PreetNama
ਖੇਡ-ਜਗਤ/Sports News

ਪੰਤ ਖੁਦ ਨੂੰ ਧੋਨੀ ਦਾ ਉਤਰਾਧਿਕਾਰੀ ਨਾ ਸਮਝੇ : ਐੱਮ.ਐੱਸ.ਕੇ ਪ੍ਰਸ਼ਾਦ

Pant Compare MS Dhoni: ਭਾਰਤੀ ਟੀਮ ਦੇ ਮੁੱਖ ਚੋਣਕਾਰ ਐੱਮ.ਐੱਸ.ਕੇ ਪ੍ਰਸ਼ਾਦ ਦਾ ਮੰਨਣਾ ਹੈ ਕਿ ਰਿਸ਼ਭ ਪੰਤ ਖੁਦ ਨੂੰ ਮਹਿੰਦਰ ਸਿੰਘ ਧੋਨੀ ਦਾ ਉਤਰਾਧਿਕਾਰੀ ਮੰਨਦੇ ਹਨ, ਜਿਸ ਕਾਰਨ ਉਹ ਆਪਣੇ ‘ਤੇ ਵਾਧੂ ਦਾ ਦਬਾਅ ਬਣਾ ਰਹੇ ਹਨ । ਪ੍ਰਸ਼ਾਦ ਨੇ ਸਲਾਹ ਦਿੰਦਿਆਂ ਕਿਹਾ ਕਿ ਖਰਾਬ ਫਾਰਮ ਨਾਲ ਜੂਝ ਰਹੇ ਇਸ ਖਿਡਾਰੀ ਨੂੰ ਆਪਣੀ ਵਾਪਸੀ ਲਈ ਹੈਰਾਨ ਕਰਨ ਵਾਲੇ ਹੁਨਰ ਦਾ ਸਹਾਰਾ ਲੈਣਾ ਚਾਹੀਦਾ ਹੈ ।

ਜ਼ਿਕਰਯੋਗ ਹੈ ਕਿ ਕੁਝ ਸਮੇਂ ਪਹਿਲਾਂ ਪੰਤ ਤਿਨੋ ਫਾਰਮੈੱਟ ਵਿੱਚ ਵਿਕਟਕੀਪਿੰਗ ਲਈ ਲੋਕਾਂ ਦੀ ਪਹਿਲੀ ਪਸੰਦ ਸੀ, ਪਰ ਪਿਛਲੇ ਕਾਫੀ ਸਮੇਂ ਤੋਂ ਉਹ ਖਰਾਬ ਫਾਰਮ ਨਾਲ ਜੂਝ ਰਹੇ ਹਨ, ਜਿਸ ਕਾਰਨ ਉਹ ਸਫਲਤਾ ਹਾਸਿਲ ਕਰਨ ਵਿੱਚ ਅਸਫਲ ਰਹੇ ਹਨ ।

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਰੋਹਿਤ ਸ਼ਰਮਾ ਵੱਲੋਂ ਪੰਤ ਲਈ ਬਿਆਨ ਦਿੱਤਾ ਗਿਆ ਸੀ. ਜਿਸ ਵਿੱਚ ਰੋਹਿਤ ਸ਼ਰਮਾ ਨੇ ਪੰਤ ਦੇ ਆਲੋਚਕਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਕੁਝ ਸਮਾਂ ਪੰਤ ਨੂੰ ਇਕੱਲਾ ਛੱਡ ਦੇਣ ਅਤੇ ਉਸਨੂੰ ਖੁੱਲ੍ਹ ਕੇ ਖੇਡਣ ਦੇਣ ।

ਇਸ ਤੋਂ ਇਲਾਵਾ ਪ੍ਰਸ਼ਾਦ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਰੋਹਿਤ ਦੀਆਂ ਗੱਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ । ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਪੰਤ ਇਸ ਸਮੇਂ ਬੁਰੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ।

ਉਨ੍ਹਾਂ ਕਿਹਾ ਕਿ ਪੰਤ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਸ ਦੀ ਇੱਕ ਆਪਣੀ ਪਹਿਚਾਣ ਹੈ ਅਤੇ ਉਸ ਨੂੰ ਕਦੇ ਵੀ ਧੋਨੀ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ । ਉਨ੍ਹਾਂ ਕਿਹਾ ਕਿ ਧੋਨੀ ਨੇ ਲੱਗਭਗ ਡੇਢ ਦਹਾਕੇ ਤੱਕ ਕ੍ਰਿਕਟ ਖੇਡ ਕੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ ।

Related posts

ਸਰਕਾਰ ਤੋਂ ਔਖੇ ਹੋਏ ਖਿਡਾਰੀ, ਕਰੋੜਾਂ ਦੀ ਇਨਾਮੀ ਰਾਸ਼ੀ ‘ਤੇ ਛਿੜਿਆ ਵਿਵਾਦ

On Punjab

ਮੀਰਾਬਾਈ ਨੇ ਵਿਸ਼ਵ ਰਿਕਾਰਡ ਨਾਲ ਕੀਤਾ ਓਲੰਪਿਕ ਲਈ ਕੁਆਲੀਫਾਈ

On Punjab

ਰਾਸ਼ਟਰੀ ਚੈਂਪੀਅਨਸ਼ਿਪ ’ਚ ਹਿੱਸਾ ਨਹੀਂ ਲਵੇਗੀ ਮੈਰੀ ਕਾਮ

On Punjab