55.45 F
New York, US
October 27, 2026
PreetNama
ਸਿਹਤ/Health

ਜਾਣੋ ਮਾਂ ਦੀਆਂ ਕਿਹੜੀਆਂ ਗਲਤੀਆਂ ਕਰਕੇ ਬੱਚੇ ਹੁੰਦੇ ਹਨ ਕਮਜ਼ੋਰ

Baby stomach problem: ਬੱਚਿਆਂ ਦਾ ਪਾਚਨ ਤੰਤਰ ਬਹੁਤ ਕਮਜ਼ੋਰ ਤੇ ਸੰਵੇਦਨਸ਼ੀਲ ਹੁੰਦਾ ਹੈ। ਜਿਸਦਾ ਕਾਰਨ ਹੁੰਦਾ ਹੈ ਕਿ ਉਹ ਉਸ ਸਮੇਂ ਤੋਂ ਆ ਰਹੇ ਹਨ ਜਦੋਂ ਉਨ੍ਹਾਂ ਦੇ ਸਰੀਰ ਦੇ ਪਾਰਟਸ ਬਣ ਰਹੇ ਸੀ ਤੇ ਉਨ੍ਹਾਂ ਦੀ ਗਰੋਥ ਹੋ ਰਹੀ ਸੀ। ਤੁਹਾਡੇ ਬੱਚੇ ਦੇ ਆਹਾਰ ‘ਚ ਇੱਕ ਛੋਟਾ ਜਿਹੇ ਬਦਲਾਅ ਨਾਲ ਥੋੜ੍ਹੀ ਮਾਤਰਾ ‘ਚ ਵੀ ਇੱਕ ਗਲਤ ਤੱਤ ਤੁਹਾਡੇ ਬੱਚੇ ਦੇ ਪਾਚਨ ਤੰਤਰ ਦੇ ਕੰਮ ਕਰਨ ਦੀ ਕਿਰਿਆ ਨੂੰ ਖ਼ਰਾਬ ਕਰ ਸਕਦਾ ਹੈ। ਬਹੁਤ ਸਾਰੀਆਂ ਔਰਤਾਂ ਖਾਸ ਕਰਕੇ ਉਹ ਜੋ ਪਹਿਲੀ ਵਾਰ ਮਾਂ ਬਣਦੀਆਂ ਹਨ ਆਪਣੇ ਬੱਚੇ ਦੇ ਪਾਚਨ ਤੰਤਰ ਲਈ ਹਮੇਸ਼ਾ ਚਿੰਤਾ ‘ਚ ਰਹਿੰਦੀਆਂ ਹਨ।

