PreetNama
ਖਾਸ-ਖਬਰਾਂ/Important News

ਨਿਊਜ਼ੀਲੈਂਡ: ਵ੍ਹਾਈਟ ਆਈਲੈਂਡ ਜਵਾਲਾਮੁਖੀ ‘ਚ ਧਮਾਕਾ , 5 ਦੀ ਮੌਤ

ਵਲਿੰਗਟਨ: ਨਿਊਜ਼ੀਲੈਂਡ ਦੇ ਵ੍ਹਾਈਟ ਆਈਲੈਂਡ ਜਵਾਲਾਮੁਖੀ ਵਿੱਚ ਸੋਮਵਾਰ ਨੂੰ ਅਚਾਨਕ ਧਮਾਕਾ ਹੋ ਗਿਆ । ਇਸ ਧਮਾਕੇ ਦੌਰਾਨ ਜਵਾਲਾਮੁਖੀ ਨੇੜੇ 100 ਲੋਕ ਮੌਜੂਦ ਸਨ, ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਹੈ । ਜਵਾਲਾਮੁਖੀ ਵਿੱਚ ਹੋਏ ਇਸ ਧਮਾਕੇ ਵਿੱਚ ਆਸਟ੍ਰੇਲੀਅਨਾਂ ਸਮੇਤ 13 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਹਾਲਾਂਕਿ 5 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ । ਉੱਥੇ ਹੀ ਇਸ ਧਮਾਕੇ ਵਿੱਚ ਕਈ ਸੈਲਾਨੀਆਂ ਦੇ ਜ਼ਖਮੀ ਹੋਣ ਦੀ ਖਬਰ ਵੀ ਮਿਲੀ ਹੈ । ਇਸ ਮਾਮਲੇ ਵਿੱਚ ਡਾਕਟਰਾਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕਈ ਲੋਕਾਂ ਦਾ 90 ਫੀਸਦੀ ਸਰੀਰ ਝੁਲਸ ਚੁੱਕਿਆ ਹੈ ।
ਨਿਊਜ਼ੀਲੈਂਡ ਦੀ ਇੱਕ ਏਜੰਸੀ ਮੁਤਾਬਕ ਜਵਾਲਾਮੁਖੀ ਦਾ ਧਮਾਕਾ ਕਾਫੀ ਘੱਟ ਸਮੇਂ ਲਈ ਸੀ । ਇਸ ਧਮਾਕੇ ਵਿੱਚ ਜਵਾਲਾਮੁਖੀ ਦਾ ਧੂੰਆਂ ਅਤੇ ਸਵਾਹ ਆਸਮਾਨ ਵਿੱਚ ਤਕਰੀਬਨ 12 ਹਜ਼ਾਰ ਫੁੱਟ ਤੱਕ ਉੱਪਰ ਗਿਆ । ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਧਮਾਕੇ ਵਿੱਚ ਕਈ ਪੱਥਰਾਂ ਨੂੰ ਵੀ 12 ਹਜ਼ਾਰ ਫੁੱਟ ਤੱਕ ਉੱਪਰ ਉੱਠਦੇ ਹੋਏ ਦੇਖਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਜਵਾਲਾਮੁਖੀ ਦੇ ਫੱਟਣ ਕਾਰਨ ਆਈਲੈਂਡ ਦੇ ਨੇੜਲੀਆਂ ਨਦੀਆਂ ਦਾ ਤਾਪਮਾਨ ਵੀ ਵੱਧ ਗਿਆ ਹੈ ।
ਇਸ ਸਬੰਧੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ ਕਿ ਜਵਾਲਾਮੁਖੀ ਟਾਪੂ ਵਿੱਚ ਅਚਾਨਕ ਹੀ ਇੱਕ ਜ਼ਬਰਦਸਤ ਧਮਾਕਾ ਹੋਇਆ । ਉਸ ਸਮੇਂ ਉਥੇ ਕਈ ਸੈਲਾਨੀ ਵੀ ਮੌਜੂਦ ਸਨ । ਸੈਂਟ ਜਾਨ ਐਂਬੂਲੈਂਸ ਮੁਤਾਬਕ ਇਸ ਧਮਾਕੇ ਵਿੱਚ ਲਗਭਗ 20 ਲੋਕ ਜ਼ਖਮੀ ਹੋਏ ਹਨ ।
ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਲੋਕ ਆਪਣੇ ਰਿਸ਼ਤੇਦਾਰਾਂ ਦੇ ਸੁਰੱਖਿਅਤ ਲੱਭ ਜਾਣ ਦੀਆਂ ਅਰਦਾਸਾਂ ਕਰ ਰਹੇ ਹਨ । ਇਸ ਹਾਦਸੇ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਵੱਲੋਂ ਦਰਦਨਾਕ ਦੱਸਿਆ ਗਿਆ ਹੈ ।

Related posts

ਬੁੱਢੇ ਦਿਖਾਉਣ ਵਾਲੀ ਐਪ ਖ਼ਿਲਾਫ਼ ਮੌਲਵੀ ਨੇ ਕੀਤਾ ਫਤਵਾ ਜਾਰੀ

On Punjab

ਚੈਂਪੀਅਨਜ਼ ਟਰਾਫ਼ੀ ਲਈ ਭਾਰਤੀ ਟੀਮ ਦਾ ਐਲਾਨ

On Punjab

ਫਿਲਮ ‘ਐਮਰਜੈਂਸੀ’ ਨੂੰ ਪੰਜਾਬ ’ਚ ਰਿਲੀਜ਼ ਕੀਤੇ ਜਾਣ ਦਾ ਵਿਰੋਧ, ਐਸ.ਜੀ.ਪੀ.ਸੀ.ਪ੍ਰਧਾਨ ਵੱਲੋਂ ਮੁੱਖ ਮੰਤਰੀ ਨੂੰ ਪੱਤਰ

On Punjab