36.12 F
New York, US
January 22, 2026
PreetNama
ਖਬਰਾਂ/News

ਕਿਸੇ ਵਿਅਕਤੀ ਦੀ ਵੈਰੀਫਿਕੇਸ਼ਨ ਕਰਵਾਉਣ ਲਈ ਪੁਲਿਸ ਥਾਣੇ ਗਏ ਪੱਤਰਕਾਰ ਪਰਮਜੀਤ ਢਾਬਾਂ ‘ਤੇ ਮੁਨਸ਼ੀ ਵਲੋਂ ਹਮਲਾ

ਜਲਾਲਾਬਾਦ ਦੇ ਥਾਣਾ ਸਿਟੀ ਵਿੱਚ ਕਿਸੇ ਵਿਅਕਤੀ ਨਾਲ ਵੈਰੀਫਿਕੇਸ਼ਨ ਕਰਵਾਉਣ ਲਈ ਗਏ ਪੱਤਰਕਾਰ ਪਰਮਜੀਤ ਸਿੰਘ ਢਾਬਾਂ ਉੱਤੇ ਥਾਣਾ ਸਿਟੀ ਦੇ ਮੁਨਸ਼ੀ ਵੱਲੋਂ ਹਮਲਾ ਕਰ ਦੇਣ ਅਤੇ ਉਸ ਨੂੰ ਜ਼ਖ਼ਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਪੱਤਰਕਾਰ ਪਰਮਜੀਤ ਸਿੰਘ ਢਾਬਾਂ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਅੱਜ ਬਾਅਦ ਦੁਪਹਿਰ ਉਹ ਆਪਣੇ ਇੱਕ ਜਾਣਕਾਰ ਲਖਵਿੰਦਰ ਸਿੰਘ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਲਈ ਥਾਣਾ ਸਿਟੀ ਜਲਾਲਾਬਾਦ ਵਿਖੇ ਪਹੁੰਚੇ ਸਨ ਜਿੱਥੇ ਉਨ੍ਹਾਂ ਮੁਨਸ਼ੀ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦੀ ਵੈਰੀਫਿਕੇਸ਼ਨ ਕਰਨ ਪ੍ਰੰਤੂ ਮੁਨਸ਼ੀ ਨੇ ਬੜੀ ਹੀ ਭੱਦੀ ਸ਼ਬਦਾਵਲੀ ਵਿੱਚ ਲਖਵਿੰਦਰ ਸਿੰਘ ਦੀ ਵੈਰੀਫਿਕੇਸ਼ਨ ਕਰਨ ਤੋਂ ਨਾ ਕਰ ਦਿੱਤੀ, ਜਿਸ ਕਾਰਨ ਪਰਮਜੀਤ ਢਾਬਾਂ ਨੇ ਮੁਨਸ਼ੀ ਨੂੰ ਕਿਹਾ ਕਿ ਤੁਸੀਂ ਵੈਰੀਫਿਕੇਸ਼ਨ ਨਹੀਂ ਕਰਨੀ ਤਾਂ ਨਾ ਸਹੀ ਪਰ ਬੋਲੋ ਤਾਂ ਜ਼ਰਾ ਢੰਗ ਨਾਲ । ਇਹ ਗੱਲ ਸੁਣ ਕੇ ਮੁਨਸ਼ੀ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਲਗਾਤਾਰ ਪਰਮਜੀਤ ਢਾਬਾਂ ਨੂੰ ਗੰਦੀਆਂ ਗਾਲਾਂ ਕੱਢਨੀਆਂ ਅਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਥਾਣੇ ਵਿੱਚ ਮੌਜੂਦ ਹੋਰ ਮੁਲਾਜ਼ਮਾਂ ਨੇ ਮੁਨਸ਼ੀ ਨੂੰ ਸਮਝਾਇਆ ਕਿ ਇਹ ਗੱਲ ਤੇਰੇ ਵਾਸਤੇ ਠੀਕ ਨਹੀਂ ਪ੍ਰੰਤੂ ਫਿਰ ਵੀ ਉਹ ਲਗਾਤਾਰ ਗਾਲ੍ਹਾਂ ਕਢਦਾ ਰਿਹਾ ਅਤੇ ਉਸ ਨਾਲ ਮਾਰਕੁੱਟ ਕਰਦਾ ਰਿਹਾ ।

