PreetNama
ਫਿਲਮ-ਸੰਸਾਰ/Filmy

ਮਨਿੰਦਰ ਬੁੱਟਰ ਦੇ ‘ਲਾਰੇ’ ਗੀਤ ‘ਚ ਅਦਾਕਾਰੀ ਕਰੇਗੀ ਸਰਗੁਣ, ਇਸ ਦਿਨ ਹੋਵੇਗਾ ਵੀਡੀਓ ਰਿਲੀਜ਼

Maninder buttar- sargun-mehta ਪੰਜਾਬੀ ਗਾਇਕ ਮਨਿੰਦਰ ਬੁੱਟਰ ਜਿਨ੍ਹਾਂ ਨੇ ਲਾਰੇ ਗੀਤ ਨਾਲ ਦਰਸ਼ਕਾਂ ਦਾ ਦਿਲ ਪਹਿਲਾਂ ਹੀ ਜਿੱਤ ਲਿਆ ਹੈ। ਹਾਲ ਹੀ ‘ਚ ਮਨਿੰਦਰ ਬੁੱਟਰ ਨੇ ਆਪਣੇ ਇਸ ਗੀਤ ਦਾ ਪਹਿਲਾ ਆਫੀਸ਼ੀਅਲ ਪੋਸਟਰ ਰਿਲੀਜ਼ ਕੀਤਾ ਹੈ, ਜਿਸ ਤੋਂ ਬਾਅਦ ਪੋਸਟਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਜੀ ਹਾਂ ਕੁਝ ਦਿਨ ਪਹਿਲਾਂ ਹੀ ਮਨਿੰਦਰ ਬੁੱਟਰ ਦੇ ਇਸ ਗਾਣੇ ਦਾ ਆਡੀਓ ਦਰਸ਼ਕਾਂ ਦੇ ਸਨਮੁਖ ਕੀਤਾ ਸੀ।

ਇਸ ਗੀਤ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਮਨਿੰਦਰ ਲਾਰੇ ਗਾਣੇ ਦਾ ਵੀਡੀਓ ਲੈ ਕੇ ਆ ਰਹੇ ਹਨ। ਗੀਤ ਦੀ ਵੀਡੀਓ ‘ਚ ਮਨਿੰਦਰ ਬੁੱਟਰ ਨਾਲ ਪੰਜਾਬੀ ਫਿਲਮੀ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਨਜ਼ਰ ਆਉਣਗੇ।ਲਾਰੇ ਗਾਣੇ ਦੇ ਬੋਲ ਨਾਮੀ ਗੀਤਕਾਰ ਜਾਨੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਬੀ ਪਰਾਕ ਦਾ ਹੋਵੇਗਾ। ਇਸ ਗਾਣੇ ਦਾ ਸ਼ਾਨਦਾਰ ਵੀਡੀਓ ਅਰਵਿੰਦਰ ਖਹਿਰਾ ਵੱਲੋਂ ਬਣਾਇਆ ਗਿਆ ਹੈ। ਇਹ ਗਾਣਾ ਵ੍ਹਾਈਟ ਹਿੱਲ ਮਿਊਜ਼ਿਕ ਲੇਬਲ ਦੇ ਹੇਠ 5 ਦਸੰਬਰ ਨੂੰ ਰਿਲੀਜ਼ ਹੋ ਜਾਵੇਗਾ।ਦੱਸਣਯੋਗ ਹੈ ਕਿ ਮਨਿੰਦਰ ਬੁੱਟਰ ‘ਜਾਮੀਲਾ’, ‘ਸਖੀਆਂ’, ‘ਸੌਰੀ’, ‘ਕਾਲੀ ਹਮਰ’ ਅਤੇ ‘ਇਕ ਇਕ ਪਲ’ ਵਰਗੇ ਸੁਪਰਹਿੱਟ ਗੀਤਾਂ ਨਾਲ ਸੰਗੀਤ ਜਗਤ ‘ਚ ਪਛਾਣ ਕਾਇਮ ਕਰ ਚੁੱਕੇ ਹਨ। ਮਨਿੰਦਰ ਬੁੱਟਰ ਅਜਿਹੇ ਗਾਇਕ ਹਨ, ਜਿੰਨਾਂ ਨੇ ਗਿਣਤੀ ਦੇ ਕੁਝ ਹੀ ਗੀਤਾਂ ਨਾਲ ਸੰਗੀਤ ਜਗਤ ‘ਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਸ ਤੋਂ ਇਲਾਵਾ ਮਨਿੰਦਰ ਬੁੱਟਰ ਕਈ ਪੰਜਾਬੀ ਫਿਲਮਾਂ ‘ਚ ਗੀਤ ਗਾ ਚੁੱਕੇ ਹਨ।ਇਸ ਗਾਣੇ ਨੂੰ ਮਨਿੰਦਰ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਗਾਣੇ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਓਨੀਂ ਘੱਟ ਹੈ। ਇਸ ਗਾਣੇ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਜਿਸਦੇ ਚੱਲਦੇ ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਗੀਤ ਟਰੈਂਡਿੰਗ ‘ਚ ਛਾਇਆ ਹੋਇਆ ਹੈ।ਜੇ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਉੱਤੇ ਵੀ ਗੀਤ ਦਾ ਪੋਸਟਰ ਤੇ ਲਿਰਿਕਲ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਮਨਿੰਦਰ ਬੁੱਟਰ ਦੇ ਸਖੀਆਂ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਨਿਵਾਜਿਆ ਗਿਆ ਸੀ ਜਿਸਦੇ ਚੱਲਦੇ ਬਹੁਤ ਜਲਦ ਬਾਲੀਵੁੱਡ ਫ਼ਿਲਮ ਮੇਕਰ ਕਰਨ ਜੌਹਰ ਦੀ ਫ਼ਿਲਮ ‘ਚ ਸਖੀਆਂ ਗੀਤ ਸੁਣਨ ਨੂੰ ਮਿਲੇਗਾ।

Related posts

ਸੈਫ ਦਾ ਪੁੱਤਰ ਇਬਰਾਹਿਮ ਧਰਮਾ ਪ੍ਰੋਡਕਸ਼ਨ ਨਾਲ ਕਰੇਗਾ ਅਦਾਕਾਰੀ ਦੀ ਸ਼ੁਰੂਆਤ: ਕਰਨ ਜੌਹਰ

On Punjab

ਗਰਭਵਤੀ ਹੋਣ ਦੀਆਂ ਖ਼ਬਰਾਂ ’ਤੇ ਭਾਰਤੀ ਸਿੰਘ ਨੇ ਤੋੜੀ ਚੁੱਪੀ

On Punjab

ਗਰਭਵਤੀ ਟੀਵੀ ਅਦਾਕਾਰਾ ਨੇ ਬੇਬੀ ਬੰਪ ‘ਤੇ ਬਣਵਾਇਆ ਟੈਟੂ, ਤਸਵੀਰਾਂ ਵਾਇਰਲ

On Punjab