28.9 F
New York, US
December 17, 2025
PreetNama
ਸਮਾਜ/Social

ਜੰਮੂ-ਕਸ਼ਮੀਰ ‘ਚ ਸਾਲ 2020 ਦੀਆਂ ਛੁੱਟੀਆਂ ਦਾ ਕਲੈਂਡਰ ਜਾਰੀ

Jammu & kashmir 2020 holidays: ਜੰਮੂ: ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਸਾਲ 2020 ਦੀਆਂ ਛੁੱਟੀਆਂ ਦਾ ਕੈਲੇਂਡਰ ਜਾਰੀ ਕਰ ਦਿੱਤਾ ਗਿਆ । ਇਸ ਕੈਲੇਂਡਰ ਵਿੱਚ ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਸਾਬਕਾ ਮੁੱਖ ਮੰਤਰੀ ਸ਼ੇਖ ਅਬਦੁੱਲਾ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਵਸ ਨੂੰ ਜਨਤਕ ਛੁੱਟੀਆਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਹੈ । ਉਥੇ ਹੀ ਪ੍ਰਸ਼ਾਸਨ ਵੱਲੋਂ 26 ਅਕਤੂਬਰ ਨੂੰ ਏਕੀਕਰਣ ਦਿਵਸ ਵਜੋਂ ਸ਼ਾਮਿਲ ਕੀਤਾ ਗਿਆ ਹੈ ।

ਦਰਅਸਲ, ਇਹ ਕੈਲੇਂਡਰ ਜਰਨਲ ਪ੍ਰਸ਼ਾਸਨ ਵਿਭਾਗ ਦੇ ਡਿਪਟੀ ਸੈਕਟਰੀ ਜੀਐਲ ਸ਼ਰਮਾ ਵੱਲੋਂ ਸ਼ੁੱਕਰਵਾਰ ਦੇਰ ਰਾਤ ਜਾਰੀ ਕੇਤਾ ਗਿਆ. ਜਿਸ ਵਿੱਚ ਸਾਲ 2020 ਵਿੱਚ ਪਿਛਲੇ ਸਾਲ ਦੇ ਕੈਲੰਡਰ ਨਾਲੋਂ 28 ਦੇ ਮੁਕਾਬਲੇ 27 ਜਨਤਕ ਛੁੱਟੀਆਂ ਰੱਖੀਆਂ ਗਈਆਂ ਹਨ ।

ਇਨ੍ਹਾਂ ਤੋਂ ਇਲਾਵਾ ਕਸ਼ਮੀਰ ਖੇਤਰ ਲਈ ਚਾਰ ਪ੍ਰਾਂਤਕ ਛੁੱਟੀਆਂ, ਜੰਮੂ ਲਈ ਤਿੰਨ, ਅੱਠ ਸਥਾਨਕ ਛੁੱਟੀਆਂ ਅਤੇ 2020 ਵਿੱਚ ਚਾਰ ਪ੍ਰਤਿਬੰਧਿਤ ਛੁੱਟੀਆਂ ਸਮੇਤ 46 ਛੁੱਟੀਆਂ ਹਨ, ਜਦਕਿ ਸਾਲ 2019 ਦੇ ਕੈਲੇਂਡਰ ਵਿੱਚ ਸਾਲ ਦੀਆਂ 47 ਛੁੱਟੀਆਂ ਸੀ ।

ਜ਼ਿਕਰਯੋਗ ਹੈ ਕਿ ਸਾਲ 2020 ਦੇ ਨਵੇਂ ਕੈਲੇਂਡਰ ਵਿੱਚ 26 ਅਕਤੂਬਰ ਨੂੰ ਏਕੀਕਰਣ ਦਿਵਸ ਵਜੋਂ 72 ਸਾਲ ਬਾਅਦ ਛੁੱਟੀ ਕੈਲੇਂਡਰ ਵਿੱਚ ਜਗ੍ਹਾ ਦਿੱਤੀ ਗਈ ਹੈ । ਇਸ ਦੇ ਨਾਲ ਹੀ ਹੁਣ ਵਿਰੋਧੀ ਧਿਰਾਂ ਮਹਾਰਾਜਾ ਹਰੀ ਸਿੰਘ ਦੇ ਜਨਮ ਦਿਨ ‘ਤੇ ਛੁੱਟੀ ਦਾ ਐਲਾਨ ਨਾ ਕਰਨ ‘ਤੇ ਭਾਜਪਾ ਖਿਲਾਫ ਨਿਸ਼ਾਨਾ ਸਾਧ ਰਹੀਆਂ ਹਨ । ਦੱਸ ਦੇਈਏ ਕਿ ਨਵੇਂ ਸਾਲ ਦੇ ਕੈਲੇਂਡਰ ਵਿੱਚ ਸ਼ਹੀਦ ਦਿਵਸ ਦੀ ਛੁੱਟੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ ।

Related posts

ਪੰਜਾਬ ਮਹਿਲਾ ਕਮਿਸ਼ਨ ਨੇ Karan Aujla ਅਤੇ Honey Singh ਦੇ ਗਾਣਿਆਂ ਦਾ ਖ਼ੁਦ ਨੋਟਿਸ ਲਿਆ

On Punjab

ਭਾਜਪਾ ਵੱਲੋਂ ਸਾਬਕਾ ਮੰਤਰੀ, ਐੱਮਐੱਲਸੀ ਤੇ ਮੇਅਰ ਪਾਰਟੀ ਵਿਰੋਧੀ ਕਾਰਵਾਈਆਂ ਲਈ ਮੁਅੱਤਲ

On Punjab

ਅੱਜ ਵੀ ਜ਼ਿੰਦਾ ਹੈ, 72 ਘੰਟਿਆਂ ‘ਚ 300 ਚੀਨੀ ਫੌਜੀਆਂ ਨੂੰ ਢੇਰ ਕਰਨ ਵਾਲਾ ਇਹ ਭਾਰਤੀ ‘ਰਾਈਫਲਮੈਨ’

On Punjab