PreetNama
ਫਿਲਮ-ਸੰਸਾਰ/Filmy

ਅਕਸ਼ੇ ਕੁਮਾਰ ਨੇ ਲੋਹੜੀ ਮੌਕੇ ਕੀਤਾ ਡਾਂਸ, ਤਾਂ ਸੰਨੀ ਦਿਓਲ ਨੇ ਸਾਂਝੀ ਕੀਤੀ ਵੀਡੀਓ

Akshay dance on Lohri occasion: ਲੋਹੜੀ ਦੀ ਖ਼ੁਸ਼ੀ ਪੂਰੇ ਦੇਸ਼ ‘ਚ ਹੈ। ਲੋਹੜੀ ਦਾ ਤਿਉਹਾਰ ਪੂਰੇ ਦੇਸ਼ ‘ਚ ਮਨਾਇਆ ਜਾ ਰਿਹਾ ਹੈ । ਇਸ ਤਿਉਹਾਰ ਨੂੰ ਮਨਾਉਣ ‘ਚ ਬਾਲੀਵੁੱਡ ਵੀ ਪਿੱਛੇ ਨਹੀਂ ਹੈ । ਬਾਲੀਵੁੱਡ ਅਦਾਕਾਰਾਂ ਨੇ ਵੀ ਆਪੋ ਆਪਣੇ ਅੰਦਾਜ਼ ‘ਚ ਇਸ ਤਿਉਹਾਰ ‘ਤੇ ਵਧਾਈ ਦਿੱਤੀ ਹੈ ।ਬਾਲੀਵੁੱਡ ਸਲੈਬੇਸ ਤੇ ਫਿਲਮਮੇਕਰਜ਼ ਵੀ ਆਪਣੇ ਫੈਨਜ਼ ਤੇ ਦੇਸ਼ ਦੇ ਲੋਕਾਂ ਨੂੰ ਆਪਣਾ ਸੰਦੇਸ਼ ਦੇ ਰਹੇ ਹਨ। ਅਦਾਕਾਰ ਅਕਸ਼ੇ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਕੇ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਨੇ ਲਿਖਿਆ ਕਿ ‘ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਲੱਖ-ਲੱਖ ਵਧਾਈਆਂ।

ਇਹ ਤਿਉਹਾਰ ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਖ਼ੁਸ਼ੀਆਂ ਲੈ ਕੇ ਆਵੇ।’ ਉੱਥੇ ਧਰਮਾ ਪ੍ਰੋਡਕਸ਼ਨ ਨੇ ਅਕਸ਼ੈ ਕੁਮਾਰ ਰਾਹੀਂ ਲੋਕਾਂ ਨੂੰ ਵਧਾਈਆਂ ਦਿੱਤੀਆਂ। ਧਰਮਾ ਨੇ ਇਕ ਵੀਡੀਓ ਸ਼ੇਅਰ ਕੀਤਾ, ਜਿਸ ‘ਚ ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਲੋਹੜੀ ਮਨਾਉਂਦੇ ਨਜ਼ਰ ਆ ਰਹੇ ਹਨ।ਉੱਧਰ ਅਦਾਕਾਰ ਅਤੇ ਐੱਮ ਪੀ ਸੰਨੀ ਦਿਓਲ ਨੇ ਵੀ ਆਪਣੇ ਹੀ ਅੰਦਾਜ਼ ‘ਚ ਪੰਜਾਬੀਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਹਨ ।ਸੰਨੀ ਦਿਓਲ ਨੇ ਵੱਖਰੇ ਹੀ ਸਟਾਈਲ ‘ਚ ਫੈਨਜ਼ ਨੂੰ ਲੋਹੜੀ ਵਿਸ਼ ਕੀਤੀ।

ਉਨ੍ਹਾਂ ਨੇ ਲੋਹੜੀ ਦੇ ਇਸ ਪਾਵਨ ਮੌਕੇ ‘ਤੇ ‘ਤੁਹਾਨੂੰ ਸਾਰਿਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ’ ਕੈਪਸ਼ਨ ਨਾਲ ਆਪਣਾ ਇਕ ਵੀਡੀਓ ਸ਼ੇਅਰ ਕੀਤਾ। ਉਸ ‘ਚ ਸੰਨੀ ਨੇ ਖ਼ੁਦ ਪੰਜਾਬੀ ‘ਚ ਫੈਨਜ਼ ਨੂੰ ਲੋਹੜੀ ਦੀ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ‘ਚ ਉਹ ਕੁਝ ਨਵੇਂ ਪ੍ਰੋਜੈਕਟਸ ਲੈ ਕੇ ਆ ਰਹੇ ਹਨ, ਜਿਸ ਲਈ ਲੋਕਾਂ ਦਾ ਸਮਰਥਨ ਤੇ ਪਿਆਰ ਚਾਹੀਦਾ।ਇਸ ਤੋਂ ਇਲਾਵਾ ਅਸ਼ੋਕ ਪੰਡਿਤ, ਮਧੂਰ ਭੰਡਾਰਕਰ ਤੇ ਯਸ਼ ਰਾਜ ਫਿਲਮ ਨੇ ਵੀ ਲੋਕਾਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ।

ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰੇ ਉੱਤਰਨਗੇ।ਉਨ੍ਹਾਂ ਕਿਹਾ ਕਿ ਜਿਹੜਾ ਭਰੋਸਾ ਤੁਸੀਂ ਮੈਨੂੰ ਦਿੱਤਾ ਹੈ,ਉਹ ਭਰੋਸੇ ਦੀ ਤਾਕਤ ਹੀ ਉਨ੍ਹਾਂ ਨੂੰ ਕੁਝ ਕਰਨ ਦੀ ਪ੍ਰੇਰਣਾ ਦਿੰਦੀ ਹੈ ਅਤੇ ਉਹ ਅੱਗੇ ਵੀ ਇਸ ਤਰ੍ਹਾਂ ਕੰਮ ਕਰਦੇ ਰਹਿਣਗੇ ।ਹਾਲ ਹੀ ਵਿੱਚ ਅਕਸ਼ੇ ਅਤੇ ਕਰੀਨਾ ਦੀ ਫਿਲਮ ਗੁਡ ਨਿਊਜ਼ ਰਿਲੀਜ ਹੋਈ ਹੈ।ਗੁੱਡ ਨਿਊਜ਼ ਦੋ ਕਪਲਸ (ਬੱਤਰਾ v/S ਬੱਤਰਾ )ਦੀ ਕਹਾਣੀ ਹੈ।

Related posts

ਲੱਖਾਂ ਦੀ Accesories ਪਾ ਕੇ ਏਅਰਪੋਰਟ ਤੇ ਸਪੌਟ ਹੋਈ ਜਾਨਵੀ, ਵੇਖੋ ਤਸਵੀਰਾਂ

On Punjab

‘ਬਿੱਗ ਬੌਸ 14’ ਦੀ ਕੰਟੈਸਟੈਂਟ ਬਣੇਗੀ ਸਿੱਧਾਰਥ ਸ਼ੁਕਲਾ ਦੀ Best friend !

On Punjab

ਨਹੀਂ ਰਹੇ ਪ੍ਰਸਿੱਧ ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ, ਲੇਖਕ ਵਰਗ ‘ਚ ਸੋਗ ਦੀ ਲਹਿਰ

On Punjab