PreetNama
ਸਮਾਜ/Social

ਵਿਆਹ ਦੇ 75 ਸਾਲ ਬਾਅਦ ਪਤੀ ਨੇ ਤੋੜਿਆ ਦਮ ਤਾਂ ਪਤਨੀ ਦੀ ਵੀ ਨਿਕਲੀ ਜਾਨ

ਨਵੀਂ ਦਿੱਲੀ: ਸੋਮਵਾਰ ਦੇਰ ਰਾਤ ਤਮਿਲਨਾਡੂ ਦੇ ਪੁਦੁੱਕੋਟੱਈ ਜ਼ਿਲ੍ਹੇ ‘ਚ 104 ਸਾਲ ਦੇ ਪਤੀ ਦੀ ਮੌਤ ਤੋਂ ਇੱਕ ਘੰਟੇ ਬਾਅਦ 100 ਸਾਲਾ ਮਹਿਲਾ ਦੀ ਵੀ ਮੌਤ ਹੋ ਗਈ। ਵੇਤਰਵੇਲ (104) ਤੇ ਪਿਚਾਈ (100) ਦਾ ਵਿਆਹ ਨੂੰ 75 ਸਾਲ ਹੋ ਗਏ ਹਨ। ਉਹ ਅਲੰਗੁੜੀ ਤਾਲੁਕ ਦੇ ਅਧੀਨ ਕੁੱਪਾਕੁੜੀ, ਦਰਵਿੜ ਕਲੋਨੀ ‘ਚ ਰਹਿੰਦੇ ਸੀ। ਜਦਕਿ ਦੋਵੇਂ ਹੀ ਸੌ ਸਾਲ ਦੀ ਉਮਰ ‘ਚ ਪਹੁੰਚ ਗਏ ਸੀ ਤੇ ਦੋਵੇਂ ਸਿਹਤਮੰਦ ਸੀ।

ਸੋਮਵਾਰ ਰਾਤ ਵੇਤੱਰਵੇਲ ਨੇ ਛਾਤੀ ‘ਚ ਦਰਦ ਹੋਇਆ। ਇਸ ਲਈ ਉਸ ਦੇ ਪੋਤੇ ਤੇ ਪੜਪੋਤੇ ਉਸ ਨੂੰ ਅਲੰਗੁੜੀ ਦੇ ਨਜ਼ਦੀਕ ਹਸਪਤਾਲ ਲੈ ਗਏ। ਡਾਕਟਰਾਂ ਨੇ ਬਜ਼ੁਰਗ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਉਸ ਦੇ ਮ੍ਰਿਤਕ ਸਰੀਰ ਨੂੰ ਅੰਤਮ ਦਰਸ਼ਨ ਲਈ ਕੁੱਪਾਕੁੜੀ ਲਿਆਂਦਾ ਗਿਆ ਤਾਂ ਉਸ ਦੀ ਪਤਨੀ ਪਿਚਾਈ ਆਪਣੇ ਪਤੀ ਦੇ ਮ੍ਰਿਤਕ ਸਰੀਰ ਨੂੰ ਵੇਖ ਰੋਣ ਲੱਗ ਗਈ।

ਇਸ ਬਜ਼ੁਰਗ ਜੋੜੇ ਦੇ ਪੋਤੇ ਐਲ ਕੁਮਰਵੇਲ ਨੇ ਦੱਸਿਆ ਕਿ ਦਾਦਾ ਦੀ ਮ੍ਰਿਤਕ ਦੇਹ ਨੂੰ ਵੇਖ ਉਹ ਰੋਣ ਲੱਗੀ ਤੇ ਬੇਹੋਸ਼ ਹੋ ਗਈ। ਇਸ ਦੀ ਜਾਂਚ ਲਈ ਉਨ੍ਹਾਂ ਨੇ ਸਥਾਨਕ ਡਾਕਟਰ ਨੂੰ ਬੁਲਾਇਆ। ਡਾਕਟਰ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਦਾਦੀ ਨਹੀਂ ਰਹੀ। ਦੱਸ ਦਈਏ ਕਿ ਉਨ੍ਹਾਂ ਦੇ ਪੰਜ ਬੇਟੇ, ਇੱਕ ਧੀ, 23 ਪੋਤੇ ਤੇ ਕਈ ਪੜਪੋਤੇ ਹਨ।

Related posts

ਜੌਰਜ ਫਲੌਈਡ ਦੇ ਕਾਤਲ ਪੁਲਿਸ ਅਫਸਰ ਦੀ ਪਤਨੀ ਨੇ ਮੰਗਿਆ ਤਲਾਕ

On Punjab

ਲੋਕਾਂ ਦਾ ਕਾਰਾਂ ਤੋਂ ਮੋਹ ਭੰਗ, 3.5 ਕਰੋੜ ਕਾਰਾਂ ਅਣਵਿਕੀਆਂ, ਕੰਮ ਠੱਪ ਹੋਣ ਨਾਲ ਹਜ਼ਾਰਾਂ ਬੇਰੁਜ਼ਗਾਰ

On Punjab

Operation Amritpal: ਖਾੜਕੂਆਂ ਨੂੰ ਤਿਆਰ ਕਰ ਰਿਹਾ ਸੀ ਅੰਮ੍ਰਿਤਪਾਲ: ਖੂਫ਼ੀਆ ਰਿਪੋਰਟ

On Punjab