72.52 F
New York, US
August 5, 2025
PreetNama
ਫਿਲਮ-ਸੰਸਾਰ/Filmy

ਪਿਤਾ ਬਣੇ ‘ਯੇ ਹੈਂ ਮੁਹੱਬਤੇਂ’ ਦੇ ਰਮਨ ਭੱਲਾ,ਘਰ ਵਿੱਚ ਗੂੰਜੀਆਂ ਕਿਲਕਾਰੀਆਂ

karan patel welcomes first child: ਟੀਵੀ ਅਦਾਕਾਰ ਕਰਨ ਸਟਾਰ ਪਲਸ ਦੇ ਸ਼ੋਅ “ਯੇ ਹੈਂ ਮੁਹੱਬਤੇਂ” ਵਿੱਚ ਰਮਨ ਭੱਲਾ ਦੇ ਕਿਰਦਾਰ ਲਈ ਕਾਫ਼ੀ ਪ੍ਰਸਿੱਧ ਹਨ । ਏਕਤਾ ਕਪੂਰ ਦੇ ਇਸ ਸ਼ੋਅ ਵਿੱਚ ਕਰਨ ‘ਤੇ ਦਿਵਯੰਕਾ ਦੀ ਜੋੜੀ ਨੂੰ ਦਰਸ਼ਕ ਕਾਫ਼ੀ ਪਸੰਦ ਕਰਦੇ ਹਨ। ਅਸਲ ਜ਼ਿੰਦਗੀ ਵਿੱਚ ਦਿਵਯੰਕਾ ਦੇ ਪਤੀ ਦੇ ਰੂਪ ਵਿੱਚ ਨਜ਼ਰ ਆਉਣ ਵਾਲੇ ਕਰਨ ਰੀਅਲ ਲਾਇਫ ਵਿੱਚ ਅਦਾਕਾਰਾ ਅੰਕਿਤਾ ਭਾਗ੍ਰਵ ਦੇ ਪਤੀ ਹਨ। ਟੀ.ਵੀ.ਸੀਰੀਅਲ “ਯੇ ਹੈਂ ਮੁਹੱਬਤੇਂਂ” ‘ਚ ਇਸ਼ੀਤਾ ਯਾਨੀ ਕਿ ਦਿਵਯੰਕਾ ਦੇ ਪਤੀ ਦਾ ਰੋਲ ਨਿਭਾਉਣ ਵਾਲੇ ਰਮਨ (ਕਰਨ ਪਟੇਲ) ਜਿੱਥੇ ਕਿ ਸੀਰੀਅਲ ਵਿੱਚ ਤਿੰਨ ਬੱਚਿਆਂ ਦੇ ਪਿਤਾ ਬਣ ਚੁੱਕੇ ਹਨ।

ਸੀਰੀਅਲ ‘ਯੇ ਹੈ ਮੁਹੱਬਤੇਂ’ ਦੇ ਰਮਨ ਭੱਲਾ ਯਾਨੀ ਕਰਨ ਪਟੇਲ ਪਾਪਾ ਬਣ ਗਏ ਹਨ। ਹਾਲ ਹੀ ਵਿਚ ਉਨ੍ਹਾਂ ਦੀ ਪਤਨੀ ਅੰਕਿਤਾ ਭਾਰਗਵ ਨੇ ਧੀ ਨੂੰ ਜਨਮ ਦਿੱਤਾ ਹੈ। ਅੰਕਿਤਾ ਅਤੇ ਕਰਨ ਦਾ ਇਹ ਪਹਿਲਾ ਬੱਚਾ ਹੈ। ਰਿਪੋਰਟ ਮੁਤਾਬਕ ਕਰਨ ਪਟੇਲ ਨੇ ਕਿਹਾ,‘‘ਇਕੱਠੇ ਇਨ੍ਹੇ ਸਾਰੇ ਇਮੋਸ਼ਨਸ ਨਾਲ ਮੈਂ ਡਰਿਆ ਹੋਇਆ ਹਾਂ। ਅੰਕਿਤਾ ਠੀਕ ਹੈ ਅਤੇ ਸਾਡਾ ਪਰਿਵਾਰ ਹਰ ਇਕ ਨੂੰ ਧੰਨਵਾਦ ਦੇਣਾ ਚਾਹੁੰਦਾ ਹੈ ਅਤੇ ਜੋ ਸਾਨੂੰ ਪਿਆਰ ਕਰਦਾ ਹੈ।ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹਨਾਂ ਦੀ ਵਿਆਹ ਦੇ ਪਿੱਛੇ ਦੀ ਵਜ੍ਹਾ ਕੀ ਹੈ। ਕਰਨ ਤੇ ਅੰਕਿਤਾ ਟੀਵੀ ਦੇ ਮਸ਼ਹੂਰ ਜੋੜਿਆਂ ਵਿਚੋਂ ਇੱਕ ਹੈ। ਦੱਸ ਦੇਈਏ ਕਿ ਦੋਹਾਂ ਦੀ ਮੁਲਾਕਾਤ ਐਲੀ ਗੋਨੀ ਨੇ ਕਰਵਾਈ ਸੀ। ਐਲੀ ਨੂੰ ਲੱਗਦਾ ਸੀ ਕਿ ਕਰਨ ਲਈ ਅੰਕਿਤਾ ਪ੍ਰਫੈਕਟ ਹੈ।

