PreetNama
ਖੇਡ-ਜਗਤ/Sports News

BCCI ਨੇ ਪਾਕਿਸਤਾਨੀ ਖਿਡਾਰੀਆਂ ਨੂੰ ਦਿੱਤਾ ਵੱਡਾ ਝਟਕਾ

Asia XI in Bangladesh T20: BCCI ਦੇ ਇੱਕ ਵੱਡੇ ਫੈਸਲੇ ਤੋਂ ਪਾਕਿਸਤਾਨ ਖਿਡਾਰੀਆਂ ਨੂੰ ਵੱਡਾ ਝਟਕਾ ਲੱਗਿਆ ਹੈ । ਦਰਅਸਲ, ਇਸ ਮਾਮਲੇ ਵਿੱਚ BCCI ਨੇ ਇਹ ਸਾਫ ਕਰ ਦਿੱਤਾ ਹੈ ਕਿ ਬੰਗਲਾਦੇਸ਼ ਵਿੱਚ ਵਰਲਡ ਇਲੈਵਨ ਖਿਲਾਫ਼ ਖੇਡੇ ਜਾਣ ਵਾਲੇ ਮੁਕਾਬਲੇ ਵਿੱਚ ਪਾਕਿਸਤਾਨੀ ਕ੍ਰਿਕਟਰ ਏਸ਼ੀਆ ਦਾ ਹਿੱਸਾ ਨਹੀਂ ਹੋਵੇਗਾ । ਏਸ਼ੀਆਈ ਪਲੇਇੰਗ ਇਲੈਵਨ ਵਿੱਚ ਭਾਰਤ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਖਿਡਾਰੀ ਹੀ ਹੋਣਗੇ ।

ਦਰਅਸਲ, ਬੰਗਲਾਦੇਸ਼ ਕ੍ਰਿਕਟ ਬੋਰਡ ਬੰਗਲਾਦੇਸ਼ ਦੇ ਸੰਸਥਾਪਕ ਅਤੇ ਬੰਗਬੰਧੂ ਦੇ ਨਾਂ ਨਾਲ ਮਸ਼ਹੂਰ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਮਨਾਉਣ ਜਾ ਰਿਹਾ ਹੈ ਅਤੇ ਇਸ ਮੌਕੇ ਉਹ ਮਾਰਚ ਵਿੱਚ ਏਸ਼ੀਆ ਇਲੈਵਨ ਅਤੇ ਵਰਲਡ ਇਲੈਵਨ ਵਿਚਾਲੇ ਦੋ ਟੀ-20 ਮੈਚਾਂ ਦੀ ਸੀਰੀਜ਼ ਦਾ ਆਯੋਜਨ ਕਰੇਗਾ ।

BCCI ਦੇ ਸੰਯੁਕਤ ਸਚਿਵ ਜਯੇਸ਼ ਜਾਰਜ ਨੇ IANS ਨਾਲ ਗੱਲ ਕਰਦਿਆਂ ਕਿਹਾ ਕਿ ਅਜਿਹੀ ਸਥਿਤੀ ਜਿਥੇ ਏਸ਼ੀਆ ਪਲੇਇੰਗ 11 ਵਿੱਚ ਭਾਰਤ ਤੇ ਪਾਕਿਸਤਾਨ ਦੇ ਖਿਡਾਰੀ ਖੇਡਦੇ ਹਨ, ਵਿੱਚ ਇਸ ਵਾਰ ਪਾਕਿਸਤਾਨੀ ਖਿਡਾਰੀਆਂ ਨੂੰ ਸੱਦਾ ਨਹੀਂ ਦਿੱਤਾ ਜਾਵੇਗਾ । ਜਿਸ ਕਾਰਨ ਦੋਨਾਂ ਦੇਸ਼ਾਂ ਦੇ ਖਿਡਾਰੀਆਂ ਨੂੰ ਨਾਲ ਖੇਡਣ ਜਾਂ ਇੱਕ ਦੂਜੇ ਨੂੰ ਚੁਣਨ ਦਾ ਕੋਈ ਸਵਾਲ ਹੀ ਨਹੀਂ ਹੈ ।

ਦਰਅਸਲ, ICC ਵਲੋਂ ਇਨ੍ਹਾਂ ਮੈਚਾਂ ਨੂੰ ਆਧਿਕਾਰਤ ਦਰਜਾ ਦੇਣ ਦੀ ਗੁਜਾਰਿਸ਼ ਕੀਤੀ ਗਈ ਹੈ । ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤਿਆਂ ਨੂੰ ਵੇਖਦੇ ਹੋਏ ਇਹ ਸਾਫ਼ ਹੈ ਕਿ ਮੈਚ ਵਿੱਚ ਦੋਵਾਂ ਦੇਸ਼ਾਂ ਵਿਚੋਂ ਕਿਸੇ ਇਕ ਟੀਮ ਦੇ ਹੀ ਖਿਡਾਰੀ ਭਾਗ ਲੈਣਗੇ । ਭਾਰਤ ਅਤੇ ਪਾਕਿਸਤਾਨ ਵਿੱਚ ਸਬੰਧ ਚੰਗੇ ਨਹੀਂ ਹਨ ਅਤੇ ਇਸ ਲਈ ਭਾਰਤ ਸ਼ਾਇਦ ਹੀ ਪਾਕਿਸਤਾਨੀ ਖਿਡਾਰੀਆਂ ਦੇ ਨਾਲ ਖੇਡਣਾ ਦੀ ਇੱਛਾ ਰੱਖੇ ।

ਦੱਸ ਦੇਈਏ ਕਿ BCCI ਦੇ ਇਸ ਫੈਸਲੇ ਤੋਂ ਬਾਅਦ ਪੀਸੀਬੀ ਦੇ ਪ੍ਰਮੁੱਖ ਇਹਸਾਨ ਮਨੀ ਨੇ ਕਿਹਾ ਕਿ ਭਾਰਤ ਵਿੱਚ ਸੁਰੱਖਿਆ ਦੀ ਸਥਿਤੀ ਪਾਕਿਸਤਾਨ ਤੋਂ ਵੀ ਜ਼ਿਆਦਾ ਖਰਾਬ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ BCCI ਪ੍ਰਧਾਨ ਸੌਰਵ ਗਾਂਗੁਲੀ ਨੂੰ ਵੀ ਬਕਵਾਸ ਦੱਸਿਆ ।

Related posts

Women’s Hockey World Cup : ਭਾਰਤੀ ਮਹਿਲਾ ਹਾਕੀ ਟੀਮ ਨੇ ਚੀਨ ਨਾਲ ਵੀ ਖੇਡਿਆ ਡਰਾਅ

On Punjab

Asian Games Postponed: ਕੋਰੋਨਾ ਕਾਰਨ ਏਸ਼ਿਆਈ ਖੇਡਾਂ ਅਣਮਿੱਥੇ ਸਮੇਂ ਲਈ ਮੁਲਤਵੀ

On Punjab

ਇਗੋਰ ਸਟੀਮੈਕ ਦੇ ਭਵਿੱਖ ਦਾ ਫ਼ੈਸਲਾ ਕਰਨਗੇ ਫੀਫਾ ਕੁਆਲੀਫਾਇਰ

On Punjab