PreetNama
ਖਾਸ-ਖਬਰਾਂ/Important News

ਸਰੀ : ਅਣਪਛਾਤਿਆਂ ਵੱਲੋਂ 21 ਸਾਲਾ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

21 year old murder in surrey ਟੋਰਾਂਟੋ :ਵਾਰਦਾਤਾਂ ਦਾ ਗ੍ਰਾਫ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ , ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ‘ਚੋ ਜਿੱਥੇ ਭਾਰਤੀ ਮੂਲ ਦੇ 21 ਸਾਲਾ ਵਰਣ ਨੰਦ ਨੌਜਵਾਨ ਦੀ ਬੇਰਹਿਮੀ ਨਾਲ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀ ਸਾਰਜੈਂਟ ਫ੍ਰੈਂਕ ਜੈਂਗ ਨੇ ਜਾਣਕਰੀ ਦਿੰਦਿਆਂ ਦੱਸਿਆ ਕਿ ਸਰੀ ਦੇ ਬੁਲੇਅਵਰ ਹਾਈਟਸ ਇਲਾਕੇ ਵਿਚ 13600 ਬਲਾਕ ਤੇ 114 ਐਵੀਨਿਊ ਨੇੜੇ ਇਹ ਘਟਨਾ ਵਾਪਰੀ ਹੈ ਜਿਥੇ ਮੌਕੇ ‘ਤੇ ਵਰਣ ਦੀ ਗੋਲੀਆਂ ਨਾਲ ਵਿੰਨੀ ਲਾਸ਼ ਬਰਾਮਦ ਕੀਤੀ ਗਈ ਹੈ।

ਹਾਲਾਂਕਿ ਵਿਅਕਤੀ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ। ਸਾਰਜੈਂਟ ਫ੍ਰੈਂਕ ਜੈਂਗ ਨੇ ਜਾਂਚ ਸ਼ੁਰੂ ਕਰਦਿਆਂ ਵਰਣ ਨੰਦ ਦੇ ਨਜ਼ਦੀਕੀ ਦੋਸਤਾਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਤਾਂ ਜੋ ਕਾਰਨਾਂ ਦਾ ਜਲਦ ਤੋਂ ਜਲਦ ਪਤਾ ਲਗਾਇਆ ਜਾ ਸਕੇ। ਅੰਕੜਿਆਂ ਦੀ ਗੱਲ ਕਰੀਏ ਤਾਂ ਸਰੀ ਵਿਚ ਇਸ ਸਾਲ ਦੀ ਇਹ 18ਵੀਂ ਹੱਤਿਆ ਹੈ।

Related posts

ਸ਼ਿਮਲਾ ‘ਚ ਇਮਾਰਤ ਨੂੰ ਲੱਗੀ ਭਿਆਨਕ ਅੱਗ

On Punjab

ਇਮਰਾਨ ਖ਼ਾਨ ਨੇ ਬਣਾਇਆ ਰਿਕਾਰਡ, ਹੁਣ ਤਕ ਚੁੱਕਿਆ ਖਰਬਾਂ ਦਾ ਕਰਜ਼

On Punjab

ਸਿਲੀਕਾਨ ਵੈਲੀ ਬੈਂਕ ਨੂੰ ਰਾਹਤ ਪੈਕੇਜ ਦੇਣ ਤੋਂ ਅਮਰੀਕੀ ਸਰਕਾਰ ਨੇ ਕੀਤਾ ਇਨਕਾਰ, ਬੈਂਕ ਡੁੱਬਣ ਦੇ ਡਰ ‘ਚ ਨਿਵੇਸ਼ਕ, ਜਾਣੋ ਕਿਵੇਂ ਆਇਆ ਸੰਕਟ

On Punjab