ਟੀਵੀ ਅਦਾਕਾਰਾ ਕਾਮਨਾ ਤੋਂ ਬਰੇਕਅਪ ਦੇ ਕੁੱਝ ਮਹੀਨੇ ਬਾਅਦ ਹੀ ਕਰਨ ਨੇ ਅਦਾਕਾਰਾ ਅੰਕਿਤਾ ਭਾਗ੍ਰਵ ਨਾਲ ਵਿਆਹ ਕਰ ਲਿਆ ਸੀ।ਦੱਸ ਦੇਈਏ ਕਿ ਬੀਤੇ ਸਾਲ ਅੰਕਿਤਾ ਦਾ ਮਿਸਕੈਰੇਜ ਹੋ ਗਿਆ ਸੀ। ਕਰਨ ਅਤੇ ਅੰਕਿਤਾ ਦਾ ਵਿਆਹ ਸਾਲ 2015 ਵਿਚ ਹੋਇਆ ਸੀ। ਵਿਆਹ ਦੇ 4 ਸਾਲ ਬਾਅਦ ਕਪਲ ਦੇ ਘਰ ਕਿਲਕਾਰੀ ਗੂੰਜੀ ਹੈ।ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਪਾਟੇਲ ਜਲਦ ਹੀ ‘ਖਤਰ‌ੋਂ ਕੇ ਖਿਲਾੜੀ ਸੀਜਨ 10‘ ਵਿਚ ਨਜ਼ਰ ਆਉਣਗੇ। ਉਹ ਹੁਣ ਤੱਕ ਸੀਰੀਅਲ ‘ਯੇ ਹੈ ਮੋਹੱਬਤੇਂ’ ਵਿਚ ਨਜ਼ਰ ਆ ਰਹੇ ਸਨ। ਹੁਣ ਇਹ ਸ਼ੋਅ ਬੰਦ ਹੋਣ ਜਾ ਰਿਹਾ ਹੈ।ਤੁਹਾਨੂੰ ਦੱਸ ਦੇਈਏ ਕਿ ਅੰਕਿਤਾ ਅਭੇਅ ਭਾਰਗਵ ਦੀ ਬੇਟੀ ਹੈ ਜੋ ਕਿ ਸੀਰੀਅਲ ਵਿੱਚ ਰਮਨ ਦੇ ਸਹੁਰੇ ਦਾ ਰੋਲ ਨਿਭਾਅ ਰਹੇ ਹਨ।

Related posts

34 ਲੱਖ ਤੋਂ ਜ਼ਿਆਦਾ Fan Following ਵਾਲੇ ਪਰਮੀਸ਼ ਵਰਮਾ ਇੰਸਟਾਗ੍ਰਾਮ ‘ਤੇ ਸਿਰਫ 1 ਵਿਅਕਤੀ ਨੂੰ ਕਰਦੇ ਨੇ Follow, ਜਾਣੋ ਕੌਣ ਹੈ ਉਹ!

On Punjab

ਹੋਲੀ ਨੂੰ ‘ਗਵਾਰਾਂ’ ਦਾ ਤਿਉਹਾਰ ਦੱਸਣ ’ਤੇ ਫਰਾਹ ਖ਼ਾਨ ਖ਼ਿਲਾਫ਼ ਸ਼ਿਕਾਇਤ ਦਰਜ

On Punjab

Kapil Sharma: ਕਪਿਲ ਸ਼ਰਮਾ ਮੁੜ ਬਣਨਗੇ ਪਿਤਾ, ਪਤਨੀ ਗਿੰਨੀ ਗਰਭਵਤੀ?

On Punjab