PreetNama
ਖਾਸ-ਖਬਰਾਂ/Important News

ਅਮਰੀਕਾ ਦੇ ਮਿਲਟਰੀ ਬੇਸ ‘ਚ ਗੋਲੀਬਾਰੀ, 1 ਦੀ ਮੌਤ

Pearl Harbor shooting: ਵਾਸ਼ਿੰਗਟਨ: ਅਮਰੀਕਾ ਦੇ ਮਿਲਟਰੀ ਬੇਸ ਪਰਲ ਹਾਰਬਰ ਨੇਵਲ ਸ਼ਿਪਯਾਰਡ ਵਿੱਚ ਬੁੱਧਵਾਰ ਨੂੰ ਗੋਲੀਬਾਰੀ ਹੋਈ । ਜਿਸਦੇ ਬਾਅਦ ਸ਼ਿਪਯਾਰਡ ਨੂੰ ਬੰਦ ਕਰ ਦਿੱਤਾ ਗਿਆ । ਇਸ ਘਟਨਾ ਸਬੰਧੀ ਜੁਆਇੰਟ ਬੇਸ ਪਰਲ ਹਾਰਬਰ ਵਲੋਂ ਟਵੀਟ ਕਰ ਕੇ ਇਸਦੀ ਜਾਣਕਾਰੀ ਦਿੱਤੀ ਗਈ । ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਸ਼ਿਪਯਾਰਡ ਵਿੱਚ ਗੋਲੀਬਾਰੀ ਹੋਈ ਹੈ ਤੇ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ 2.30 ਵਜੇ ਵਾਪਰਿਆ ।

ਸਥਾਨਕ ਮੀਡੀਆ ਅਨੁਸਾਰ ਇਸ ਘਟਨਾ ਵਿੱਚ ਘੱਟ ਤੋਂ ਘੱਟ ਤਿੰਨ ਲੋਕ ਜਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ । ਦੱਸ ਦੇਈਏ ਕਿ ਇਸ ਘਟਨਾ ਵਿੱਚ ਇੱਕ ਬੰਦੂਕਧਾਰੀ ਵੱਲੋਂ ਹਵਾਈ ਵਿੱਚ ਪਰਲ ਹਾਰਬਰ ਨੇਵਲ ਸ਼ਿਪਯਾਰਡ ਵਿੱਚ ਅੱਗ ਲਗਾ ਦਿੱਤੀ ਗਈ ਸੀ । ਜਿਸ ਤੋਂ ਬਾਅਦ ਹਮਲਾਵਰ ਨੇ ਖੁਦ ਨੂੰ ਗੋਲੀ ਮਾਰ ਲਈ ਤੇ ਉਸ ਦੀ ਮੌਤ ਹੋ ਗਈ ।
ਇਸ ਸਬੰਧੀ ਅਮਰੀਕੀ ਨੇਵੀ ਬੇਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬੁੱਧਵਾਰ ਨੂੰ ਗੋਲੀਬਾਰੀ ਦੀ ਖਬਰ ਮਿਲੀ ਸੀ, ਜਿਸ ਦੇ ਬਾਅਦ ਸੁਰੱਖਿਆ ਬਲਾਂ ਵੱਲੋਂ ਜਵਾਬੀ ਗੋਲੀਬਾਰੀ ਵੀ ਕੀਤੀ ਗਈ । ਜਿਸਦੇ ਬਾਅਦ ਨੇਵਲ ਬੇਸ ਨੂੰ ਬੰਦ ਕਰ ਦਿੱਤਾ ਗਿਆ । ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇਵੀ ਦੀ ਵਰਦੀ ਵਿੱਚ ਸੀ ।
ਦੱਸ ਦੇਈਏ ਕਿ ਬੀਤੇ ਕੁਝ ਦਿਨ ਪਹਿਲਾਂ ਅਮਰੀਕਾ ਦੇ ਨਿਊ ਆਰਲਿਯੰਸ ਵਿਚ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਸੀ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 11 ਲੋਕ ਜ਼ਖਮੀ ਹੋਏ ਸਨ ।

ਇਹ ਘਟਨਾ ਰਾਤ ਨੂੰ 3:20 ਵਜੇ ਬਰਬਰ ਅਤੇ ਚਾਰਟਰਸ ਸਟ੍ਰੀਟਸ ਵਿੱਚ ਕੈਨਲ ਸਟ੍ਰੀਟ ‘ਤੇ ਵਾਪਰੀ ਸੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਸੀ ਕਿ ਇਕ ਸ਼ੱਕੀ ਨੂੰ ਘਟਨਾ ਵਾਲੀ ਥਾਂ ਨੇੜੀਓ ਹਿਰਾਸਤ ਵਿੱਚ ਲੈ ਲਿਆ ਗਿਆ ਸੀ ।

Related posts

ਰਾਸ਼ਟਰਪਤੀ ਭਵਨ ਦੀ ਸੁਰੱਖਿਆ ’ਚ ਲੱਗੇ 40 ਫ਼ੌਜੀਆਂ ਨੂੰ ਹਟਾਇਆ, ਅਸਫਲ ਰਹਿਣ ’ਤੇ ਰਾਸ਼ਟਰਪਤੀ ਨੇ ਕੀਤੀ ਕਾਰਵਾਈ

On Punjab

ਰੂਸ ਦੀ ਯੂਕਰੇਨ ‘ਤੇ ਜਿੱਤ ਤੋਂ ਬਾਅਦ ਹੀ ਖ਼ਤਮ ਹੋਵੇਗੀ ਜੰਗ, ਅਗਲੇ ਸਾਲ ਤਕ ਜਾਰੀ ਰਹਿ ਸਕਦੀ ਹੈ ਲੜਾਈ : ਬੋਰਿਸ ਜਾਨਸਨ

On Punjab

ਸੁਖਵਿੰਦਰ ਸਿੰਘ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ, ਜਲ ਸੈੱਸ ਦੇ ਮੁੱਦੇ ‘ਤੇ ਕੀਤੀ ਚਰਚਾ

On Punjab