ਬੱਚਿਆਂ ਦੀ ਮਾੜੀ ਪਾਚਨ ਪ੍ਰਣਾਲੀ ਦੇ ਸੰਕੇਤ

ਕਬਜ਼
ਪੇਟ ‘ਚ ਇਨਫੈਕਸ਼ਨ
ਦਸਤ
ਉਲਟੀਆਂ
ਬੁਖ਼ਾਰ ਤੇ ਲਾਗ
ਚਿੜਚਿੜਾਪਨ ਤੇ ਜ਼ਿਆਦਾ ਨੀਂਦ
ਛਾਤੀ ਦਾ ਦੁੱਧ ਚੁੰਘਾਉਣ ਦੇ ਸਮੇਂ ਗਲਤ ਸਥਿਤੀ ਦੇ ਕਾਰਨ ਬੱਚਿਆਂ ‘ਚ ਪਾਚਨ ਦੀਆਂ ਸਮੱਸਿਆ ਪੈਦਾ ਹੋ ਸਕਦੀ ਹੈ। ਇਹ ਗੈਸ ਜਾਂ ਐਸਿਡ ਰੀਫਲਕਸ ਦਾ ਕਾਰਨ ਬਣ ਸਕਦੀ ਹੈ। ਖਾਣ ਦੇ ਸਮੇਂ ਇਹ ਯਕੀਨੀ ਬਣਾਉਂਦਾ ਹੈ ਕਿ ਬੱਚੇ ਦਾ ਸਿਰ ਉਸ ਦੇ ਪੇਟ ਨਾਲੋਂ ਵੱਧ ਹੈ। ਇਹ ਮੁਦਰਾ ਯਕੀਨੀ ਬਣਾਉਂਦਾ ਹੈ ਕਿ ਦੁੱਧ ਨੂੰ ਪੇਟ ‘ਚ ਜਾਣਾ ਚਾਹੀਦਾ ਹੈ ਤੇ ਹਵਾ ਉਪਰ ਆ ਜਾਂਦੀ ਹੈ ਜਿਸ ਨੂੰ ਆਸਾਨੀ ਨਾਲ ਬਾਹਰ ਕੱਢਿਆ ਜਾ ਸਕਦਾ ਹੈ।ਜਦੋਂ ਤੁਸੀਂ ਆਪਣੇ ਬੱਚੇ ਨੂੰ ਆਪਣੀ ਗੋਦੀ ‘ਚ ਚੱਕਦੇ ਹੋ ਤਾਂ ਤੁਸੀਂ ਆਪਣੇ ਪੈਰਾਂ ਨੂੰ ਅਜਿਹੀ ਹਾਲਤ ‘ਚ ਰੱਖੋ ਕਿ ਬੱਚੇ ਦਾ ਸਿਰ ਥੋੜ੍ਹਾ ਉੱਚਾ ਹੋਵੇ ਜਾਂ ਤੁਸੀਂ ਗਰਦਨ ਨੂੰ ਸਹਾਰਾ ਦੇਣ ਦੇ ਲਈ ਨਰਮ ਤੋਲੀਏ ਦਾ ਪ੍ਰਯੋਗ ਕਰ ਸਕਦੇ ਹੋ।

ਕੁੱਝ ਮਿੰਟਾਂ ਦੀ ਉਡੀਕ ਕਰਨ ਤੋਂ ਬਾਅਦ ਫੀਡ ਕਰੋ, ਤੇ ਫ਼ਿਰ ਆਪਣੇ ਬੱਚੇ ਨੂੰ ਆਪਣੇ ਮੋਢੇ ਤੇ ਰੱਖੋ ਤੇ ਉਸਦੀ ਪਿੱਠ ਨੂੰ ਹੌਲੀ ਹੌਲੀ ਥਾਪੜੋ। ਜੇਕਰ ਤੁਹਾਡੇ ਬੱਚੇ ਨੂੰ ਇਸ ਤੋਂ ਬਾਅਦ ਵੀ ਪਾਚਨ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਤੁਰੰਤ ਡਾਕਟਰ ਕੋਲ ਲੈ ਕੇ ਜਾਉ।

Related posts

ਬਾਕੀ ਦੇ ਕੰਮ ਬਾਅਦ ‘ਚ ਪਹਿਲਾਂ ਸਿਹਤ ਜ਼ਰੂਰੀ ਏ… ਜਾਣੋ ਵਰਕਆਊਟ ਤੋਂ ਪਹਿਲਾਂ ਤੇ ਬਾਅਦ ਕੀ-ਕੀ ਖਾਈਏ?

On Punjab

Mother’s Day 2021 Gift ideas : ਇਸ ਮੌਕੇ ‘ਤੇ ਮਾਂ ਨੂੰ ਦਿਓ ਇਹ ਸਾਰੇ ਤੋਹਫ਼ੇ, ਜੋ ਹਰ ਤਰੀਕੇ ਨਾਲ ਹੋਣਗੇ ਲਾਭਦਾਇਕ

On Punjab

Peanuts Benefits: ਡਾਇਬਟੀਜ਼ ਦੇ ਜੋਖਮ ਨੂੰ ਘੱਟ ਕਰਨ ਦੇ ਨਾਲ-ਨਾਲ ਭਾਰ ਘਟਾਉਣ ‘ਚ ਵੀ ਮਦਦਗਾਰ ਹੈ ਮੂੰਗਫਲੀ, ਇਸ ਤਰ੍ਹਾਂ ਕਰੋ ਸੇਵਨ

On Punjab