾਜਵਾ ਦੀ ਐਕਟਿੰਗ ਉਨ੍ਹਾਂ ਨੂੰ ਬਹੁਤ ਪਸੰਦ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੂੰ ਬਾਲੀਵੁਡ ਚੋਂ ਕਾਜੋਲ ਬੇਹੱਦ ਪਸੰਦ ਹੈ।

Related posts

Indian Idol 12 : ਸਵਾਈ ਭੱਟ ਦੇ ਸ਼ੋਅ ਤੋਂ ਬਾਹਰ ਹੋਣ ’ਤੇ ਨਾਰਾਜ਼ ਹੋਈ ਅਮਿਤਾਭ ਬੱਚਨ ਦੀ ਦੋਹਤੀ, ਨਵਿਆ ਨਵੇਲੀ ਨੇ ਇਸ ਤਰ੍ਹਾਂ ਦਿੱਤਾ ਰੀਐਕਸ਼ਨ

On Punjab

ਜਲਦ ਹੀ ਵੈੱਬ ਸੀਰੀਜ਼ ‘ਚ ਨਜ਼ਰ ਆਵੇਗੀ ਸੋਨਾਕਸ਼ੀ ਸਿਨਹਾ

On Punjab

11,000 ‘ਚ ਬਣੇ ਗੀਤ ਦੇ ਯੂਟਿਊਬ ‘ਤੇ 1 ਬਿਲੀਅਨ ਵਿਊਜ਼

On Punjab