ਉਧਰ ਥਾਣੇ ਵਿੱਚ ਹੋਏ ਪੱਤਰਕਾਰ ਉੱਤੇ ਹਮਲੇ ਦੀ ਸਮੂਹ ਜ਼ਿਲਾ ਫਾਜ਼ਿਲਕਾ ਫਿਰੋਜ਼ਪੁਰ ਦੇ ਪੱਤਰਕਾਰਾਂ ਨੇ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਜੇਕਰ ਥਾਣਿਆਂ ਵਿੱਚ ਪੱਤਰਕਾਰ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਨਾਲ ਪੁਲੀਸ ਕੀ ਕਰਦੀ ਹੋਵੇਗੀ ? ਵੱਖ ਵੱਖ ਪੱਤਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹ ਇਸ ਮੁਨਸ਼ੀ ਨੂੰ ਤੁਰੰਤ ਸਸਪੈਂਡ ਕਰਨ ਅਤੇ ਇਸ ਦੇ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ ਤਾਂ ਜੋ ਪਹਿਲਾਂ ਹੀ ਪੁਲਿਸ ਦੇ ਡਰ ਤੋਂ ਥਾਣਿਆਂ ਤੋਂ ਦੂਰ ਰਹਿੰਦੇ ਲੋਕ ਅਜਿਹੀ ਘਟਨਾ ਨਾਲ ਹੋਰ ਨਾ ਡਰ ਜਾਣ ।

Related posts

ਚੋਣ ਜ਼ਾਬਤੇ ਦੀ ਉਲੰਘਣਾ ਦੇ 1,090 ਤੋਂ ਵੱਧ ਮਾਮਲੇ ਦਰਜ

On Punjab

16 ਸਾਲਾ ਧੀ ਦੇ ਪੇਟ ‘ਚ ਅਚਾਨਕ ਉੱਠਿਆ ਤੇਜ਼ ਦਰਦ, ਡਾਕਟਰ ਨੇ ਕੀਤੀ ਅਲਟਰਾਸਾਊਂਡ; ਰਿਪੋਰਟ ਦੇਖ ਘਰ ਵਾਲਿਆਂ ਦੇ ਉੱਡੇ ਹੋਸ਼ ਮੈਡੀਕਲ ਥਾਣਾ ਖੇਤਰ ਦੀ ਇਕ ਕਲੋਨੀ ‘ਚ ਰਹਿਣ ਵਾਲੀ 13 ਸਾਲਾ ਲੜਕੀ ਨਾਲ ਡੇਢ ਸਾਲ ਤੋਂ 16 ਸਾਲਾ ਲੜਕਾ ਸਰੀਰਕ ਸਬੰਧ ਬਣਾ ਰਿਹਾ ਸੀ। ਵੀਰਵਾਰ ਨੂੰ ਲੜਕੀ ਦੇ ਪੇਟ ‘ਚ ਦਰਦ ਹੋਇਆ। ਰਿਸ਼ਤੇਦਾਰ ਨੇ ਮਹਿਲਾ ਡਾਕਟਰ ਨਾਲ ਸਲਾਹ ਕੀਤੀ। ਜਦੋਂ ਡਾਕਟਰ ਨੇ ਅਲਟਰਾਸਾਊਂਡ ਕਰਵਾਇਆ ਤਾਂ ਪਤਾ ਲੱਗਾ ਕਿ ਬੱਚੀ ਦੋ ਮਹੀਨੇ ਦੀ ਗਰਭਵਤੀ ਸੀ।

On Punjab

ਕਟਿਸ ਦੌਰਾਨ 270 ਕਿਲੋ ਦੀ ਰਾਡ ਗਰਦਨ ‘ਤੇ ਡਿੱਗਣ ਕਾਰਨ ਮਹਿਲਾ ਪਾਵਰ-ਲਿਫਟਰ ਦੀ ਮੌਤ

On Punjab