PreetNama
ਸਮਾਜ/Social

ਦੁਬਈ ‘ਚ ਸੜਕ ਹਾਦਸੇ ਦੌਰਾਨ 2 ਭਾਰਤੀ ਵਿਦਿਆਰਥੀਆਂ ਦੀ ਮੌਤ

Dubai road accident: ਦੁਬਈ: ਦੁਬਈ ਵਿੱਚ ਕ੍ਰਿਸਮਸ ਦੇ ਦਿਨ ਯਾਨੀ ਕਿ ਬੁੱਧਵਾਰ ਨੂੰ ਤੜਕਸਾਰ ਇੱਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ । ਇਸ ਹਾਦਸੇ ਵਿੱਚ 2 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ।

ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਰੋਹਿਤ ਕ੍ਰਿਸ਼ਨਕੁਮਾਰ (19) ਅਤੇ ਸ਼ਰਤ ਕੁਮਾਰ (21) ਜੋ ਕੇਰਲਾ ਦੇ ਰਹਿਣ ਵਾਲੇ ਸਨ, ਕ੍ਰਿਸਮਸ ਪਾਰਟੀ ਤੋਂ ਵਾਪਿਸ ਆ ਰਹੇ ਸਨ ਕਿ ਰਸਤੇ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ । ਇਸ ਹਾਦਸੇ ਵਿੱਚ ਮੌਕੇ ‘ਤੇ ਹੀ ਦੋਹਾਂ ਦੀ ਮੌਤ ਹੋ ਗਈ ।

ਦੱਸ ਦੇਈਏ ਕਿ ਕ੍ਰਿਸ਼ਨਕੁਮਾਰ ਬ੍ਰਿਟੇਨ ਵਿੱਚ ਪੜ੍ਹਾਈ ਕਰ ਰਿਹਾ ਸੀ, ਜਦਕਿ ਸ਼ਰਤ ਅਮਰੀਕਾ ਦੀ ਇਕ ਯੂਨੀਵਰਿਸਟੀ ਵਿੱਚ ਪੜ੍ਹਦਾ ਸੀ । ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਦੁਬਈ ਆਏ ਹੋਏ ਸਨ ।

Related posts

ਪੰਜਾਬ ਵਿੱਚ ਲਾਗੂ ਸਿਹਤ ਬੀਮਾ ਸਕੀਮਾਂ ਬਾਰੇ

On Punjab

ਪ੍ਰਾਣ ਪ੍ਰਤਿਸ਼ਠਾ ਵਰ੍ਹੇਗੰਢ: ਰਾਜਨਾਥ ਸਿੰਘ ਨੇ ਰਾਮ ਮੰਦਰ ਕੰਪਲੈਕਸ ਵਿੱਚ ਝੰਡਾ ਲਹਿਰਾਇਆ

On Punjab

ਮਹਾਬੋਧੀ ਮੰਦਰ ਮੁੱਦੇ ‘ਤੇ ਬੋਧੀਆਂ ਦੀ ਹਮਾਇਤ ਦੇ ਐਲਾਨ ਪਿੱਛੋਂ ਨਿਤੀਸ਼ ਨੂੰ ਮਿਲੇ ਅਠਾਵਲੇ

On Punjab